ਰਾਮ ਭਗਤ ਹੈ ਇਹ ਮੁਸਲਿਮਾਨ ਐੱਮਐੱਲਏ, ਮੰਦਿਰ ਲਈ 50 ਕਰੋੜ ਦਾ ਦਿੱਤਾ ਫੰਡ 

ਪ੍ਰਭੂ ਰਾਮ ਜਰੂਰੀ ਨਹੀਂ ਹਿੰਦੂਆਂ ਦੇ ਹੀ ਭਗਵਾਨ ਹਨ ਉਹ ਸਾਰੀ ਸ੍ਰਿਸ਼ਟੀ ਦੇ ਰਚਨਹਾਰੇ ਹਨ। ਹਿੰਦੂਆਂ ਤੋਂ ਇਲਾਵਾ ਹੋਰ ਵੀ ਕੋਈ ਧਰਮਾਂ ਦੇ ਲੋਕ ਸ੍ਰੀ ਰਾਮ ਨੂੰ ਆਪਣਾ ਸੁਭਕੁੱਝ ਮੰਨਦੇ ਹਨ। ਅੱਜ ਅਸੀਂ ਤੁਹਾਨੂੰ ਕਰਨਾਟਕਾ ਦੇ ਇੱਕ ਅਜਿਹੇ ਮੁਸਿਲਮਾਨ ਵਿਧਾਇਕ ਦੀ ਕਹਾਣੀ ਦੱਸ ਰਹੇ ਹਾਂ ਜਿਹੜਾ ਸ੍ਰੀ ਰਾਮ ਦਾ ਪਰਮ ਭਗਤ ਹੈ। 

Share:

ਕਰਨਾਟਕ ਨਿਊਜ। ਅਯੁੱਧਿਆ ਦੀ ਭੀੜ-ਭੜੱਕੇ ਤੋਂ ਲਗਭਗ 2,000 ਕਿਲੋਮੀਟਰ ਦੂਰ, ਕਰਨਾਟਕ ਦੇ ਰਾਮਨਗਰ ਜ਼ਿਲ੍ਹੇ ਵਿਚ ਇਕ ਪਹਾੜੀ 'ਤੇ ਭਗਵਾਨ ਰਾਮ ਨੂੰ ਸਮਰਪਿਤ ਇਕ ਹੋਰ ਮੰਦਰ ਚਰਚਾ ਵਿੱਚ ਹੈ। ਪਰ ਰਾਮਦੇਵਰਬੇਟਾ ਮੰਦਿਰ ਇੱਕ ਵੱਖਰੇ ਕਾਰਨ ਕਰਕੇ ਸੁਰਖੀਆਂ ਵਿੱਚ ਹੈ, ਇੱਕ ਮੁਸਲਿਮ ਵਿਧਾਇਕ ਨੇ ਆਪਣੇ ਵਿਕਾਸ ਕਾਰਜਾਂ ਦੇ ਹਿੱਸੇ ਵਜੋਂ ਇਸਨੂੰ ਬਣਾਉਣ ਦਾ ਆਦੇਸ਼ ਦਿੱਤਾ ਹੈ।

ਕਾਂਗਰਸ ਨੇਤਾ ਨੇ ਕਿਹਾ, ''ਭਗਵਾਨ ਰਾਮ ਸਦੀਵੀ ਤਾਕਤਵਰ, ਪਰਉਪਕਾਰੀ ਹਨ ਅਤੇ ਧਰਮ ਜਾਂ ਲੋਕਾਂ ਦੇ ਆਧਾਰ 'ਤੇ ਵਿਤਕਰਾ ਨਹੀਂ ਕਰਦੇ ਹਨ। ਮੇਰਾ ਨਾਮ ਇਕਬਾਲ ਅੰਸਾਰੀ ਹੈ। ਮੈਂ ਭਗਵਾਨ ਰਾਮ ਦਾ ਭਗਤ ਹਾਂ। ਮੈਂ ਮੁਸਲਮਾਨ ਹਾਂ ਅਤੇ ਰਾਮਨਗਰ ਦੀ ਪਵਿੱਤਰ ਧਰਤੀ ਤੋਂ ਵਿਧਾਇਕ ਚੁਣਿਆ ਗਿਆ ਹਾਂ।

ਸ਼ੋਲੇ ਫਿਲਮ ਦੀ ਹੋਈ ਸੀ ਸ਼ੂਟਿੰਗ

ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਭਗਵਾਨ ਰਾਮ ਨੇ ਸੀਤਾ ਅਤੇ ਲਕਸ਼ਮਣ ਨਾਲ ਆਪਣੇ ਜਲਾਵਤਨ ਦੌਰਾਨ ਰਾਮਦੇਵਰਾਬੇਟਾ ਵਿਖੇ 'ਲਿੰਗ' ਦੀ ਸਥਾਪਨਾ ਕੀਤੀ ਸੀ। ਇਸ ਪਹਾੜੀ ਦੇ ਨੇੜੇ ਉਹ ਜਗ੍ਹਾ ਵੀ ਹੈ ਜਿੱਥੇ ਮਸ਼ਹੂਰ ਹਿੰਦੀ ਫਿਲਮ 'ਸ਼ੋਲੇ' ਦੀ ਸ਼ੂਟਿੰਗ ਹੋਈ ਸੀ।

ਚੋਣ ਜਿੱਤਣ 'ਤੇ ਪ੍ਰਮਾਤਮਾ ਤੋਂ ਅਸ਼ੀਰਵਾਦ ਲਿਆ

ਦੱਖਣ ਵਿੱਚ ਰਾਮ ਮੰਦਰ ਬਣਾਉਣ ਦੀ ਆਪਣੀ ਯੋਜਨਾ ਬਾਰੇ ਖਾਸ ਵੇਰਵੇ ਸਾਂਝੇ ਕਰਦੇ ਹੋਏ, ਅੰਸਾਰੀ ਕਹਿੰਦੇ ਹਨ ਕਿ ਕੋਈ ਵੀ ਭਗਵਾਨ ਨੂੰ ਵੱਖੋ-ਵੱਖਰੇ ਨਾਵਾਂ, ਰਾਮ, ਕ੍ਰਿਸ਼ਨ, ਬ੍ਰਹਮਾ, ਈਸ਼ਵਰ ਜਾਂ ਅੱਲ੍ਹਾ ਨਾਲ ਸੰਬੋਧਿਤ ਕਰ ਸਕਦਾ ਹੈ, ਪਰ ਅੰਤ ਵਿੱਚ ਕੇਵਲ ਇੱਕ ਹੀ ਹੈ।
ਉਨ੍ਹਾਂ ਕਿਹਾ, “ਜਦੋਂ ਮੈਂ ਰਾਮਨਗਰ ਤੋਂ ਵਿਧਾਇਕ ਵਜੋਂ ਇਹ ਚੋਣ ਜਿੱਤੀ ਤਾਂ ਮੈਂ ਰਾਮਦੇਵਰਾਬੇਟਾ ਗਿਆ ਅਤੇ ਭਗਵਾਨ ਰਾਮ ਤੋਂ ਆਸ਼ੀਰਵਾਦ ਲਿਆ। ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਉਸਨੇ ਮੈਨੂੰ ਚੋਣ ਲੜਨ ਅਤੇ ਸੀਟ ਜਿੱਤਣ ਦੀ ਤਾਕਤ ਦਿੱਤੀ, ਇੰਨਾ। ਮੈਂ ਰਾਮ ਅਤੇ ਲੋਕਾਂ ਦਾ ਧੰਨਵਾਦੀ ਹਾਂ।

ਰਾਮ ਮੰਦਿਰ ਲ਼ਈ ਦਿੱਤਾ 50 ਕਰੋੜ ਫੰਡ  

ਇਕਬਾਲ ਅੰਸਾਰੀ ਨੇ ਕਿਹਾ , “ ਮੈਂ ਸਾਰੇ ਦੇਵੀ ਦੇਵਤਾਵਾਂ ਦੀ ਪੂਜਾ ਕਰਦਾ ਹਾਂ। ਭਗਵਾਨ ਰਾਮ ਮੇਰੇ ਕੁਲਦੇਵਤਾ ਹਨ। ਇੱਕ ਵਿਦਿਆਰਥੀ ਦੇ ਦੌਰ ਤੇ ਅਸੀਂ ਦੇਵੀ ਸਰਵਤੀ, ਲਕਸ਼ਮੀ ਅਤੇ ਗਣੇਸ਼ ਦੀ ਪੂਜਾ ਕਰਦੇ ਹਾਂ। ਅੰਸਾਰੀ ਨੇ ਕਿਹਾ ਕਿ ਉਨ੍ਹਾਂ ਨੇ ਭਗਵਾਨ ਰਾਮ ਦੀ ਵੀ ਪੂਜਾ ਕੀਤੀ ਹੈ। ਅੰਸਾਰੀ ਨੇ ਕਿਹਾ ਕਿ ਸ਼ੁਕਰਵਾਰ ਨੂੰ ਆਪਣੇ ਵਿਧਾਇਕ ਫੰਡ ਹਾਸਿਲ ਕਰਨ ਤੋਂ ਬਾਅਦ ਜੋ ਪਹਿਲਾ ਅਨੁਦਾਨ ਮਨਜੂਰ ਕੀਤਾ ਉਹ ਰਾਮਦੇਵਰਾ ਬੱਟਾ ਚ ਰਾਮ ਮੰਦਿਰ ਦੇ ਵਿਕਾਸ ਲਈ 50 ਕਰੋੜ ਦਾ ਅਨੂਦਾਨ ਦੇਣਾ ਹੈ। 

ਇਹ ਵੀ ਪੜ੍ਹੋ