ਪੰਜਾਬ ‘ਚ NIA ਦੀ ਰੇਡ 

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ਅੰਦਰ ਰੇਡ ਕੀਤੀ। ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਸਬੰਧੀ NIA ਦੀ ਰੇਡ ਹੋਈ। ਇਸ ਦੌਰਾਨ ਸ਼ੱਕੀ ਵਿਅਕਤੀਆਂ ਦੇ ਘਰਾਂ ‘ਚ ਤਲਾਸ਼ੀ ਲਈ ਗਈ। ਕੁੱਝ ਰਿਕਾਰਡ ਵੀ ਕਬਜ਼ੇ ‘ਚ ਲੈਣ ਦੀ ਗੱਲ ਸਾਮਣੇ ਆਈ ਹੈ। ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿਖੇ ਵੱਖ-ਵੱਖ ਇਲਾਕਿਆਂ ‘ਚ ਰੇਡ ਕੀਤੀ ਗਈ।। ਇਸ ਦੌਰਾਨ ਐਨਆਈਏ ਨੇ ਸ਼ੱਕੀ […]

Share:

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ਅੰਦਰ ਰੇਡ ਕੀਤੀ। ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਸਬੰਧੀ NIA ਦੀ ਰੇਡ ਹੋਈ। ਇਸ ਦੌਰਾਨ ਸ਼ੱਕੀ ਵਿਅਕਤੀਆਂ ਦੇ ਘਰਾਂ ‘ਚ ਤਲਾਸ਼ੀ ਲਈ ਗਈ। ਕੁੱਝ ਰਿਕਾਰਡ ਵੀ ਕਬਜ਼ੇ ‘ਚ ਲੈਣ ਦੀ ਗੱਲ ਸਾਮਣੇ ਆਈ ਹੈ। ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿਖੇ ਵੱਖ-ਵੱਖ ਇਲਾਕਿਆਂ ‘ਚ ਰੇਡ ਕੀਤੀ ਗਈ।। ਇਸ ਦੌਰਾਨ ਐਨਆਈਏ ਨੇ ਸ਼ੱਕੀ ਵਿਅਕਤੀਆਂ ਦੇ ਘਰਾਂ ‘ਚ ਤਲਾਸ਼ੀ ਲਈ। ਪਰਿਵਾਰਕ ਮੈਂਬਰਾਂ ਕੋਲੋਂ ਪੁੱਛਗਿੱਛ ਕੀਤੀ ਗਈ। ਭਾਵੇਂ ਕਿ ਇਸ ਦੌਰਾਨ ਕਿਸੇ ਨੂੰ ਗ੍ਰਿਫਤਾਰ ਕਰਨ ਜਾਂ ਹਿਰਾਸਤ ‘ਚ ਲੈਣ ਦੀ ਗੱਲ ਸਾਮਣੇ ਨਹੀਂ ਆਈ। ਪ੍ਰੰਤੂ, ਐਨਆਈਏ ਨੇ ਪੰਜਾਬ ਸਰਕਾਰ ਦੇ ਮਾਲ ਮਹਿਕਮੇ ਦੇ ਅਧਿਕਾਰੀਆਂ ਦੀ ਹਾਜ਼ਰੀ ‘ਚ ਕੁੱਝ ਰਿਕਾਰਡ ਜ਼ਬਤ ਕੀਤਾ। 

ਤਹਿਸੀਲਦਾਰ ਨੇ ਕੀਤੀ RAID ਦੀ ਪੁਸ਼ਟੀ 

ਬਟਾਲਾ ਦੇ ਤਹਿਸੀਲਦਾਰ ਅਭਿਸ਼ੇਕ ਵਰਮਾ ਨੇ ਇਸ RAID ਦੀ ਪੁਸ਼ਟੀ ਕੀਤੀ। ਤਹਿਸੀਲਦਾਰ ਨੇ ਕਿਹਾ ਕਿ ਉਹਨਾਂ ਕੋਲ ਸੂਚਨਾ ਆਈ ਸੀ ਕਿ ਐਨਆਈਏ ਨੇ ਕੁੱਝ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲੈਣੀ ਹੈ ਜਿਸਦੇ ਲਈ ਸਹਿਯੋਗ ਕੀਤਾ ਜਾਵੇ। ਪ੍ਰੰਤੂ, ਰੇਡ ਦੌਰਾਨ ਕੀ ਕਾਰਵਾਈ ਕੀਤੀ ਗਈ ਤੇ ਕਿਉਂ ਕੀਤੀ ਗਈ ? ਇਸ ਬਾਰੇ ਉਹ ਕੋਈ ਖੁਲਾਸਾ ਨਹੀਂ ਕਰ ਸਕਦੇ। 

5 ਮਹੀਨੇ ਪਹਿਲਾਂ ਸੀਬੀਆਈ ਨੇ ਕੀਤੀ ਸੀ ਪੁੱਛਗਿੱਛ 

ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਨਾਲ ਜੁੜਿਆ ਹੈ। ਇਸ ਮਾਮਲੇ ‘ਚ 5 ਮਹੀਨੇ ਪਹਿਲਾਂ ਸੀਬੀਆਈ ਨੇ ਬਟਾਲਾ ਦੇ ਰੋਹਿਤ ਗਰੋਵਰ ਬੰਟੀ ਤੋਂ ਪੁੱਛਗਿੱਛ ਕੀਤੀ ਸੀ। ਐਨਆਈਏ ਦੀ ਟੀਮ ਨੇ ਰੋਹਿਤ ਦੇ ਘਰ ਰੇਡ ਮਾਰੀ। ਇਸ ਦੌਰਾਨ ਰੋਹਿਤ ਨਹੀਂ ਮਿਲਿਆ। ਇਸਤੋਂ ਇਲਾਵਾ ਬਟਾਲਾ ਦੇ ਅੱਚਲੀ ਗੇਟ ‘ਚ ਇੱਕ ਘਰ ‘ਚ ਰੇਡ ਕੀਤੀ ਗਈ। ਇਸ ਪਰਿਵਾਰ ਦਾ ਨੌਜਵਾਨ ਨਸ਼ਾ ਤਸਕਰੀ ‘ਚ ਪਿਛਲੇ 3 ਸਾਲਾਂ ਤੋਂ ਗੁਜਰਾਤ ਜੇਲ੍ਹ ‘ਚ ਬੰਦ ਹੈ। ਉਸਨੂੰ ਥਾਈਲੈਂਡ ਤੋਂ ਗ੍ਰਿਫਤਾਰ ਕਰਕੇ ਭਾਰਤ ਲਿਆਂਦਾ ਗਿਆ ਸੀ। ਸ਼ੱਕ ਹੈ ਕਿ ਇਸ ਮੁਲਜ਼ਮ ਦੇ ਹੋਰ ਸਾਥੀ ਬਟਾਲਾ ‘ਚ ਰਹਿੰਦੇ ਹਨ। ਜਿਸ ਕਰਕੇ ਇਹ ਰੇਡ ਕੀਤੀ ਗਈ।