ਜੇਬ 'ਚ ਲੱਖਾਂ ਰੁਪਏ ਤੇ ਭੁੱਖ ਨਾਲ ਹੋ ਗਈ ਮੌਤ, ਜਾਣੋ ਪੂਰਾ ਮਾਮਲਾ 

ਬਿਮਾਰੀ ਦੀ ਹਾਲਤ 'ਚ ਸੜਕ ਕਿਨਾਰੇ ਪਿਆ ਸੀ ਭਿਖਾਰੀ। ਕਈ ਦਿਨ ਕੁੱਝ ਨਾ ਖਾਧਾ-ਪੀਤਾ। ਜਦੋਂ ਸਿਵਲ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਵੀ ਹੈਰਾਨ ਰਹਿ ਗਏ। 

Share:

ਅਕਸਰ ਦੇਖਿਆ ਜਾਂਦਾ ਹੈ ਕਿ ਭਿਖਾਰੀ ਸਾਰੀ ਜ਼ਿੰਦਗੀ ਭੀਖ ਮੰਗ ਕੇ ਲੱਖਾਂ ਰੁਪਏ ਦੀ ਜਾਇਦਾਦ ਦੇ ਮਾਲਕ ਬਣ ਜਾਂਦੇ ਹਨ। ਪਰ ਜਦੋਂ ਕੋਈ ਭਿਖਾਰੀ ਆਪਣੀ ਜਾਨ ਬਚਾਉਣ ਖਾਤਰ ਹੀ ਇੱਕ ਪੈਸਾ ਤੱਕ ਖਰਚ ਨਾ ਕਰੇ ਤੇ ਲੱਖਾਂ ਰੁਪਏ ਨੂੰ ਆਪਣੇ ਸੀਨੇ ਨਾਲ ਹੀ ਲਗਾ ਕੇ ਰੱਖੇ ਤਾਂ ਇਸਨੂੰ ਕਿਹੜੀ ਸਮਝਦਾਰੀ ਆਖਿਆ ਜਾਵੇਗਾ। ਇਹੋ ਜਿਹਾ ਮਾਮਲਾ ਗੁਜਰਾਤ ਤੋਂ ਸਾਮਣੇ ਆਇਆ। ਭਿਖਾਰੀ ਨੇ ਲੱਖਾਂ ਰੁਪਏ ਆਪਣੇ ਕੋਲ ਜਮ੍ਹਾਂ ਰੱਖੇ ਸੀ। ਕਈ ਦਿਨ ਕੁੱਝ ਵੀ ਨਾ ਖਾਧਾ ਪੀਤਾ। ਜਿਸ ਨਾਲ ਹਾਲਤ ਨਾਜੁਕ ਬਣ ਗਈ। ਆਖਰਕਾਰ ਉਸਦੀ ਮੌਤ ਹੋ ਗਈ। ਜਦੋਂ ਸਿਵਲ ਹਸਪਤਾਲ 'ਚ ਤਲਾਸ਼ੀ ਲਈ ਗਈ ਤਾਂ ਕੱਪੜਿਆਂ ਚੋਂ 1 ਲੱਖ 14 ਹਜ਼ਾਰ ਰੁਪਏ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। 

ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖੁਲਾਸਾ 

ਇਸ ਵਿਅਕਤੀ ਨੂੰ ਐਤਵਾਰ ਨੂੰ ਗੁਜਰਾਤ ਦੇ ਵਲਸਾਡ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।  ਪਰ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਪੋਸਟਮਾਰਟਮ ਰਿਪੋਰਟ ‘ਚ ਮੌਤ ਦਾ ਕਾਰਨ ਭੁੱਖਾ ਹੋਣਾ ਦੱਸਿਆ ਗਿਆ ਹੈ। ਇੱਕ ਅੰਗੇਰਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਅਧਿਕਾਰੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਵਲਸਾਡ ਪੁਲਿਸ ਮੁਤਾਬਕ ਐਤਵਾਰ ਨੂੰ ਇੱਕ ਦੁਕਾਨਦਾਰ ਨੇ ਐਮਰਜੈਂਸੀ ਨੰਬਰ 108 ‘ਤੇ ਡਾਇਲ ਕੀਤਾ। ਉਨ੍ਹਾਂ ਦੱਸਿਆ ਕਿ ਗਾਂਧੀ ਲਾਇਬ੍ਰੇਰੀ ਨੇੜੇ ਸੜਕ ਕਿਨਾਰੇ ਇੱਕ ਭਿਖਾਰੀ ਪਿਛਲੇ ਕੁਝ ਦਿਨਾਂ ਤੋਂ ਉਸੇ ਥਾਂ ’ਤੇ ਪਿਆ ਸੀ। ਦੁਕਾਨਦਾਰ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਦੀ ਸਿਹਤ ਵਿਗੜਦੀ ਜਾਪਦੀ ਸੀ। ਇਸਤੋਂ ਬਾਅਦ ਐਮਰਜੈਂਸੀ ਮੈਡੀਕਲ ਟੀਮ ਮੌਕੇ ‘ਤੇ ਪਹੁੰਚੀ ਅਤੇ ਬਜ਼ੁਰਗ ਵਿਅਕਤੀ ਨਾਲ ਗੱਲਬਾਤ ਕੀਤੀ। ਮੁੱਢਲੀ ਜਾਂਚ ਤੋਂ ਬਾਅਦ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਸਿਵਲ ਹਸਪਤਾਲ ਵਿਖੇ ਉਸ ਕੋਲੋਂ 1 ਲੱਖ 14 ਹਜ਼ਾਰ ਰੁਪਏ ਮਿਲੇ। 10 ਰੁਪਏ ਤੋਂ ਲੈ ਕੇ 500 ਤੱਕ ਦੇ ਨੋਟ ਸੀ।  ਸਾਰੇ ਨੋਟ ਸਵੈਟਰ ਦੀਆਂ ਜੇਬਾਂ ਵਿੱਚ ਪਲਾਸਟਿਕ ਦੇ ਛੋਟੇ ਲਿਫਾਫਿਆਂ ਵਿੱਚ ਲਪੇਟ ਕੇ ਇਕੱਠੇ ਕੀਤੇ ਗਏ ਸਨ। 

ਜਾਂਦੇ ਸਾਰ ਭਿਖਾਰੀ ਨੇ ਮੰਗੀ ਚਾਹ 

ਵਲਸਾਡ ਸਿਵਲ ਹਸਪਤਾਲ ਦੇ ਡਾਕਟਰ ਕ੍ਰਿਸ਼ਨਾ ਪਟੇਲ ਨੇ ਦੱਸਿਆ ਕਿ ਜਦੋਂ ਮਰੀਜ਼ ਨੂੰ ਲਿਆਂਦਾ ਗਿਆ ਤਾਂ ਉਸਨੇ ਚਾਹ ਮੰਗੀ। ਉਹਨਾਂ ਸੋਚਿਆ ਕਿ ਉਹ ਭੁੱਖਾ ਸੀ ਅਤੇ ਉਸਦਾ ਬਲੱਡ ਸ਼ੂਗਰ ਦਾ ਪੱਧਰ ਘੱਟ ਗਿਆ ਸੀ। ਉਹਨਾਂ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ। ਇਕ ਘੰਟੇ ਬਾਅਦ ਉਸਦੀ ਮੌਤ ਹੋ ਗਈ। ਉਸਨੇ ਪਿਛਲੇ ਕੁਝ ਦਿਨਾਂ ਤੋਂ ਕੁੱਝ ਨਹੀਂ ਖਾਧਾ ਸੀ। ਅਜੇ ਤੱਕ ਭਿਖਾਰੀ ਦੀ ਪਛਾਣ ਨਹੀਂ ਹੋ ਸਕੀ ਸੀ।

ਇਹ ਵੀ ਪੜ੍ਹੋ