ਦੋ ਵਕਤ ਦੀ ਰੋਟੀ ਖਾਤਰ ਪੈਸੇ ਨਹੀਂ, Income Tax ਨੇ ਭੇਜ ਦਿੱਤਾ 11 ਕਰੋੜ ਦਾ ਨੋਟਿਸ, ਜਾਣੋ ਪੂਰਾ ਮਾਮਲਾ 

ਪੀੜਤ ਯੋਗੇਸ਼ ਸ਼ਰਮਾ ਦੀ ਘਰ ਦੀ ਹਾਲਤ ਇਹ ਹੈ ਕਿ ਉਸਦੀ ਪਤਨੀ ਪਿਛਲੇ 2 ਸਾਲਾਂ ਤੋਂ ਟੀਬੀ ਦੀ ਗੰਭੀਰ ਬਿਮਾਰੀ ਤੋਂ ਪੀੜਤ ਹੈ। ਯੋਗੇਸ਼ ਸ਼ਰਮਾ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਅਤੇ ਉਸਦੇ ਘਰ ਦੀ ਬਿਜਲੀ ਸਪਲਾਈ ਵੀ ਬਿੱਲ ਨਾ ਭਰਨ ਕਰਕੇ ਕੱਟੀ ਹੋਈ ਹੈ।

Courtesy: file photo

Share:

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਰਥਿਕ ਤੰਗੀ ਨਾਲ ਜੂਝ ਰਹੇ ਇੱਕ ਮਜ਼ਦੂਰ ਨੂੰ ਆਮਦਨ ਕਰ ਵਿਭਾਗ ਨੇ 11 ਕਰੋੜ ਰੁਪਏ ਦਾ ਨੋਟਿਸ ਭੇਜਿਆ। ਇਸ ਘਟਨਾ ਤੋਂ ਬਾਅਦ  ਵਿਅਕਤੀ ਤੇ ਉਸਦਾ ਪਰਿਵਾਰ ਸਦਮੇ ਵਿੱਚ ਹੈ। ਇਸ ਘਟਨਾ ਤੋਂ ਬਾਅਦ, ਵਿਅਕਤੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਨਸਾਫ ਦੀ ਮੰਗ ਕੀਤੀ ਹੈ। 

ਕੀ ਹੈ ਪੂਰਾ ਮਾਮਲਾ?

ਦਰਅਸਲ, ਅਲੀਗੜ੍ਹ ਦੇ ਇੱਕ ਸਪਰਿੰਗ ਕਾਰੀਗਰ ਯੋਗੇਸ਼ ਸ਼ਰਮਾ, ਜੋ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਨੂੰ ਆਮਦਨ ਕਰ ਵਿਭਾਗ ਤੋਂ 11 ਕਰੋੜ ਰੁਪਏ ਦਾ ਨੋਟਿਸ ਵਸੂਲ ਹੋਇਆ। ਇਹ ਨੋਟਿਸ ਮਿਲਣ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਹੈ। ਤਾਲੇ ਦੇ ਸਪਰਿੰਗ ਬਣਾਉਣ ਵਾਲੇ ਯੋਗੇਸ਼ ਸ਼ਰਮਾ ਨੂੰ ਆਮਦਨ ਕਰ ਵਿਭਾਗ ਤੋਂ 11 ਕਰੋੜ 11 ਲੱਖ 85 ਹਜ਼ਾਰ 991 ਰੁਪਏ ਦਾ ਨੋਟਿਸ ਮਿਲਿਆ। ਜਦਕਿ ਪੀੜਤ ਯੋਗੇਸ਼ ਸ਼ਰਮਾ ਦੀ ਘਰ ਦੀ ਹਾਲਤ ਇਹ ਹੈ ਕਿ ਉਸਦੀ ਪਤਨੀ ਪਿਛਲੇ 2 ਸਾਲਾਂ ਤੋਂ ਟੀਬੀ ਦੀ ਗੰਭੀਰ ਬਿਮਾਰੀ ਤੋਂ ਪੀੜਤ ਹੈ। ਯੋਗੇਸ਼ ਸ਼ਰਮਾ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਅਤੇ ਉਸਦੇ ਘਰ ਦੀ ਬਿਜਲੀ ਸਪਲਾਈ ਵੀ ਬਿੱਲ ਨਾ ਭਰਨ ਕਰਕੇ ਕੱਟੀ ਹੋਈ ਹੈ।


ਪ੍ਰਧਾਨ ਮੰਤਰੀ ਮੋਦੀ ਅਤੇ ਸਰਕਾਰ ਨੂੰ ਇਨਸਾਫ਼ ਦੀ ਅਪੀਲ

ਆਮਦਨ ਕਰ ਵਿਭਾਗ ਤੋਂ 11 ਕਰੋੜ ਰੁਪਏ ਦਾ ਨੋਟਿਸ ਮਿਲਣ ਤੋਂ ਬਾਅਦ, ਪੀੜਤ ਯੋਗੇਸ਼ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਰਕਾਰ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ। ਯੋਗੇਸ਼ ਸ਼ਰਮਾ ਦਾ ਕਹਿਣਾ ਹੈ ਕਿ ਕੁੱਝ ਮਹੀਨੇ ਪਹਿਲਾਂ ਵੀ ਆਮਦਨ ਕਰ ਵਿਭਾਗ ਨੇ ਉਨ੍ਹਾਂ ਨੂੰ 10 ਲੱਖ ਰੁਪਏ ਦਾ ਨੋਟਿਸ ਭੇਜਿਆ ਸੀ। ਨਵੇਂ ਨੋਟਿਸ ਬਾਰੇ ਯੋਗੇਸ਼ ਸ਼ਰਮਾ ਨੇ ਕਿਹਾ ਹੈ ਕਿ ਸੱਚਾਈ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ। ਪੀੜਤ ਯੋਗੇਸ਼ ਸ਼ਰਮਾ ਅਲੀਗੜ੍ਹ ਦੇ ਗਾਂਧੀ ਪਾਰਕ ਥਾਣਾ ਖੇਤਰ ਦੇ ਨੌਰੰਗਾਬਾਦ ਨੌ ਦੇਵੀ ਮੰਦਰ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ