ਮੁੰਬਈ ਟਰੇਨ ਫਾਇਰਿੰਗ ਵਿੱਚ ਦੋਸ਼ੀ ਕਾਂਸਟੇਬਲ ਗਿਰਫ਼ਤਾਰ 

ਜੈਪੁਰ-ਮੁੰਬਈ ਸੈਂਟਰਲ ਐਕਸਪ੍ਰੈਸ ਟਰੇਨ ਗੋਲੀਬਾਰੀ ਮਾਮਲੇ ਵਿੱਚ ਰੇਲਵੇ ਸੁਰੱਖਿਆ ਬਲ (ਆਰਪੀਐਫ) ਦੇ ਕਾਂਸਟੇਬਲ ਚੇਤਨ ਸਿੰਘ ਨੂੰ ਸੱਤ ਦਿਨਾਂ ਲਈ ਸਰਕਾਰੀ ਰੇਲਵੇ ਪੁਲਸ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਉਸ ਨੂੰ ਮੰਗਲਵਾਰ ਨੂੰ ਮੁੰਬਈ ਦੇ ਬੋਰੀਵਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਚੱਲਦੀ ਜੈਪੁਰ-ਮੁੰਬਈ ਸੈਂਟਰਲ ਐਕਸਪ੍ਰੈੱਸ ਟਰੇਨ ਵਿੱਚ ਕਥਿਤ ਤੌਰ ਤੇ ਆਪਣੇ ਸੀਨੀਅਰ ਅਤੇ […]

Share:

ਜੈਪੁਰ-ਮੁੰਬਈ ਸੈਂਟਰਲ ਐਕਸਪ੍ਰੈਸ ਟਰੇਨ ਗੋਲੀਬਾਰੀ ਮਾਮਲੇ ਵਿੱਚ ਰੇਲਵੇ ਸੁਰੱਖਿਆ ਬਲ (ਆਰਪੀਐਫ) ਦੇ ਕਾਂਸਟੇਬਲ ਚੇਤਨ ਸਿੰਘ ਨੂੰ ਸੱਤ ਦਿਨਾਂ ਲਈ ਸਰਕਾਰੀ ਰੇਲਵੇ ਪੁਲਸ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਉਸ ਨੂੰ ਮੰਗਲਵਾਰ ਨੂੰ ਮੁੰਬਈ ਦੇ ਬੋਰੀਵਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਚੱਲਦੀ ਜੈਪੁਰ-ਮੁੰਬਈ ਸੈਂਟਰਲ ਐਕਸਪ੍ਰੈੱਸ ਟਰੇਨ ਵਿੱਚ ਕਥਿਤ ਤੌਰ ਤੇ ਆਪਣੇ ਸੀਨੀਅਰ ਅਤੇ ਤਿੰਨ ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐੱਫ.) ਦੇ ਕਾਂਸਟੇਬਲ ਚੇਤਨ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਦੱਸਿਆ ਹੈ ਕਿ ਦੋਸ਼ੀ ਪੁਲਸ ਨੂੰ ਜਾਂਚ ਚ ਸਹਿਯੋਗ ਨਹੀਂ ਕਰ ਰਿਹਾ ਹੈ। ਇਸ ਦੀ ਬਜਾਏ, ਉਹ ਪੁਲਿਸ ਹਿਰਾਸਤ ਦੇ ਅੰਦਰ ਹੀ ਨਾਅਰੇਬਾਜ਼ੀ ਕਰ ਰਿਹਾ ਹੈ ।

ਵੇਰਵਿਆਂ ਬਾਰੇ ਪੁੱਛੇ ਜਾਣ ਤੇ, ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਰੇਲ ਗੋਲੀ ਕਾਂਡ ਦੇ ਸਬੰਧ ਵਿੱਚ ਗੈਰ-ਸੰਬੰਧਿਤ ਜਵਾਬ ਦਿੱਤੇ।ਇਸ ਮਾਮਲੇ ਵਿੱਚ ਚੇਤਨ ਸਿੰਘ ਨੂੰ ਸੱਤ ਦਿਨਾਂ ਲਈ ਸਰਕਾਰੀ ਰੇਲਵੇ ਪੁਲੀਸ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਉਸ ਨੂੰ ਮੰਗਲਵਾਰ ਨੂੰ ਮੁੰਬਈ ਦੇ ਬੋਰੀਵਲੀ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਪੁਲਸ ਨੇ ਦੋਸ਼ੀ ਦੀ 14 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ। ਹਾਲਾਂਕਿ ਅਦਾਲਤ ਨੇ ਮੁਲਜ਼ਮ ਦਾ 7 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ।ਮੁਲਜ਼ਮ ਦੇ ਵਕੀਲ ਨੇ ਕਿਹਾ ਕਿ ਘਟਨਾ ਤੋਂ ਬਾਅਦ 24 ਘੰਟਿਆਂ ਤੋਂ ਵੱਧ ਸਮੇਂ ਤੱਕ ਉਸ ਨੂੰ ਖਾਣਾ ਨਹੀਂ ਦਿੱਤਾ ਗਿਆ। ਦੋਸ਼ੀ ਦੇ ਵਕੀਲ ਨੇ ਕਿਹਾ ਕਿ “ਮੇਰੇ ਮੁਵੱਕਿਲ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਉਸਨੇ ਜੋ ਵੀ ਕੀਤਾ ਹੈ ਉਹ ਇੱਕ ਸਰਵਿਸ ਗੰਨ ਨਾਲ ਕੀਤਾ ਹੈ ਅਤੇ ਕੁਝ ਵੀ ਗਲਤ ਨਹੀਂ ਹੈ। ਉਸਨੂੰ 24 ਘੰਟਿਆਂ ਤੋਂ ਵੱਧ ਸਮੇਂ ਤੱਕ ਖਾਣਾ ਨਹੀਂ ਦਿੱਤਾ ਗਿਆ ਸੀ, ਜਿਸ ਤੇ ਅਦਾਲਤ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਹੈ ਕਿ ਚੇਤਨ ਨੂੰ ਸਮੇਂ ਸਿਰ ਭੋਜਨ ਦਿੱਤਾ ਜਾਵੇ। ਦੋਸ਼ੀ ਦੇ ਵਕੀਲ ਨੇ ਦਾਅਵਾ ਕੀਤਾ ਕਿ ਚੇਤਨ ਮਾਨਸਿਕ ਤੌਰ ਤੇ ਅਸਥਿਰ ਸੀ ।ਸੋਮਵਾਰ ਨੂੰ, ਸਿੰਘ ਨੇ ਆਪਣੀ ਸਰਵਿਸ ਬੰਦੂਕ ਤੋਂ ਗੋਲੀਬਾਰੀ ਕੀਤੀ ਅਤੇ ਚੱਲਦੀ ਜੈਪੁਰ-ਮੁੰਬਈ ਸੈਂਟਰਲ ਐਕਸਪ੍ਰੈਸ ਰੇਲਗੱਡੀ ਤੇ ਮਹਾਰਾਸ਼ਟਰ ਦੇ ਪਾਲਘਰ ਸਟੇਸ਼ਨ ਨੇੜੇ ਆਪਣੇ ਸੀਨੀਅਰ ਅਤੇ ਤਿੰਨ ਯਾਤਰੀਆਂ ਦੀ ਹੱਤਿਆ ਕਰ ਦਿੱਤੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਮ੍ਰਿਤਕ ਯਾਤਰੀਆਂ ਵਿੱਚੋਂ ਦੋ ਦੀ ਪਛਾਣ ਪਾਲਘਰ ਦੇ ਨਾਲਸੋਪਾਰਾ ਦੇ ਰਹਿਣ ਵਾਲੇ ਅਬਦੁਲ ਕਾਦਰਭਾਈ ਮੁਹੰਮਦ ਹੁਸੈਨ ਭਾਨਪੁਰਵਾਲਾ (48) ਅਤੇ ਬਿਹਾਰ ਦੇ ਮਧੂਬਨੀ ਦੇ ਰਹਿਣ ਵਾਲੇ ਅਸਗਰ ਅੱਬਾਸ ਸ਼ੇਖ (48) ਵਜੋਂ ਹੋਈ ਹੈ। ਤੀਜੇ ਪੀੜਤ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।