NIA ਨੇ ISIS ਦੀ ਸਾਜ਼ਿਸ਼ ਖਿਲਾਫ ਮਹਾਰਾਸ਼ਟਰ ਅਤੇ ਕਰਨਾਟਕ 'ਚ 41 ਥਾਵਾਂ 'ਤੇ ਮਾਰੇ ਛਾਪੇ, 13 ਗ੍ਰਿਫਤਾਰ

ਏਜੰਸੀ ਦੇ ਅਧਿਕਾਰੀਆਂ ਨੇ ਕਰਨਾਟਕ 'ਚ 1, ਪੁਣੇ 'ਚ 2, ਠਾਣੇ ਗ੍ਰਾਮੀਣ 'ਚ 31, ਠਾਣੇ ਸਿਟੀ 'ਚ 9 ਅਤੇ ਭਯੰਦਰ 'ਚ 1 ਟਿਕਾਣਿਆਂ ਦੀ ਤਲਾਸ਼ੀ ਲਈ ਹੈ।

Share:

ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਆਈਐੱਸਆਈਐੱਸ ਅੱਤਵਾਦੀ ਸਾਜ਼ਿਸ਼ ਮਾਮਲੇ 'ਚ ਕਰਨਾਟਕ ਅਤੇ ਮਹਾਰਾਸ਼ਟਰ 'ਚ 40 ਤੋਂ ਜ਼ਿਆਦਾ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਐੱਨਆਈਏ ਵੱਲੋਂ ਕੁੱਲ 41 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ, ਜਿਨ੍ਹਾਂ 'ਚੋਂ ਏਜੰਸੀ ਦੇ ਅਧਿਕਾਰੀਆਂ ਨੇ ਕਰਨਾਟਕ 'ਚ 1, ਪੁਣੇ 'ਚ 2, ਠਾਣੇ ਦਿਹਾਤੀ 'ਚ 31, ਠਾਣੇ ਸ਼ਹਿਰ 'ਚ 9 ਅਤੇ ਭਯੰਦਰ 'ਚ 1 ਟਿਕਾਣਿਆਂ ਦੀ ਤਲਾਸ਼ੀ ਲਈ ਹੈ। ਜਾਣਕਾਰੀ ਮਿਲ ਰਹੀ ਹੈ ਕਿ ਛਾਪੇਮਾਰੀ ਦੌਰਾਨ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਬਲ ਵੀ ਰਿਹਾ ਨਾਲ

ਸੂਤਰਾਂ ਨੇ ਦੱਸਿਆ ਕਿ ਅੱਤਵਾਦ ਵਿਰੋਧੀ ਏਜੰਸੀ ਦੇ ਅਧਿਕਾਰੀਆਂ ਨੇ ਮਹਾਰਾਸ਼ਟਰ ਅਤੇ ਕਰਨਾਟਕ ਦੇ ਪੁਲਿਸ ਬਲਾਂ ਨਾਲ ਮਿਲ ਕੇ ਇਨ੍ਹਾਂ ਥਾਵਾਂ 'ਤੇ ਛਾਪੇਮਾਰੀ ਕੀਤੀ। ਇਹ ਕੇਸ ਦੋਸ਼ੀ ਵਿਅਕਤੀਆਂ ਅਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਰਚੀ ਗਈ ਇੱਕ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਅਲ-ਕਾਇਦਾ ਅਤੇ ਆਈਐਸਆਈਐਸ ਸਮੇਤ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੀ ਹਿੰਸਕ ਕੱਟੜਪੰਥੀ ਵਿਚਾਰਧਾਰਾ ਦਾ ਸਮਰਥਨ ਕੀਤਾ ਸੀ ਅਤੇ ਇੱਕ ਅੱਤਵਾਦੀ ਗਿਰੋਹ ਬਣਾਇਆ ਸੀ।

 

ਅੱਤਵਾਦੀ ਯੋਜਨਾ ਦਾ ਪਰਦਾਫਾਸ਼ 

 

ਦੱਸ ਦੇਈਏ ਕਿ ਪਿਛਲੇ ਮਹੀਨੇ ਆਈਐੱਸਆਈਐੱਸ ਦੀ ਵੱਡੀ ਅੱਤਵਾਦੀ ਯੋਜਨਾ ਦਾ ਪਰਦਾਫਾਸ਼ ਹੋਇਆ ਸੀ, ਜਦੋਂ ਇਸ ਦੇ ਇੱਕ ਗ੍ਰਿਫਤਾਰ ਅੱਤਵਾਦੀ ਦੇ ਇਕਬਾਲੀਆ ਬਿਆਨ ਰਾਹੀਂ ਕਈ ਖੁਲਾਸੇ ਹੋਏ ਸਨ। ਉਨ੍ਹਾਂ ਦੀ ਅਹਿਮਦਾਬਾਦ ਅਤੇ ਗਾਂਧੀ ਨਗਰ ਵਿੱਚ ਵੱਡੇ ਧਮਾਕੇ ਕਰਨ ਦੀ ਯੋਜਨਾ ਸੀ। ਇਸ ਦੇ ਨਾਲ ਹੀ ਭਾਰਤ ਦੇ ਕੁਝ ਮਹੱਤਵਪੂਰਨ ਫੌਜੀ ਅੱਡੇ ਵੀ ਆਈਐੱਸਆਈਐੱਸ ਦੇ ਨਿਸ਼ਾਨੇ 'ਤੇ ਸਨ। ਭਾਰਤ ਦੇ ਮਹੱਤਵਪੂਰਨ ਫੌਜੀ ਟਿਕਾਣਿਆਂ ਤੋਂ ਲਈਆਂ ਗਈਆਂ ਤਸਵੀਰਾਂ ਪਾਕਿਸਤਾਨ ਅਤੇ ਸੀਰੀਆ ਨੂੰ ਭੇਜੀਆਂ ਗਈਆਂ ਸਨ।

ਇਹ ਵੀ ਪੜ੍ਹੋ

Tags :