ਸ਼ਰਧਾ ਵਾਲਕਰ ਮਾਮਲੇ ‘ਚ ਦੋਸ਼ੀ ਪੂਨਾਵਾਲਾ ‘ਤੇ ਕਤਲ ਦੋਸ਼ ਤੈਅ

ਇੱਥੋਂ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਆਫਤਾਬ ਅਮੀਨ ਪੂਨਾਵਾਲਾ ਦੇ ਖਿਲਾਫ ਕਤਲ ਅਤੇ ਸਬੂਤ ਗਾਇਬ ਕਰਨ ਦੇ ਦੋਸ਼ ਤੈਅ ਕੀਤੇ ਹਨ ਜਿਸ ‘ਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਲਕਰ ਦੀ ਗਲਾ ਘੁੱਟ ਕੇ ਹੱਤਿਆ ਕਰਨ ਅਤੇ ਉਸ ਦੀ ਲਾਸ਼ ਦੇ ਟੁਕੜੇ ਕਰਨ ਦਾ ਦੋਸ਼ ਹੈ। ਐਡੀਸ਼ਨਲ ਸੈਸ਼ਨ ਜੱਜ ਮਨੀਸ਼ਾ ਖੁਰਾਣਾ ਕੱਕੜ ਨੇ ਕਿਹਾ ਕਿ ਦੋਸ਼ੀ […]

Share:

ਇੱਥੋਂ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਆਫਤਾਬ ਅਮੀਨ ਪੂਨਾਵਾਲਾ ਦੇ ਖਿਲਾਫ ਕਤਲ ਅਤੇ ਸਬੂਤ ਗਾਇਬ ਕਰਨ ਦੇ ਦੋਸ਼ ਤੈਅ ਕੀਤੇ ਹਨ ਜਿਸ ‘ਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਲਕਰ ਦੀ ਗਲਾ ਘੁੱਟ ਕੇ ਹੱਤਿਆ ਕਰਨ ਅਤੇ ਉਸ ਦੀ ਲਾਸ਼ ਦੇ ਟੁਕੜੇ ਕਰਨ ਦਾ ਦੋਸ਼ ਹੈ। ਐਡੀਸ਼ਨਲ ਸੈਸ਼ਨ ਜੱਜ ਮਨੀਸ਼ਾ ਖੁਰਾਣਾ ਕੱਕੜ ਨੇ ਕਿਹਾ ਕਿ ਦੋਸ਼ੀ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 302 (ਕਤਲ) ਅਤੇ 201 (ਅਪਰਾਧ ਦੇ ਸਬੂਤ ਮਿਟਾਉਣ) ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।

ਪੂਨਾਵਾਲਾ ਨੇ ਭਾਵੇਂ ਕਿ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਮੁਕੱਦਮੇ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ 1 ਜੂਨ ਨੂੰ ਕੀਤੀ ਜਾਵੇਗੀ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ 24 ਜਨਵਰੀ ਨੂੰ 6,629 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਵਿੱਚ 100 ਗਵਾਹੀਆਂ ਦੇ ਨਾਲ ਫੋਰੈਂਸਿਕ ਅਤੇ ਇਲੈਕਟ੍ਰਾਨਿਕ ਸਬੂਤਾਂ ਦਾ ਸੁਮੇਲ ਸ਼ਾਮਲ ਹੈ। ਜਿਸਦੇ ਅਨੁਸਾਰ ਪਿਛਲੇ ਸਾਲ 18 ਮਈ ਨੂੰ ਆਫਤਾਬ ਪੂਨਾਵਾਲਾ ਨੇ ਵਾਲਕਰ ਦਾ ਕਥਿਤ ਤੌਰ ‘ਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਉਸ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ ਅਤੇ ਦੱਖਣੀ ਦਿੱਲੀ ਦੇ ਮਹਿਰੌਲੀ ਸਥਿਤ ਆਪਣੀ ਰਿਹਾਇਸ਼ ‘ਤੇ ਲਗਭਗ ਤਿੰਨ ਹਫ਼ਤਿਆਂ ਤੱਕ ਫਰਿੱਜ ਵਿੱਚ ਰੱਖਿਆ। ਉਸ ਨੇ ਫੜੇ ਜਾਣ ਤੋਂ ਬਚਣ ਲਈ ਰਾਸ਼ਟਰੀ ਰਾਜਧਾਨੀ ਵਿਚ ਵੱਖ-ਵੱਖ ਥਾਵਾਂ ‘ਤੇ ਟੁਕੜੇ ਖਿਲਾਰ ਦਿੱਤੇ ਜਿਨ੍ਹਾਂ ਵਿਚੋਂ ਕੁਝ ਬਰਾਮਦ ਕੀਤੇ ਗਏ ਹਨ।

ਪੂਨਾਵਾਲਾ ਨੂੰ ਸਾਕੇਤ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਵਧੀਕ ਸੈਸ਼ਨ ਜੱਜ (ਏਐਸਜੇ) ਮਨੀਸ਼ਾ ਖੁਰਾਣਾ ਕੱਕੜ ਨੇ ਇਹ ਹੁਕਮ ਸੁਣਾਇਆ। ਸੁਣਵਾਈ ਦੌਰਾਨ ਏ.ਐਸ.ਜੇ. ਨੇ ਪੂਨਾਵਾਲਾ ਨੂੰ ਹੁਕਮ ਪੜ੍ਹ ਕੇ ਸੁਣਾਇਆ ਜਿਸ ਦੀ ਨੁਮਾਇੰਦਗੀ ਉਸ ਦੇ ਵਕੀਲ ਨੇ ਕੀਤੀ।

ਉਹਨਾਂ ਨੇ ਕਿਹਾ 18 ਮਈ 2022 ਨੂੰ ਸਵੇਰੇ 6:30 ਵਜੇ ਤੋਂ ਬਾਅਦ ਤੁਸੀਂ ਸ਼ਰਧਾ ਵਾਲਕਰ ਦੀ ਹੱਤਿਆ ਕੀਤੀ ਅਤੇ ਇਹ ਅਪਰਾਧ ਭਾਰਤੀ ਦੰਡ ਵਿਧਾਨ (ਆਈਪੀਸੀ) ਦੀ ਧਾਰਾ 302 ਦੇ ਤਹਿਤ ਸਜ਼ਾਯੋਗ ਹੈ।

ਅਦਾਲਤ ਨੇ ਫੈਸਲਾ ਸੁਣਾਇਆ 18 ਮਈ ਤੋਂ 18 ਅਕਤੂਬਰ ਦੇ ਵਿਚਕਾਰ ਜਾਣਦੇ ਹੋਏ ਕਿ ਜੁਰਮ ਹੋਇਆ ਹੈ ਤੁਸੀਂ ਸਬੂਤ ਗਾਇਬ ਕਰਨ ਦੇ ਇਰਾਦੇ ਨਾਲ ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ ਅਤੇ ਉਸ ਦੀ ਲਾਸ਼ ਨੂੰ ਛਤਰਪੁਰ ਅਤੇ ਹੋਰ ਥਾਵਾਂ ‘ਤੇ ਸੁੱਟ ਦਿੱਤਾ, ਇਸ ਤਰ੍ਹਾਂ ਤੁਸੀਂ ਸਬੂਤ ਮਿਟਾਉਣ ਦਾ ਜੁਰਮ ਕੀਤਾ ਹੈ।” ਅਦਾਲਤ ਨੇ ਆਫਤਾਬ ਅਮੀਨ ਪੂਨਾਵਾਲਾ ਨੂੰ ਪੁੱਛਿਆ ਕਿ ਕੀ ਉਹ ਦੋਸ਼ਾਂ ਨੂੰ ਸਵੀਕਾਰ ਕਰੇਗਾ ਜਾਂ ਨਹੀਂ ਜਿਸ ‘ਤੇ ਉਨ੍ਹਾਂ ਦੇ ਵਕੀਲ ਨੇ ਜਵਾਬ ਦਿੰਦੇ ਹੋਏ  ਮੁਕੱਦਮੇ ਦਾ ਦਾਅਵਾ ਕੀਤਾ ਹੈ।