ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਪੰਚਕੂਲਾ ਵਿੱਚ ਹੋਈ ਹਿੰਸਾ ਨੂੰ ਲੈ ਕੇ ਨਵਾਂ ਮੋੜ, ਪੜ੍ਹੋ ਪੂਰਾ ਮਾਮਲਾ...

ਇਸ ਮਾਮਲੇ ਦੇ ਇਕ ਆਰੋਪੀ ਨੇ ਦਾਅਵਾ ਕੀਤਾ ਹੈ ਕਿ ਜਿਸ ਦਾ ਨਾਂ ਮਾਮਲੇ ਵਿੱਚ ਸ਼ਾਮਲ ਹੈ, ਉਹ ਵਿਅਕਤੀ ਉਹ ਹੈ ਹੀ ਨਹੀਂ ਹੈ। ਉਸ ਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਹੈ। ਅਜਿਹਾ ਸਹੀ ਆਰੋਪੀ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ।

Share:

ਬਲਾਤਕਾਰ ਦੇ ਮਾਮਲਿਆਂ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਅਗਸਤ 2017 ਵਿੱਚ ਪੰਚਕੂਲਾ ਹਿੰਸਾ ਨਾਲ ਸਬੰਧਤ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਹਿੰਸਾ ਲਈ ਮੁਕੱਦਮੇ ਦਾ ਸਾਹਮਣਾ ਕਰ ਰਹੇ ਇਕ ਦੋਸ਼ੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਝੂਠਾ ਫਸਾਇਆ ਗਿਆ ਹੈ। ਉਸਦੀ ਥਾਂ ਤੇ ਆਰੋਪੀ ਇਕ ਸੀਨੀਅਰ ਡੇਰਾ ਅਧਿਕਾਰੀ ਹੈ ਅਤੇ ਉਹ ਪੰਜਾਬ ਵਿਚ ਬੇਅਦਬੀ ਦੇ ਮਾਮਲਿਆਂ ਵਿਚ ਵੀ ਦੋਸ਼ੀ ਹੈ। ਅਜਿਹਾ ਉਸ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ। ਹਾਈ ਕੋਰਟ 'ਚ ਦਾਇਰ ਆਪਣੀ ਪਟੀਸ਼ਨ 'ਚ ਦੋਸ਼ੀ ਪ੍ਰਦੀਪ ਕੁਮਾਰ ਨੇ ਦਾਅਵਾ ਕੀਤਾ ਕਿ ਅਸਲ 'ਚ ਪੰਚਕੂਲਾ ਹਿੰਸਾ 'ਚ ਡੇਰੇ ਦੇ ਪ੍ਰਮੁੱਖ ਅਧਿਕਾਰੀਆਂ 'ਚੋਂ ਇਕ ਪ੍ਰਦੀਪ ਕੁਮਾਰ ਵੀ ਸ਼ਾਮਲ ਸੀ। ਉਹ ਇੱਕ ਪ੍ਰਭਾਵਸ਼ਾਲੀ ਕੇਂਦਰੀ ਮੰਤਰੀ ਦਾ ਕਰੀਬੀ ਹੈ ਅਤੇ ਅਸਲ ਵਿੱਚ ਸਾਜ਼ਿਸ਼ ਦਾ ਹਿੱਸਾ ਸੀ।

ਪੰਜਾਬ ਦੇ ਬੇਅਦਬੀ ਮਾਮਲਿਆਂ 'ਚ ਵੀ ਹੈ ਆਰੋਪੀ

ਪਟੀਸ਼ਨ ਮੁਤਾਬਕ ਹਰਿਆਣਾ 'ਚ ਸਹੁੰ ਚੁੱਕ ਸਮਾਗਮ 'ਚ ਡੇਰਾ ਅਧਿਕਾਰੀ ਪ੍ਰਦੀਪ ਕੁਮਾਰ ਵੀ ਮੌਜੂਦ ਸੀ। ਪਟੀਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਉਹ ਪੰਜਾਬ ਦੇ ਬੇਅਦਬੀ ਮਾਮਲਿਆਂ 'ਚ ਵੀ ਆਰੋਪੀ ਹੈ, ਪਰ ਇਸ ਮਾਮਲੇ 'ਚ ਉਸਨੂੰ ਬਚਾਉਣ ਲਈ ਹਰਿਆਣਾ ਪੁਲਿਸ ਨੇ ਉਸ ਨੂੰ ਹਿੰਸਾ ਦੇ ਮਾਮਲੇ 'ਚ ਫਸਾਇਆ ਹੈ, ਜਦਕਿ ਉਹ ਉਸ ਦਿਨ ਪੰਚਕੂਲਾ ਸ਼ਹਿਰ 'ਚ ਵੀ ਮੌਜੂਦ ਨਹੀਂ ਸੀ।

ਹਾਈਕੋਰਟ ਵਲੋਂ ਮਾਮਲੇ 'ਚ ਦਖਲ ਦੇਣ ਤੋਂ ਇਨਕਾਰ

ਹਾਲਾਂਕਿ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਇਸ ਪੜਾਅ 'ਤੇ ਮਾਮਲੇ 'ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ  ਅਤੇ ਕਿਹਾ ਕਿ ਪਟੀਸ਼ਨਰ 'ਤੇ ਲਗਾਏ ਗਏ ਆਰੋਪਾਂ ਦੀ ਸੱਚਾਈ ਜਾਂ ਝੂਠ ਦੀ ਜਾਂਚ ਸੁਣਵਾਈ ਦੌਰਾਨ ਹੀ ਕੀਤੀ ਜਾ ਸਕਦੀ ਹੈ। ਰਾਜਸਥਾਨ ਦੇ ਉਦੈਪੁਰ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਵੱਲੋਂ ਦਾਇਰ ਪਟੀਸ਼ਨ ਦੇ ਚੱਲਦਿਆਂ ਮਾਮਲਾ ਹਾਈਕੋਰਟ ਪਹੁੰਚਿਆ ਸੀ। ਉਸ ਨੇ ਸੈਕਟਰ-5 ਪੰਚਕੂਲਾ ਵਿੱਚ ਦਰਜ ਐਫਆਈਆਰ ਅਤੇ ਇਸ ਮਾਮਲੇ ਵਿੱਚ ਆਪਣੇ ਖ਼ਿਲਾਫ਼ ਦਾਇਰ ਚਾਰਜਸ਼ੀਟ ਰੱਦ ਕਰਨ ਦੀ ਅਪੀਲ ਕੀਤੀ ਸੀ। ਪਟੀਸ਼ਨਰ ਨੇ ਹਾਈ ਕੋਰਟ ਨੂੰ ਇਹ ਵੀ ਦੱਸਿਆ ਕਿ ਅਸਲ ਮੁਲਜ਼ਮ ਪ੍ਰਦੀਪ ਕੁਮਾਰ ਨੂੰ ਹਰਿਆਣਾ ਪੁਲਿਸ ਨੇ 15 ਸਤੰਬਰ 2017 ਨੂੰ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ ਕੀਤਾ ਸੀ, ਪਰ ਉਸਦਾ ਨਾਂ ਰਿਕਾਰਡ ਵਿੱਚੋਂ ਹਟਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ