Assam: ਕਾਂਗਰਸ ਦੀ 'ਭਾਰਤ ਜੋੜੋ ਨਿਆ ਯਾਤਰਾ' ਦੌਰਾਨ ਲੱਗੇ 'ਮੋਦੀ-ਮੋਦੀ', 'ਜੈ ਸ੍ਰੀ ਰਾਮ' ਦੇ ਨਾਅਰੇ, ਰਾਹੁਲ ਗਾਂਧੀ ਨੇ ਦਿੱਤੀ Flying Kiss

Congress Bharat Jodo Nyay Yatra: ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ 'ਚ 'ਭਾਰਤ ਜੋੜੋ ਨਿਆਏ ਯਾਤਰਾ' ਕੱਢੀ ਜਾ ਰਹੀ ਹੈ। ਅਸਾਮ ਵਿੱਚ ਯਾਤਰਾ ਦੌਰਾਨ ਮੋਦੀ-ਮੋਦੀ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਗਏ। ਇਸ ਦੌਰਾਨ ਰਾਹੁਲ ਗਾਂਧੀ ਬੱਸ ਵਿੱਚੋਂ ਉਤਰੇ ਅਤੇ ਫਲਾਇੰਗ ਕਿੱਸ ਕਰਦੇ ਨਜ਼ਰ ਆਏ।

Share:

ਹਾਈਲਾਈਟਸ

  • ਕਾਂਗਰਸ ਦੀ 'ਭਾਰਤ ਜੋੜਾ ਨਿਆ ਯਾਤਰਾ'
  • 'ਭਾਰਤ ਜੋੜੋ ਨਿਆ ਯਾਤਰਾ' 'ਚ ਲੱਗੇ ਮੋਦੀ-ਮੋਦੀ ਦੇ ਨਾਅਰੇ 

Congress Bharat Jodo Nyay Yatra: ਕਾਂਗਰਸ ਦੀ 'ਭਾਰਤ ਜੋੜੋ ਨਿਆ ਯਾਤਰਾ' ਆਸਾਮ ਵਿੱਚ ਹੈ। ਰਾਹੁਲ ਗਾਂਧੀ ਬੱਸ ਰਾਹੀਂ ਸੂਬੇ ਦੇ ਸੋਨਿਤਪੁਰ ਜ਼ਿਲ੍ਹੇ ਵਿੱਚੋਂ ਲੰਘ ਰਹੇ ਸਨ ਪਰ ਉੱਥੇ ਮੌਜੂਦ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਮੋਦੀ-ਮੋਦੀ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ ਜਾ ਰਹੇ ਸਨ।

ਲੋਕਾਂ ਦੀ ਵੱਡੀ ਗਿਣਤੀ ਨੂੰ ਦੇਖ ਕੇ ਰਾਹੁਲ ਗਾਂਧੀ ਬੱਸ ਰੋਕ ਕੇ ਲੋਕਾਂ ਨੂੰ ਮਿਲਣ ਲਈ ਹੇਠਾਂ ਉਤਰ ਆਏ। ਬਾਅਦ 'ਚ ਉਹ ਬੱਸ 'ਚ ਬੈਠ ਕੇ ਲੋਕਾਂ ਨੂੰ ਲਗਾਤਾਰ ਫਲਾਇੰਗ ਕਿੱਸ ਕਰਦੇ ਦੇਖਿਆ ਗਿਆ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਜਿੰਨੇ ਮਰਜ਼ੀ ਪੋਸਟਰ ਪਾੜ ਸਕਦੇ ਹਨ, ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪਵੇਗਾ।

'ਸਾਰਿਆਂ ਖੁੱਲ੍ਹੀ ਹੈ ਮਹੁੱਬਤ ਦੀ ਦੁਕਾਨ' 

'ਕਾਂਗਰਸ ਪਾਰਟੀ ਕਿਸੇ ਤੋਂ ਡਰਨ ਵਾਲੀ ਨਹੀਂ ਹੈ-ਰਾਹੁਲ ਗਾਂਧੀ 

ਅਸਾਮ ਦੇ ਨਗਾਓਂ 'ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, ''ਇਥੋਂ ਲਗਭਗ 2-3 ਕਿਲੋਮੀਟਰ ਦੂਰ ਭਾਰਤੀ ਜਨਤਾ ਪਾਰਟੀ ਦੇ 20 ਤੋਂ 25 ਵਰਕਰ ਲਾਠੀਆਂ ਲੈ ਕੇ ਸਾਡੀ ਬੱਸ ਦੇ ਅੱਗੇ ਆ ਗਏ ਅਤੇ ਜਦੋਂ ਮੈਂ ਬੱਸ 'ਚੋਂ ਉਤਰਿਆ ਤਾਂ ਮੈਂ ਬੱਸ 'ਚੋਂ ਉਤਰਿਆ ਤਾਂ ਉਹ ਭੱਜ ਗਏ। ਉਨ੍ਹਾਂ ਅੱਗੇ ਕਿਹਾ, “ਉਹ ਮਹਿਸੂਸ ਕਰਦੇ ਹਨ ਕਿ ਕਾਂਗਰਸ ਪਾਰਟੀ ਭਾਜਪਾ ਅਤੇ ਆਰਐਸਐਸ ਦੇ ਲੋਕਾਂ ਤੋਂ ਡਰੀ ਹੋਈ ਹੈ, ਉਹ ਸੁਪਨੇ ਦੇਖ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਤੋਂ ਵੀ ਡਰਨ ਵਾਲੀ ਨਹੀਂ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਮੋਦੀ ਤੇ ਜੰਮਕੇ ਨਿਸ਼ਾਨਾ ਵੀ ਸਾਧਿਆ। 

ਨੌਜਵਾਨਾਂ ਦਾ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਟੁੱਟ ਗਿਆ-ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ 'ਤੇ ਹਮਲਾ ਬੋਲਦੇ ਹੋਏ ਕਿਹਾ, ''ਮੇਰੇ ਕੋਲ 4 ਨੌਜਵਾਨ ਆਏ ਅਤੇ ਕਿਹਾ ਕਿ ਸਾਡੇ ਵਰਗੇ ਕਰੀਬ 1,50,000 ਨੌਜਵਾਨ ਹਨ, ਅਸੀਂ ਕੀ ਅਪਰਾਧ ਕੀਤਾ ਹੈ? ਉਨ੍ਹਾਂ ਦੱਸਿਆ ਕਿ ਡੇਢ ਲੱਖ ਨੌਜਵਾਨਾਂ ਨੇ ਫੌਜ 'ਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੇ ਇਸ ਲਈ ਪ੍ਰੀਖਿਆ ਦਿੱਤੀ, ਫਿਰ ਸਰੀਰਕ ਅਤੇ ਮੈਡੀਕਲ ਟੈਸਟ ਕੀਤੇ ਗਏ। ਮੋਦੀ ਸਰਕਾਰ ਨੇ ਉਨ੍ਹਾਂ ਨੂੰ ਲਿਖਿਆ ਕਿ ਉਸ ਨੂੰ ਫੌਜ ਲਈ ਚੁਣਿਆ ਗਿਆ ਸੀ, ਪਰ ਕੋਰੋਨਾ ਆ ਗਿਆ ਅਤੇ ਉਨ੍ਹਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ। ਪਰ ਹਾਲੇ ਤੱਕ ਸਾਨੂੰ ਨੌਕਰੀ ਨਹੀਂ ਮਿਲੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਇਨ੍ਹਾਂ ਡੇਢ ਲੱਖ ਨੌਜਵਾਨਾਂ ਨੂੰ 3 ਸਾਲ ਤੱਕ ਇੰਤਜ਼ਾਰ ਕਰਵਾਇਆ। ਫਿਰ 3 ਸਾਲ ਦੇ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਫੌਜ ਵਿੱਚ ਭਰਤੀ ਨਹੀਂ ਕੀਤਾ ਜਾਵੇਗਾ। 
 

 

 


 
 

ਇਹ ਵੀ ਪੜ੍ਹੋ