ਮੌਸਮ ਵਿਭਾਗ ਦੀ ਭਵਿੱਖਬਾਣੀ - ਕਈ ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ

ਪਹਾੜੀ ਇਲਾਕਿਆਂ 'ਚ ਬਦਲੇਗਾ ਮੌਸਮ। ਮੈਦਾਨੀ ਇਲਾਕਿਆਂ 'ਚ ਪ੍ਰਭਾਵ ਨਾਲ ਠੰਡ ਵਧਣ ਦੇ ਆਸਾਰ।

Share:

ਆਉਣ ਵਾਲੇ ਦਿਨਾਂ 'ਚ ਦੇਸ਼ ਭਰ ਦੇ ਮੌਸਮ ਨੂੰ ਲੈਕੇ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ। ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿਚ ਮੌਸਮ ਬਦਲਣ ਵਾਲਾ ਹੈ।  ਆਲ ਇੰਡੀਆ ਵੈਦਰ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ 25 ਨਵੰਬਰ ਤੋਂ ਪੂਰਬੀ ਹਵਾਵਾਂ ਦੇ ਨਾਲ ਇੱਕ ਤਾਜ਼ਾ ਪੱਛਮੀ ਗੜਬੜੀ ਉੱਤਰ ਪੱਛਮੀ ਅਤੇ ਪੱਛਮੀ ਭਾਰਤ ਨੂੰ ਪ੍ਰਭਾਵਤ ਕਰੇਗੀ। ਜਿਸ ਨਾਲ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ‘ਚ ਮੌਸਮ ਬਦਲ ਜਾਵੇਗਾ। ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਵੀ ਮੌਸਮ ਉਪਰ ਪ੍ਰਭਾਵ ਪਵੇਗਾ। 27 ਤੇ 28 ਨਵੰਬਰ ਦੋ ਦਿਨਾਂ ਦੌਰਾਨ ਪੱਛਮੀ ਹਿਮਾਲੀਅਨ ਖੇਤਰ ਅਤੇ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਵੱਖ-ਵੱਖ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਮੀਂਹ ਦੀ ਸੰਭਾਵਨਾ ਹੈ।

Delhi-NCR ਮੌਸਮ 'ਚ ਵੱਡਾ ਬਦਲਾਅ 

ਮੌਸਮ ਵਿਭਾਗ ਅਨੁਸਾਰ ਦਿੱਲੀ-ਐਨਸੀਆਰ ਦੇ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। 24 ਨਵੰਬਰ ਤੋਂ ਦਿੱਲੀ-ਐਨਸੀਆਰ ਖੇਤਰਾਂ ਵਿੱਚ ਮੌਸਮ ਬਦਲੇਗਾ। 24, 25, 26 ਅਤੇ 27 ਨਵੰਬਰ ਲਗਾਤਾਰ ਚਾਰ ਦਿਨ ਬੱਦਲ ਛਾਏ ਰਹਿਣਗੇ। 23 ਤੋਂ 26 ਨਵੰਬਰ ਦੌਰਾਨ ਸਵੇਰ ਵੇਲੇ ਧੁੰਦ ਪੈਣ ਦਾ ਅਨੁਮਾਨ ਹੈ।  ਪੱਛਮੀ ਗੜਬੜੀ ਦਾ ਜ਼ਬਰਦਸਤ ਪ੍ਰਭਾਵ 27 ਨਵੰਬਰ ਨੂੰ ਦਿੱਲੀ ‘ਚ ਦੇਖਿਆ ਜਾ ਸਕਦਾ ਹੈ, ਜਿਸ ਕਾਰਨ ਵੱਖ-ਵੱਖ ਇਲਾਕਿਆਂ ‘ਚ ਮੀਂਹ ਪੈ ਸਕਦਾ ਹੈ। 27 ਤੇ 28 ਨਵੰਬਰ ਦੇ ਦੌਰਾਨ ਪੱਛਮੀ ਹਿਮਾਲੀਅਨ ਖੇਤਰ ਅਤੇ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਮੀਂਹ ਦੀ ਸੰਭਾਵਨਾ ਹੈ। 24 ਨਵੰਬਰ ਤੱਕ ਤਾਮਿਲਨਾਡੂ, ਕੇਰਲ ਅਤੇ ਦੱਖਣੀ ਕਰਨਾਟਕ ਦੇ ਵੱਖ-ਵੱਖ ਸਥਾਨਾਂ ‘ਤੇ ਭਾਰੀ ਮੀਂਹ ਦਾ ਅਨੁਮਾਨ ਹੈ। 

 

 

ਇਹ ਵੀ ਪੜ੍ਹੋ