Bihar Political: ਹੋ ਗਿਆ ਫੈਸਲਾ! ਜਾਣੋ NDA 'ਚ ਕਦੋਂ ਕਰੇਨਗੇ ਨਿਤੀਸ਼ ਕੁਮਾਰ ਵਾਪਸੀ ਤੇ ਫੈਸਲਾ, ਚਿਰਾਗ ਨਾਲ ਵੀ ਹੋਈ ਗੱਲ 

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, ਬੀਜੇਪੀ ਦੇ ਕੇਂਦਰੀ ਆਗੂਆਂ ਅਤੇ ਬਿਹਾਰ ਦੇ ਆਗੂਆਂ ਦੇ ਵਿਚਾਲੇ ਇਸ ਗੱਲ ਤੇ ਚਰਚਾ ਹੋ ਗਈ ਹੈ ਕਿ ਨਿਤੀਸ਼ ਕੁਮਾਰ ਕਦੋਂ ਵਾਪਸੀ ਕਰਨਗੇ। ਪਰ ਜਾਣਕਾਰੀ ਇਹ ਵੀ ਮਿਲੀ ਹੈ ਕਿ ਚਿਰਾਗ ਪਾਸਵਾਨ ਨਿਤੀਸ਼ ਦਾ ਸਮਰਥਨ ਨਹੀਂ ਕਰਨਾ ਚਾਹੁੰਦੇ।

Share:

Bihar Political News: ਬਿਹਾਰ ਵਿੱਚ ਸਿਆਸੀ ਉਥਲ-ਪੁਥਲ ਦਾ ਡਰ ਲਗਾਤਾਰ ਵਧਦਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਨਿਤੀਸ਼ ਕੁਮਾਰ ਜਲਦ ਹੀ ਕੋਈ ਵੱਡਾ ਐਲਾਨ ਕਰ ਸਕਦੇ ਹਨ। ਬੀਤੀ ਰਾਤ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਦਿੱਲੀ ਵਿੱਚ ਬਿਹਾਰ ਦੇ ਆਗੂਆਂ ਨਾਲ ਮੀਟਿੰਗ ਕੀਤੀ।

ਸੂਤਰਾਂ ਦੀ ਮੰਨੀਏ ਤਾਂ ਬਿਹਾਰ ਭਾਜਪਾ ਨੇਤਾਵਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇਪੀ ਨੱਡਾ ਨਾਲ ਬੈਠਕ 'ਚ ਜੇਡੀਯੂ 'ਤੇ ਚਰਚਾ ਹੋਈ। ਇਸ ਮੀਟਿੰਗ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਜਲਦੀ ਹੀ ਨਿਤੀਸ਼ ਕੁਮਾਰ ਦੀ ਐਨਡੀਏ ਵਿੱਚ ਵਾਪਸੀ ਨੂੰ ਲੈ ਕੇ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ।

ਇਸ ਸਪਸੈਂਸ ਦਾ ਕਦੋਂ ਤੱਕ ਹੋਵੇਗਾ ਫੈਸਲਾ?

ਜਾਣਕਾਰੀ ਮੁਤਾਬਕ ਬੀਤੀ ਰਾਤ ਭਾਜਪਾ ਦੇ ਕੇਂਦਰੀ ਨੇਤਾਵਾਂ ਅਤੇ ਬਿਹਾਰ ਦੇ ਨੇਤਾਵਾਂ ਵਿਚਾਲੇ ਨਿਤੀਸ਼ ਦੇ ਮੁੱਦੇ 'ਤੇ ਚਰਚਾ ਹੋਈ। ਮੰਨਿਆ ਜਾ ਰਿਹਾ ਹੈ ਕਿ ਇਸ 'ਤੇ 24 ਘੰਟਿਆਂ 'ਚ ਅੰਤਿਮ ਫੈਸਲਾ ਲਿਆ ਜਾਵੇਗਾ। ਭਾਜਪਾ ਦੇ ਸੂਬਾਈ ਨੇਤਾਵਾਂ ਨੇ ਜੇਡੀਯੂ ਨਾਲ ਇਕੱਠੇ ਹੋਣ ਦੇ ਮੁੱਦੇ 'ਤੇ ਵਰਕਰਾਂ ਦੇ ਰੁਖ 'ਤੇ ਪ੍ਰਤੀਕਿਰਿਆ ਦਿੱਤੀ ਹੈ। ਬੈਠਕ 'ਚ ਲੋਕ ਸਭਾ ਚੋਣਾਂ 'ਤੇ ਨਿਤੀਸ਼ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਪ੍ਰਭਾਵ 'ਤੇ ਵੀ ਚਰਚਾ ਕੀਤੀ ਗਈ।

ਚਿਰਾਗ ਨਾਲ ਵੀ ਹੋਈ ਗੱਲ 

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਿਤੀਸ਼ ਕੁਮਾਰ ਦੀ NDA 'ਚ ਵਾਪਸੀ ਨੂੰ ਲੈ ਕੇ ਚਿਰਾਗ ਪਾਸਵਾਨ ਨਾਲ ਵੀ ਗੱਲਬਾਤ ਕੀਤੀ ਹੈ। ਜਾਣਕਾਰੀ ਮੁਤਾਬਕ ਚਿਰਾਗ ਨਿਤੀਸ਼ ਦਾ ਸਮਰਥਨ ਨਹੀਂ ਚਾਹੁੰਦੇ ਹਨ। ਚਿਰਾਗ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਮੁੱਦੇ ਨੂੰ ਲੈ ਕੇ ਮੁਲਾਕਾਤ ਕਰ ਸਕਦੇ ਹਨ। ਅਗਲੇ 24 ਘੰਟਿਆਂ ਵਿੱਚ ਅੰਤਿਮ ਫੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ