ਦਿੱਲੀ ਏਅਰਪੋਰਟ ਜਾਉਣ ਵਾਲੇ ਮੁਸਾਫਿਰਾਂ ਲਈ ਆਈ ਖੁਸ਼ਖਬਰੀ

ਚੰਡੀਗੜ੍ਹ ਤੋਂ ਦਿੱਲੀ ਹਵਾਈ ਅੱਡੇ ਲਈ 4 ਬਸਾਂ ਚਲਾਈਆਂ ਜਾ ਰਹੀਆਂ ਹਨ। ਕਿਰਾਇਆ 485 ਰੁਪਏ 'ਤੇ ਤੈਅ ਕੀਤਾ ਗਿਆ ਹੈ। 

Share:

ਚੰਡੀਗੜ੍ਹ ਤੋਂ ਸਿੱਧੇ ਦਿੱਲੀ ਏਅਰਪੋਰਟ ਜਾਉਣ ਵਾਲੇ ਮੁਸਾਫਿਰਾਂ ਲਈ ਖੁਸ਼ਖਬਰੀ ਆ ਗਈ ਹੈ। ਹੁਣ ਚੰਡੀਗੜ੍ਹ ਤੋਂ ਦਿੱਲੀ ਹਵਾਈ ਅੱਡੇ ਲਈ 4 ਬਸਾਂ ਚਲਾਈਆਂ ਜਾ ਰਹੀਆਂ ਹਨ। ਇਹ ਬਸ ਸੇਵਾ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਬੱਸ ਸਟੈਂਡ ਲਈ ਹੀ ਬੱਸ ਸੇਵਾ ਚੰਡੀਗੜ੍ਹ ਤੋਂ ਸੀ। ਮੁਸਾਫਿਰ ਕਾਫੀ ਸਮੇਂ ਤੋਂ ਮੰਗ ਕਰ ਰਹੇ ਸੀ ਕਿ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਲਈ ਸਿੱਧੀ ਬਸ ਸੇਵਾ ਸ਼ੁਰੂ ਕੀਤੀ ਜਾਵੇ। ਇਸ ਮੰਗ ਨੂੰ ਧਿਆਨ ਰੱਖਦੇ ਹੋਏ ਸੀਟੀਯੂ ਵਲੋਂ ਸੇਵਾ ਸ਼ੁਰੂ ਕੀਤੀ ਗਈ ਹੈ। ਕਿਰਾਇਆ 485 ਰੁਪਏ 'ਤੇ ਤੈਅ ਕੀਤਾ ਗਿਆ ਹੈ। ਸੀਟੀਯੂ ਜਨਰਲ ਮੈਨੇਜਰ ਸਤਿੰਦਰ ਦਹਿਆ ਨੇ ਦੱਸਿਆ ਕਿ 4 ਬੱਸਾਂ ਏਅਰਪੋਰਟ ਲਈ ਚਲਾਈਆਂ ਗਈਆਂ ਹਨ। ਪਹਿਲਾਂ ਮੁਸਾਫਿਰਾਂ ਨੂੰ ਸੀਟੀਯੂ ਬੱਸਾਂ ਵਿਚ ਦਿੱਲੀ ਬੱਸ ਸਟੈਂਡ' ਤੱਕ ਸਫ਼ਰ ਕਰਨਾ ਪੈਂਦਾ ਸੀ। ਉਸ ਤੋਂ ਬਾਅਦ ਮੁਸਾਫਿਰਾਂ ਨੂੰ ਬੱਸ ਸਟੈਂਡ ਤੋਂ ਸਟੇਸ਼ਨ ਤੇ ਜਾਉਣਾ ਪੈਂਦਾ ਸੀ। ਉਸ ਤੋਂ ਬਾਅਦ ਬੱਸ ਜਾਂ ਮੈਟਰੋ ਦੁਆਰਾ ਹਵਾਈ ਅੱਡੇ ਤੇ ਜਾਉਂਦੇ ਸੀ।

ਸਵੇਰੇ 4.50 ਵਜੇ ਚਲੇਗੀ ਪਹਿਲੀ ਬਸ

ਸੀਟੀਯੂ ਦੇ ਅਨੁਸਾਰ, ਸਵੇਰੇ 4.50, ਸਵੇਰੇ 6 ਵਜੇ, ਸ਼ਾਮ 3 ਵਜੇ ਅਤੇ 4 ਵਜੇ ਬੱਸ ਏਅਰਪੋਰਟ ਲਈ ਚਲੇਗੀ। ਸੀਟੀਯੂ ਬੱਸਾਂ ਇਸ ਸਮੇਂ ਦੇਸ਼ ਦੇ ਕਈ ਰਾਜਾਂ, ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਬੱਸਾਂ ਦੀ ਕਮਾਈ ਵੀ ਲਗਾਤਾਰ ਵੱਧ ਰਹੀ ਹੈ। ਏਅਰਪੋਰਟ ਲਈ 4 ਬੱਸਾਂ ਚਲਾਈਆਂ ਗਈਆਂ ਹਨ। ਅਗਲੇ ਦਿਨਾਂ ਵਿੱਚ ਮੰਗ ਵਧਦੀ ਹੈ ਤਾਂ ਹੋਰ ਬੱਸਾਂ ਵੀ ਸ਼ੁਰੂ ਹੋਣਗੀਆਂ। ਇਹ ਸਾਰਿਆਂ ਬੱਸਾਂ ਏੇਸੀ ਹਨ। ਬਸਾਂ ਵਿੱਚ ਮੋਬਾਈਲ ਤੇ ਲੈਪਟਾਪ ਦੇ ਚਾਰਜਿੰਗ ਪੁਆਇੰਟ, ਰੀਡਿੰਗ ਲਾਈਟ ਅਤੇ ਪੈਨਿਕ ਬਟਨ ਵਰਗਿਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ। ਇਨ੍ਹਾਂ ਨਵੀਆਂ ਬੱਸਾਂ ਨਾਲ ਸੀਟੀਯੂ ਦੀ ਕਮਾਈ ਵੀ ਵਧੇਗੀ। ਸੁਪਰ ਲਗਜ਼ਰੀ ਬੱਸਾਂ ਨਾਲੋਂ ਇਨ੍ਹਾਂ ਬੱਸਾਂ ਦਾ ਕਿਰਾਇਆ ਵੀ ਘੱਟ ਹੈ, ਜਦੋਂ ਕਿ ਸਹੂਲਤਾਂ ਆਮ ਬੱਸਾਂ ਨਾਲੋਂ ਵਧੇਰੇ ਹਨ। ਹਰ ਬੱਸ ਵਿੱਚ 52 ਯਾਤਰੀਆਂ ਦੀ ਬੈਠਣ ਦੀ ਸਮਰੱਥਾ ਹੈ। ਇਸ ਸਾਲ 20 ਨਵੀਆਂ ਬੱਸਾਂ ਪਹਿਲਾਂ ਸ਼ੁਰੂ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ