Mithun ਨੇ ਖੋਲਿਆ ਮਮਤਾ ਖਿਲਾਫ ਮੋਰਚਾ, ਪੱਛਮੀ ਬੰਗਾਲ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ

ਤੁਹਾਨੂੰ ਦੱਸ ਦੇਈਏ ਕਿ ਸੰਸਦ ਵਿੱਚ ਵਕਫ਼ ਐਕਟ ਪਾਸ ਹੋਣ ਤੋਂ ਬਾਅਦ, 8 ਅਪ੍ਰੈਲ ਤੋਂ ਪੱਛਮੀ ਬੰਗਾਲ ਵਿੱਚ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਸਨ। 8-12 ਅਪ੍ਰੈਲ ਦੇ ਵਿਚਕਾਰ, ਸ਼ਮਸ਼ੇਰਗੰਜ, ਸੂਤੀ, ਧੂਲੀਆਂ ਅਤੇ ਜੰਗੀਪੁਰ ਵਿੱਚ ਪੱਥਰਬਾਜ਼ੀ ਅਤੇ ਅੱਗਜ਼ਨੀ ਦੀਆਂ ਕਈ ਘਟਨਾਵਾਂ ਦੇਖਣ ਨੂੰ ਮਿਲੀਆਂ, ਜਿਸ ਵਿੱਚ 3 ਲੋਕ ਮਾਰੇ ਗਏ ਸਨ।

Share:

Mithun Chakraborty opens a front against Mamata : ਵਕਫ਼ ਸੋਧ ਐਕਟ ਪਾਸ ਹੋਣ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ। ਮੁਰਸ਼ਿਦਾਬਾਦ ਸਮੇਤ ਕਈ ਜ਼ਿਲ੍ਹਿਆਂ ਤੋਂ ਹਿੰਸਾ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇਸ ਸੰਬੰਧ ਵਿੱਚ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਨੇ ਪੱਛਮੀ ਬੰਗਾਲ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਮਿਥੁਨ ਚੱਕਰਵਰਤੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਛਮੀ ਬੰਗਾਲ ਵਿੱਚ 2 ਮਹੀਨਿਆਂ ਲਈ ਫੌਜ ਤਾਇਨਾਤ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਬਿਨਾਂ ਸੂਬੇ ਵਿੱਚ ਨਿਰਪੱਖ ਚੋਣਾਂ ਕਦੇ ਵੀ ਸੰਭਵ ਨਹੀਂ ਹੋਣਗੀਆਂ।

ਕਈ ਵਾਰ ਕੀਤੀ ਕੇਂਦਰ ਨੂੰ ਬੇਨਤੀ

ਨਿਊਜ਼ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਮਿਥੁਨ ਚੱਕਰਵਰਤੀ ਨੇ ਕਿਹਾ ਕਿ ਮੈਂ ਕਈ ਵਾਰ ਕੇਂਦਰ ਸਰਕਾਰ ਨੂੰ ਬੰਗਾਲ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਬੇਨਤੀ ਕੀਤੀ ਹੈ। ਹੁਣ ਮੈਂ ਇਹ ਦੁਬਾਰਾ ਕਰ ਰਿਹਾ ਹਾਂ। ਜੇਕਰ ਰਾਸ਼ਟਰਪਤੀ ਰਾਜ ਨਹੀਂ ਵੀ ਲਗਾਇਆ ਜਾਂਦਾ, ਤਾਂ ਵੀ ਚੋਣਾਂ ਦੌਰਾਨ ਘੱਟੋ-ਘੱਟ 2 ਮਹੀਨਿਆਂ ਲਈ ਪੱਛਮੀ ਬੰਗਾਲ ਵਿੱਚ ਫੌਜ ਤਾਇਨਾਤ ਕਰਨੀ ਜ਼ਰੂਰੀ ਹੈ।

ਫੌਜ ਦੀ ਮੌਜੂਦਗੀ ਨੂੰ ਦੱਸਿਆ ਜ਼ਰੂਰੀ

ਮਿਥੁਨ ਚੱਕਰਵਰਤੀ ਨੇ ਕਿਹਾ ਕਿ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਲੈ ਕੇ ਨਤੀਜੇ ਐਲਾਨੇ ਜਾਣ ਤੋਂ ਇੱਕ ਮਹੀਨੇ ਬਾਅਦ ਤੱਕ ਪੱਛਮੀ ਬੰਗਾਲ ਵਿੱਚ ਫੌਜ ਤਾਇਨਾਤ ਰਹਿਣੀ ਚਾਹੀਦੀ ਹੈ। ਇੱਥੇ ਆਜ਼ਾਦ ਅਤੇ ਨਿਰਪੱਖ ਚੋਣਾਂ ਸਿਰਫ਼ ਫੌਜ ਦੀ ਮੌਜੂਦਗੀ ਵਿੱਚ ਹੀ ਸੰਭਵ ਹਨ। ਇਸ ਦੇ ਨਾਲ ਹੀ, ਜੇਕਰ ਨਤੀਜੇ ਭਾਜਪਾ ਦੇ ਹੱਕ ਵਿੱਚ ਆਉਂਦੇ ਹਨ, ਤਾਂ ਸੜਕਾਂ 'ਤੇ ਹੋਰ ਕਤਲੇਆਮ ਹੋਣਗੇ, ਜਿਨ੍ਹਾਂ ਨੂੰ ਕੰਟਰੋਲ ਕਰਨ ਲਈ ਫੌਜ ਦੀ ਮੌਜੂਦਗੀ ਜ਼ਰੂਰੀ ਹੈ।

ਲਗਾਤਾਰ ਵਿਗੜ ਰਹੇ ਹਾਲਾਤ

ਤੁਹਾਨੂੰ ਦੱਸ ਦੇਈਏ ਕਿ ਸੰਸਦ ਵਿੱਚ ਵਕਫ਼ ਐਕਟ ਪਾਸ ਹੋਣ ਤੋਂ ਬਾਅਦ, 8 ਅਪ੍ਰੈਲ ਤੋਂ ਪੱਛਮੀ ਬੰਗਾਲ ਵਿੱਚ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਸਨ। 8-12 ਅਪ੍ਰੈਲ ਦੇ ਵਿਚਕਾਰ, ਸ਼ਮਸ਼ੇਰਗੰਜ, ਸੂਤੀ, ਧੂਲੀਆਂ ਅਤੇ ਜੰਗੀਪੁਰ ਵਿੱਚ ਪੱਥਰਬਾਜ਼ੀ ਅਤੇ ਅੱਗਜ਼ਨੀ ਦੀਆਂ ਕਈ ਘਟਨਾਵਾਂ ਦੇਖਣ ਨੂੰ ਮਿਲੀਆਂ, ਜਿਸ ਵਿੱਚ 3 ਲੋਕ ਮਾਰੇ ਗਏ ਸਨ।

ਕੀ ਹੈ ਵਕਫ਼ ਐਕਟ

ਵਕਫ਼ ਐਕਟ 2025 ਦਾ ਮੁੱਖ ਉਦੇਸ਼ ਵਕਫ਼ ਜਾਇਦਾਦਾਂ ਦੇ ਪ੍ਰਸ਼ਾਸਨ ਵਿਚ ਪਾਰਦਰਸ਼ਤਾ, ਜਵਾਬਦੇਹੀ ਤੇ ਕੁਸ਼ਲਤਾ ਨੂੰ ਵਧਾਉਣਾ ਹੈ ਅਤੇ ਨਾਲ ਹੀ ਸਿਸਟਮ ਦੇ ਅੰਦਰ ਲੰਬੇ ਸਮੇਂ ਤੋਂ ਚੱਲ ਰਹੇ ਮੁੱਦਿਆਂ ਨੂੰ ਹੱਲ ਕਰਨਾ ਹੈ। ‘ਵਕਫ਼’ ਸ਼ਬਦ ਤੋਂ ਭਾਵ ਹੈ ਉਹ ਜਾਇਦਾਦ ਜੋ ਮੁਸਲਮਾਨਾਂ ਦੁਆਰਾ ਕਿਸੇ ਖ਼ਾਸ ਧਾਰਮਿਕ, ਚੈਰੀਟੇਬਲ ਜਾਂ ਨਿੱਜੀ ਉਦੇਸ਼ ਲਈ ਦਾਨ ਕੀਤੀ ਜਾਂਦੀ ਹੈ। ਜਾਇਦਾਦ ਦੀ ਮਾਲਕੀ ਨੂੰ ਪਰਮਾਤਮਾ ਦੀ ਮਲਕੀਅਤ ਮੰਨਿਆ ਜਾਂਦਾ ਹੈ ਜਦੋਂਕਿ ਇਸ ਦੇ ਲਾਭ ਨਿਰਧਾਰਤ ਉਦੇਸ਼ਾਂ ਦੀ ਪੂਰਤੀ ਲਈ ਹੁੰਦੇ ਹਨ। ਵਕਫ਼ ਲਿਖਤੀ ਦਸਤਾਵੇਜ਼, ਕਾਨੂੰਨਾਂ, ਦਸਤਾਵੇਜ਼ਾਂ ਜਾਂ ਜ਼ੁਬਾਨੀ ਤੌਰ ’ਤੇ ਸਥਾਪਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ