NIA ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਦੇ ਸਾਥੀਆਂ ਦੀ ਜ਼ਾਇਦਾਦ ਜ਼ਬਤ 

ਪੰਜਾਬ ਸਮੇਤ ਤਿੰਨ ਸੂਬਿਆਂ ਅੰਦਰ ਕੀਤੀ ਕਾਰਵਾਈ। ਅਟੈਚ ਕੀਤੀਆਂ ਜਾਇਦਾਦਾਂ ਵਿੱਚ ਤਿੰਨ ਅਚੱਲ ਜਾਇਦਾਦ ਅਤੇ ਇੱਕ ਚੱਲ ਜਾਇਦਾਦ ਸ਼ਾਮਲ ਹੈ। 

Share:

NIA ਨੇ ਦੇਸ਼ 'ਚ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਨੂੰ ਖਤਮ ਕਰਨ ਦੀ ਦਿਸ਼ਾ 'ਚ ਇਕ ਹੋਰ ਵੱਡਾ ਕਦਮ ਚੁੱਕਿਆ ਹੈ। ਇਸ ਕੇਂਦਰੀ ਜਾਂਚ ਏਜੰਸੀ ਨੇ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗਸਟਰ-ਅੱਤਵਾਦੀ ਸਿੰਡੀਕੇਟ ਦੇ ਚਾਰ ਮੈਂਬਰਾਂ ਦੀ ਜਾਇਦਾਦ ਜ਼ਬਤ ਕਰ ਲਈ ਹੈ। ਐਨਆਈਏ ਦੀਆਂ ਟੀਮਾਂ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਦੀਆਂ ਧਾਰਾਵਾਂ ਤਹਿਤ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਛਾਪੇ ਮਾਰੇ ਅਤੇ ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕੀਤਾ। ਅਟੈਚ ਕੀਤੀਆਂ ਜਾਇਦਾਦਾਂ ਵਿੱਚ ਤਿੰਨ ਅਚੱਲ ਜਾਇਦਾਦ ਅਤੇ ਇੱਕ ਚੱਲ ਜਾਇਦਾਦ ਸ਼ਾਮਲ ਹੈ। ਐਨਆਈਏ ਨੇ ਪਾਇਆ ਕਿ ਇਹ ਸਾਰੀਆਂ ਜਾਇਦਾਦਾਂ 'ਅੱਤਵਾਦ ਦੀ ਕਮਾਈ' ਹਨ, ਜਿਨ੍ਹਾਂ ਦੀ ਵਰਤੋਂ ਅੱਤਵਾਦੀ ਸਾਜ਼ਿਸ਼ਾਂ ਰਚਣ ਅਤੇ ਗੰਭੀਰ ਅਪਰਾਧ ਕਰਨ ਲਈ ਕੀਤੀ ਜਾਂਦੀ ਹੈ।

ਫਲੈਟ-ਕਾਰ ਸਭ ਜ਼ਬਤ 

ਅਟੈਚ ਕੀਤੀਆਂ ਜਾਇਦਾਦਾਂ ਵਿੱਚੋਂ ਇੱਕ ਗੋਮਤੀ ਨਗਰ ਐਕਸਟੈਂਸ਼ਨ, ਲਖਨਊ ਦੀ ਹੈ। ਫਲੈਟ-77/4, ਆਸ਼ਰੇ-1, ਸੁਲਭ ਆਵਾਸ ਯੋਜਨਾ, ਸੈਕਟਰ-1, ਗੋਮਤੀ ਨਗਰ ਐਕਸਟੈਂਸ਼ਨ ਦੀ ਇਹ ਜਾਇਦਾਦ ਵਿਕਾਸ ਸਿੰਘ ਦੀ ਹੈ, ਜੋ ਯੂਪੀ ਵਿੱਚ ਅੱਤਵਾਦੀ ਗਿਰੋਹ ਨੂੰ ਪਨਾਹ ਦਿੰਦਾ ਹੈ। ਪੰਜਾਬ ਦੇ ਫਾਜ਼ਿਲਕਾ ਦੇ ਪਿੰਡ ਬਿਸ਼ਨਪੁਰਾ ਵਿੱਚ ਦੋ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ। ਇਹ ਜਾਇਦਾਦ ਦਲੀਪ ਕੁਮਾਰ ਉਰਫ ਭੋਲਾ ਉਰਫ ਦਲੀਪ ਬਿਸ਼ਨੋਈ ਦੇ ਨਾਂ 'ਤੇ ਹੈ। ਇਸ ਤੋਂ ਇਲਾਵਾ ਜੋਗਿੰਦਰ ਸਿੰਘ ਪੁੱਤਰ ਹੁਕਮ ਸਿੰਘ ਵਾਸੀ ਯਮੁਨਾਨਗਰ, ਹਰਿਆਣਾ ਦੇ ਨਾਂ 'ਤੇ ਰਜਿਸਟਰਡ ਫਾਰਚੂਨਰ ਕਾਰ ਵੀ ਜ਼ਬਤ ਕੀਤੀ ਗਈ ਹੈ।

ਲਾਰੈਂਸ ਦਾ ਸਾਥੀ ਹੈ ਵਿਕਾਸ 

NIA ਦੀ ਜਾਂਚ ਮੁਤਾਬਕ ਵਿਕਾਸ ਸਿੰਘ ਲਾਰੇਂਸ ਬਿਸ਼ਨੋਈ ਦਾ ਸਾਥੀ ਹੈ। ਉਸ ਨੇ ਪੰਜਾਬ ਪੁਲਿਸ ਹੈੱਡਕੁਆਰਟਰ 'ਤੇ ਆਰਪੀਜੀ ਹਮਲੇ 'ਚ ਸ਼ਾਮਲ ਦੋਸ਼ੀਆਂ ਸਮੇਤ ਅੱਤਵਾਦੀਆਂ ਨੂੰ ਪਨਾਹ ਦਿੱਤੀ ਸੀ। ਜਦਕਿ ਜੋਗਿੰਦਰ ਸਿੰਘ ਗੈਂਗਸਟਰ ਕਾਲਾ ਰਾਣਾ ਦਾ ਪਿਤਾ ਹੈ, ਜੋ ਕਿ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ। ਜੋਗਿੰਦਰ ਸਿੰਘ ਅੱਤਵਾਦੀ ਕਾਰਵਾਈਆਂ ਨੂੰ ਹੱਲਾਸ਼ੇਰੀ ਦੇਣ ਲਈ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਢੋਆ-ਢੁਆਈ ਦੇ ਮਕਸਦ ਨਾਲ ਗਿਰੋਹ ਦੇ ਮੈਂਬਰਾਂ ਨੂੰ ਆਪਣੀ ਫਾਰਚੂਨਰ ਕਾਰ ਦੀ ਵਰਤੋਂ ਕਰਨ ਦੀ ਸਹੂਲਤ ਦੇ ਰਿਹਾ ਸੀ। ਦੋਸ਼ੀ ਦਲੀਪ ਕੁਮਾਰ ਦੀ ਜਾਇਦਾਦ ਦੀ ਵਰਤੋਂ ਹਥਿਆਰਾਂ ਨੂੰ ਸਟੋਰ ਕਰਨ ਅਤੇ ਲੁਕਾਉਣ ਅਤੇ ਅੱਤਵਾਦੀ ਗਿਰੋਹ ਦੇ ਮੈਂਬਰਾਂ ਨੂੰ ਪਨਾਹ ਦੇਣ ਲਈ ਕੀਤੀ ਜਾਂਦੀ ਸੀ।

ਇਹ ਵੀ ਪੜ੍ਹੋ