ਮਾਂ-ਬੇਟੀ ਦਾ ਘਟ ਰਿਹਾ ਸੀ ਭਾਰ, ਨਹਿਰ ’ਚ ਮਾਰੀ ਛਾਲ

ਮਨੋਜ ਨੇ ਦੱਸਿਆ ਕਿ ਪਤਨੀ ਮੀਨੂੰ ਅਤੇ ਬੇਟੀ ਮੇਘਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸਨ। ਦੋਵੇਂ ਕਰੀਬ 2 ਸਾਲਾਂ ਤੋਂ ਬਿਮਾਰ ਸਨ ਅਤੇ ਡਿਪਰੈਸ਼ਨ ਵਿੱਚ ਸਨ। ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਬਹੁਤ ਚਿੰਤਤ ਸਨ।

Share:

ਹਾਈਲਾਈਟਸ

  • ਗੋਤਾਖੋਰ ਨਹਿਰ ਵਿੱਚ ਉਨ੍ਹਾਂ ਦੀ ਤਲਾਸ਼ ਕਰ ਰਹੇ ਹਨ

ਹਰਿਆਣਾ ਦੇ ਕਰਨਾਲ 'ਚ ਇੱਕ ਅਜੀਬੋ-ਗਰੀਬ ਪਰ ਦੁੱਖਦ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭਾਰ ਘਟਣ ਦੀ ਚਿੰਤਾ ਵਿੱਚ ਮਾਂ-ਧੀ ਨੇ ਨਹਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਦੋਵਾਂ ਬਾਰੇ ਕੁੱਝ ਪਤਾ ਨਹੀਂ ਚੱਲ ਸਕਿਆ ਹੈ, ਗੋਤਾਖੋਰਾਂ ਨਹਿਰ ਵਿੱਚ ਉਨ੍ਹਾਂ ਦੀ ਤਲਾਸ਼ ਕਰ ਰਹੇ ਹਨ। ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਤਲਾਸ਼ ਲਈ ਮੁਹਿੰਮ ਚਲਾਈ ਜਾ ਰਹੀ ਹੈ। 

ਪਤੀ ਗਿਆ ਸੀ ਕੰਮ ’ਤੇ

ਸੁਭਾਸ਼ ਕਲੋਨੀ ਵਾਸੀ ਮਨੋਜ ਮਲਹੋਤਰਾ ਨੇ ਦੱਸਿਆ ਕਿ ਉਹ ਮੰਗਲਵਾਰ ਨੂੰ ਕੰਮ ’ਤੇ ਗਿਆ ਹੋਇਆ ਸੀ। ਉਸ ਦੀ ਪਤਨੀ ਮੀਨੂੰ (55) ਅਤੇ ਬੇਟੀ ਮੇਘਾ (28) ਘਰ ਵਿਚ ਸਨ। ਸ਼ਾਮ ਨੂੰ ਜਦੋਂ ਉਹ ਘਰ ਆਇਆ ਤਾਂ ਦੋਵੇਂ ਘਰ ਨਹੀਂ ਸਨ। ਘਰ ਵਿੱਚ ਐਕਟਿਵਾ ਵੀ ਨਹੀਂ ਸੀ। ਉਸ ਨੇ ਸੋਚਿਆ ਕਿ ਸ਼ਾਇਦ ਉਹ ਦੋਵੇਂ ਬਾਜ਼ਾਰ ਤੋਂ ਕੋਈ ਸਾਮਾਨ ਖਰੀਦਣ ਗਈਆਂ ਹਨ। ਬਾਦ ਵਿੱਚ ਉਸਨੂੰ ਮੇਜ਼ 'ਤੇ ਇੱਕ ਸੁਸਾਇਡ ਨੋਟ ਪਿਆ ਮਿਲਿਆ। ਇਸ ਤੋਂ ਬਾਅਦ ਉਸਨੇ ਤੁਰੰਤ ਆਪਣੇ ਰਿਸ਼ਤੇਦਾਰਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ। ਬਾਦ ਵਿੱਚ ਐਕਟਿਵਾ ਕੈਥਲ ਨਹਿਰ ਦੇ ਪੁਲ ਕੋਲ ਖੜ੍ਹੀ ਮਿਲੀ।

ਕਿਸੇ ਦਾ ਕੋਈ ਕਸੂਰ ਨਹੀਂ...

ਮਾਂ-ਧੀ ਨੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ "ਸਾਡੇ ਵੱਲੋਂ ਕੀਤੀ ਗਈ ਖੁਦਕੁਸ਼ੀ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੈ। ਦਿਨੋਂ-ਦਿਨ ਭਾਰ ਘਟਣ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕੇ। ਹਸਪਤਾਲ 'ਚ ਸਾਡਾ ਇਲਾਜ ਚੱਲ ਰਿਹਾ ਸੀ। ਦੋ ਸਾਲ ਪਹਿਲਾਂ ਵੀ ਅਸੀਂ ਇਲਾਜ ਕਰਵਾਇਆ ਸੀ, ਪਰ ਵਜ਼ਨ ਵੱਧਦਾ ਜਾ ਰਿਹਾ ਸੀ। ਦੁਬਾਰਾ ਸਮੱਸਿਆ ਹੋਣ ਕਾਰਨ ਕਮਜ਼ੋਰੀ ਵਧ ਗਈ ਹੈ ਅਤੇ ਹੁਣ ਕੁਝ ਵੀ ਠੀਕ ਨਹੀਂ ਹੋ ਰਿਹਾ ਹੈ।"

ਦੋ ਸਾਲ ਤੋਂ ਸਨ ਪਰੇਸ਼ਾਨ 

ਮਨੋਜ ਨੇ ਦੱਸਿਆ ਕਿ ਪਤਨੀ ਮੀਨੂੰ ਅਤੇ ਬੇਟੀ ਮੇਘਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸਨ। ਦੋਵੇਂ ਕਰੀਬ 2 ਸਾਲਾਂ ਤੋਂ ਬਿਮਾਰ ਸਨ ਅਤੇ ਡਿਪਰੈਸ਼ਨ ਵਿੱਚ ਸਨ। ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਬਹੁਤ ਚਿੰਤਤ ਸਨ। ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਹ ਅਜਿਹਾ ਕਦਮ ਚੁੱਕ ਲੈਣਗੀਆਂ। ਸਿਵਲ ਲਾਈਨ ਥਾਣੇ ਦੇ ਜਾਂਚ ਅਧਿਕਾਰੀ ਪਵਨ ਕੁਮਾਰ ਨੇ ਦੱਸਿਆ ਕਿ ਟੀਮ ਨਹਿਰ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਫਿਲਹਾਲ ਦੋਵਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ