ਹਿਮਾਚਲ ਪ੍ਰਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 57 ਹੋਈ

ਸ਼ਿਮਲਾ— ਹਿਮਾਚਲ ਪ੍ਰਦੇਸ਼ ‘ਚ ਬੁੱਧਵਾਰ ਨੂੰ ਸਮਰ ਹਿੱਲ ਨੇੜੇ ਇਕ ਢਹਿ-ਢੇਰੀ ਹੋਏ ਸ਼ਿਵ ਮੰਦਰ ਦੇ ਮਲਬੇ ‘ਚੋਂ ਇਕ ਔਰਤ ਦੀ ਲਾਸ਼ ਕੱਢਣ ਨਾਲ ਹਿਮਾਚਲ ਪ੍ਰਦੇਸ਼ ‘ਚ ਮੀਂਹ ਦੇ ਕਹਿਰ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 57 ਹੋ ਗਈ ਹੈ। ਸਿੱਖਿਆ ਵਿਭਾਗ ਨੇ ਖਰਾਬ ਮੌਸਮ ਕਾਰਨ ਬੁੱਧਵਾਰ ਨੂੰ ਸੂਬੇ ਦੇ ਸਾਰੇ ਸਕੂਲ ਅਤੇ ਕਾਲਜ ਬੰਦ […]

Share:

ਸ਼ਿਮਲਾ— ਹਿਮਾਚਲ ਪ੍ਰਦੇਸ਼ ‘ਚ ਬੁੱਧਵਾਰ ਨੂੰ ਸਮਰ ਹਿੱਲ ਨੇੜੇ ਇਕ ਢਹਿ-ਢੇਰੀ ਹੋਏ ਸ਼ਿਵ ਮੰਦਰ ਦੇ ਮਲਬੇ ‘ਚੋਂ ਇਕ ਔਰਤ ਦੀ ਲਾਸ਼ ਕੱਢਣ ਨਾਲ ਹਿਮਾਚਲ ਪ੍ਰਦੇਸ਼ ‘ਚ ਮੀਂਹ ਦੇ ਕਹਿਰ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 57 ਹੋ ਗਈ ਹੈ। ਸਿੱਖਿਆ ਵਿਭਾਗ ਨੇ ਖਰਾਬ ਮੌਸਮ ਕਾਰਨ ਬੁੱਧਵਾਰ ਨੂੰ ਸੂਬੇ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਹਨ ਅਤੇ HPU ਨੇ 19 ਅਗਸਤ ਤੱਕ ਅਧਿਆਪਨ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਹੈ।

ਹਿਮਾਚਲ ਪ੍ਰਦੇਸ਼ ‘ਚ ਐਤਵਾਰ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸ਼ਿਮਲਾ ਦੇ ਸਮਰ ਹਿੱਲ, ਕ੍ਰਿਸ਼ਨਾ ਨਗਰ ਅਤੇ ਫਾਗਲੀ ‘ਚ ਢਿੱਗਾਂ ਡਿੱਗ ਗਈਆਂ। ਡਿਪਟੀ ਕਮਿਸ਼ਨਰ ਆਦਿਤਿਆ ਨੇਗੀ ਨੇ ਪੀਟੀਆਈ ਨੂੰ ਦੱਸਿਆ ਕਿ ਸਮਰ ਹਿੱਲ ਅਤੇ ਕ੍ਰਿਸ਼ਨਾ ਨਗਰ ਖੇਤਰਾਂ ਵਿੱਚ ਬਚਾਅ ਕਾਰਜ ਜਾਰੀ ਹਨ ਅਤੇ ਸਮਰ ਹਿੱਲ ਤੋਂ ਇੱਕ ਲਾਸ਼ ਬਰਾਮਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਸਮਰ ਹਿੱਲ ਤੋਂ 13, ਫਾਗਲੀ ਤੋਂ ਪੰਜ ਅਤੇ ਕ੍ਰਿਸ਼ਨਾ ਨਗਰ ਤੋਂ ਦੋ ਲਾਸ਼ਾਂ ਬਰਾਮਦ ਹੋਈਆਂ ਹਨ। ਸੋਮਵਾਰ ਨੂੰ ਢਹਿ ਜਾਣ ਵਾਲੇ ਸ਼ਿਵ ਮੰਦਰ ਦੇ ਮਲਬੇ ‘ਚ ਅਜੇ ਵੀ 10 ਲਾਸ਼ਾਂ ਦੱਬੀਆਂ ਹੋਣ ਦਾ ਖਦਸ਼ਾ ਹੈ।

ਕ੍ਰਿਸ਼ਨਾ ਨਗਰ ਦੇ ਕਰੀਬ 15 ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ। ਕਈ ਹੋਰ ਲੋਕਾਂ ਨੇ ਲਗਾਤਾਰ ਮੀਂਹ ਕਾਰਨ ਖਿਸਕਣ ਦੇ ਡਰੋਂ ਆਪਣੇ ਘਰ ਖਾਲੀ ਕਰ ਲਏ ਹਨ।

ਸ਼ਿਮਲਾ ਸ਼ਹਿਰ ਦੇ ਮੱਧ ਵਿਚ ਕ੍ਰਿਸ਼ਨਾਨਗਰ ਇਲਾਕੇ ਵਿਚ ਮੰਗਲਵਾਰ ਸ਼ਾਮ ਨੂੰ ਇਕ ਵੱਡੇ ਜ਼ਮੀਨ ਦੇ ਟੁਕੜੇ ਦੇ ਖਿਸਕਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਅੱਠ ਘਰ ਢਹਿ ਗਏ ਅਤੇ ਇਕ ਬੁੱਚੜਖਾਨਾ ਮਲਬੇ ਹੇਠਾਂ ਦੱਬ ਗਿਆ।

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਹੋਈ ਬਾਰਿਸ਼ ਵਿੱਚ ਲਗਭਗ 157 ਪ੍ਰਤੀਸ਼ਤ ਵਾਧੇ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਨੁਕਸਾਨ ਹੋਇਆ ਹੈ ਅਤੇ ਪਿਛਲੇ ਤਿੰਨ ਦਿਨਾਂ ਵਿੱਚ ਲਗਭਗ 60 ਲੋਕ ਮਾਰੇ ਗਏ ਹਨ।

ਸਿੱਖਿਆ ਵਿਭਾਗ ਨੇ ਖਰਾਬ ਮੌਸਮ ਕਾਰਨ ਸੁਰਖਿਆ ਦੇ ਮਦੇਨਜ਼ਰ ਬੁੱਧਵਾਰ ਨੂੰ ਸੂਬੇ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਹਨ ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਨੇ 19 ਅਗਸਤ ਤੱਕ ਅਧਿਆਪਨ ਗਤੀਵਿਧੀਆਂ ਨੂੰ ਮੁਅੱਤਲ ਕਰਨ ਲਈ ਕਹਿ ਦਿੱਤਾ ਗਿਆ।

ਅਧਿਕਾਰੀਆਂ ਨੇ ਕਿਹਾ ਕਿ ਰਾਜ ਵਿੱਚ ਲਗਭਗ 800 ਸੜਕਾਂ ਬੰਦ ਹਨ ਅਤੇ 24 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਰਾਜ ਨੂੰ ਹੋਇਆ ਨੁਕਸਾਨ 7,200 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। 

ਇਸ ਤੋਂ ਪਹਿਲਾਂ ਜੁਲਾਈ ਵਿੱਚ ਮੰਡੀ, ਕੁੱਲੂ ਅਤੇ ਸ਼ਿਮਲਾ ਸਮੇਤ ਸੂਬੇ ਵਿੱਚ ਭਾਰੀ ਮੀਂਹ ਨੇ ਕਈ ਲੋਕਾਂ ਦੀ ਜਾਨ ਲੈ ਲਈ ਸੀ ਅਤੇ ਕਰੋੜਾਂ ਦੀ ਸੰਪਤੀ ਤਬਾਹ ਹੋ ਗਈ ਸੀ।ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕੇਂਦਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਰਾਸ਼ਟਰੀ ਆਫ਼ਤ ਘੋਸ਼ਿਤ ਕਰਨ ਅਤੇ ਬਹਾਲੀ ਦੇ ਕੰਮਾਂ ਲਈ 2,000 ਕਰੋੜ ਰੁਪਏ ਜਾਰੀ ਕਰਨ ਦੀ ਅਪੀਲ ਕੀਤੀ ਹੈ।