ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ Tahawwur Rana ਤੋਂ ਰੋਜ਼ਾਨਾ 10 ਘੰਟੇ ਪੁੱਛਗਿੱਛ, ਇਨ੍ਹਾਂ ਤਿੰਨ ਚੀਜ਼ਾਂ ਦੀ ਕੀਤੀ ਮੰਗ

ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਐੱਨਆਈਏ ਅਧਿਕਾਰੀ ਰਾਣਾ ਦੀ ਡਾਕਟਰੀ ਜਾਂਚ ਯਕੀਨੀ ਬਣਾ ਰਹੇ ਹਨ ਅਤੇ ਉਸਨੂੰ ਆਪਣੇ ਵਕੀਲ ਨਾਲ ਮੁਲਾਕਾਤ ਕਰਨ ਦੀ ਵੀ ਆਗਿਆ ਦਿੱਤੀ ਜਾ ਰਹੀ ਹੈ। ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਸਵੇਰੇ ਉਸਨੂੰ ਅਮਰੀਕਾ ਤੋਂ ਹਵਾਲਗੀ ਤੋਂ ਬਾਅਦ 18 ਦਿਨਾਂ ਦੀ ਹਿਰਾਸਤ ਲਈ ਜਾਂਚ ਏਜੰਸੀ ਦੇ ਹਵਾਲੇ ਕਰ ਦਿੱਤਾ।

Share:

Mumbai terror attack mastermind Tahawwur Rana questioned for 10 hours daily : ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਤਹੱਵੁਰ ਹੁਸੈਨ ਰਾਣਾ ਤੋਂ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੇ ਅਧਿਕਾਰੀ ਹਮਲੇ ਦੇ ਪਿੱਛੇ ਦੀ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਰੋਜ਼ਾਨਾ ਅੱਠ ਤੋਂ ਦਸ ਘੰਟੇ ਪੁੱਛਗਿੱਛ ਕਰ ਰਹੇ ਹਨ। ਰਾਣਾ ਨੂੰ ਪਿਛਲੇ ਹਫ਼ਤੇ ਅਮਰੀਕਾ ਤੋਂ ਭਾਰਤ ਹਵਾਲੇ ਕੀਤਾ ਗਿਆ ਸੀ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਐੱਨਆਈਏ ਅਧਿਕਾਰੀ ਰਾਣਾ ਦੀ ਡਾਕਟਰੀ ਜਾਂਚ ਯਕੀਨੀ ਬਣਾ ਰਹੇ ਹਨ ਅਤੇ ਉਸਨੂੰ ਆਪਣੇ ਵਕੀਲ ਨਾਲ ਮੁਲਾਕਾਤ ਕਰਨ ਦੀ ਵੀ ਆਗਿਆ ਦਿੱਤੀ ਜਾ ਰਹੀ ਹੈ। ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਸਵੇਰੇ ਉਸਨੂੰ ਅਮਰੀਕਾ ਤੋਂ ਹਵਾਲਗੀ ਤੋਂ ਬਾਅਦ 18 ਦਿਨਾਂ ਦੀ ਹਿਰਾਸਤ ਲਈ ਜਾਂਚ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਹਮਲੇ ਵਿੱਚ 166 ਲੋਕ ਮਾਰੇ ਗਏ ਸਨ

ਸੂਤਰਾਂ ਨੇ ਦੱਸਿਆ ਕਿ 2008 ਵਿੱਚ ਲਸ਼ਕਰ-ਏ-ਤੋਇਬਾ ਵੱਲੋਂ ਕੀਤੇ ਗਏ ਕਾਇਰਤਾਪੂਰਨ ਹਮਲਿਆਂ ਪਿੱਛੇ ਵੱਡੀ ਸਾਜ਼ਿਸ਼ ਦਾ ਪਤਾ ਲਗਾਉਣ ਲਈ ਐੱਨਆਈਏ ਦੇ ਜਾਂਚਕਰਤਾ ਰਾਣਾ ਤੋਂ ਹਰ ਰੋਜ਼ ਲਗਭਗ ਅੱਠ ਤੋਂ ਦਸ ਘੰਟੇ ਪੁੱਛਗਿੱਛ ਕਰ ਰਹੇ ਹਨ। ਇਸ ਹਮਲੇ ਵਿੱਚ 166 ਲੋਕ ਮਾਰੇ ਗਏ ਸਨ ਅਤੇ 238 ਤੋਂ ਵੱਧ ਜ਼ਖਮੀ ਹੋਏ ਸਨ। ਇੱਕ ਸੂਤਰ ਨੇ ਕਿਹਾ, ਰਾਣਾ ਪੁੱਛਗਿੱਛ ਦੌਰਾਨ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਜਾਂਚ ਅਧਿਕਾਰੀ ਜਯਾ ਰਾਏ ਦੀ ਅਗਵਾਈ ਹੇਠ ਐੱਨਆਈਏ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਰਾਣਾ ਨੇ ਹੁਣ ਤੱਕ ਸਿਰਫ਼ ਤਿੰਨ ਚੀਜ਼ਾਂ ਮੰਗੀਆਂ ਹਨ - ਇੱਕ ਪੈੱਨ, ਕਾਗਜ਼ ਜਾਂ ਨੋਟਪੈਡ ਅਤੇ ਕੁਰਾਨ। ਜੋ ਉਸਨੂੰ NIA ਦੁਆਰਾ ਪ੍ਰਦਾਨ ਕੀਤੇ ਗਏ ਹਨ।

ਉੱਚ-ਸੁਰੱਖਿਆ ਸੈੱਲ ਵਿੱਚ ਰੱਖਿਆ ਗਿਆ

ਸੂਤਰਾਂ ਨੇ ਦੱਸਿਆ ਕਿ ਰਾਣਾ ਨੇ ਹੁਣ ਤੱਕ ਖਾਣੇ ਸਬੰਧੀ ਕੋਈ ਖਾਸ ਮੰਗ ਨਹੀਂ ਕੀਤੀ ਹੈ ਅਤੇ ਉਸਨੂੰ ਨਿਰਧਾਰਤ ਮਿਆਰੀ ਪ੍ਰੋਟੋਕੋਲ ਅਨੁਸਾਰ ਉਹੀ ਭੋਜਨ ਦਿੱਤਾ ਜਾ ਰਿਹਾ ਹੈ ਜੋ ਕਿਸੇ ਹੋਰ ਦੋਸ਼ੀ ਨੂੰ ਦਿੱਤਾ ਜਾਂਦਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਭਿਆਨਕ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਰਾਣਾ ਨੂੰ ਸੀਜੀਓ ਕੰਪਲੈਕਸ ਵਿਖੇ ਏਜੰਸੀ ਦੇ ਮੁੱਖ ਦਫਤਰ ਦੇ ਅੰਦਰ ਇੱਕ ਉੱਚ-ਸੁਰੱਖਿਆ ਸੈੱਲ ਵਿੱਚ ਰੱਖਿਆ ਗਿਆ ਹੈ ਅਤੇ ਸੁਰੱਖਿਆ ਕਰਮਚਾਰੀ ਉਸਦੀ ਸੁਰੱਖਿਆ ਲਈ 24 ਘੰਟੇ ਤਾਇਨਾਤ ਹਨ।

ਇਹ ਵੀ ਪੜ੍ਹੋ