Mathura : 24 ਸਾਲ ਪੁਰਾਣੇ ਕੇਸ ਚ ਐੱਸਐੱਚਓ ਨੂੰ ਦਸ ਸਾਲ ਕੈਦ, 1 ਲੱਖ ਜ਼ੁਰਮਾਨਾ

ਸਜ਼ਾ ਸੁਣਾਏ ਜਾਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਹੋਏ ਸਾਬਕਾ ਥਾਣਾ ਮੁਖੀ ਸੁਨੀਲ ਕੁਮਾਰ ਸ਼ਰਮਾ ਨੂੰ ਸਿੱਧੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸੇ ਕੇਸ ਵਿੱਚ ਜ਼ਮਾਨਤ ਮਿਲਣ ਤੋਂ ਪਹਿਲਾਂ ਉਸ ਨੂੰ ਤਿੰਨ ਸਾਲ ਦੀ ਸਜ਼ਾ ਕੱਟਣੀ ਪਈ ਸੀ। ਇਸ ਮਿਆਦ ਨੂੰ ਉਸ ਦੀ ਸਜ਼ਾ ਵਿੱਚ ਐਡਜਸਟ ਕੀਤਾ ਜਾਵੇਗਾ।

Share:

ਹਾਈਲਾਈਟਸ

  • ਸੀਨੀਅਰ ਅਧਿਕਾਰੀਆਂ ਨੇ ਸੁਨੀਲ ਕੁਮਾਰ ਸ਼ਰਮਾ ਨੂੰ ਮੁਅੱਤਲ ਕਰਕੇ ਥਾਣੇ ਦਾ ਚਾਰਜ ਧਰਮਵੀਰ ਸਿੰਘ ਨੂੰ ਸੌਂਪ ਦਿੱਤਾ ਸੀ

ਮਥੁਰਾ ਜ਼ਿਲੇ ਦੀ ਇਕ ਅਦਾਲਤ ਨੇ ਪੁਲਿਸ ਹਿਰਾਸਤ 'ਚ ਇਕ ਵਿਅਕਤੀ ਦੀ ਮੌਤ ਦੇ ਲਗਭਗ 24 ਸਾਲ ਪੁਰਾਣੇ ਕੇਸ 'ਚ ਉਸ ਸਮੇਂ ਦੇ ਪੁਲਿਸ ਥਾਣਾ ਮੁਖੀ ਨੂੰ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਇਲਾਵਾ ਉਸ ਨੂੰ 1 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਇਸ ਕੇਸ ਵਿੱਚ ਚਾਰ ਹੋਰ ਮੁਲਜ਼ਮ ਪੁਲਿਸ ਅਫ਼ਸਰਾਂ ਨੂੰ ਪੁਖਤਾ ਸਬੂਤ ਨਾ ਹੋਣ ਕਾਰਨ ਬਰੀ ਕਰ ਦਿੱਤਾ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਹੋਏ ਸਾਬਕਾ ਥਾਣਾ ਮੁਖੀ ਸੁਨੀਲ ਕੁਮਾਰ ਸ਼ਰਮਾ ਨੂੰ ਸਿੱਧੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸੇ ਕੇਸ ਵਿੱਚ ਜ਼ਮਾਨਤ ਮਿਲਣ ਤੋਂ ਪਹਿਲਾਂ ਉਸ ਨੂੰ ਤਿੰਨ ਸਾਲ ਦੀ ਸਜ਼ਾ ਕੱਟਣੀ ਪਈ ਸੀ। ਇਸ ਮਿਆਦ ਨੂੰ ਉਸ ਦੀ ਸਜ਼ਾ ਵਿੱਚ ਐਡਜਸਟ ਕੀਤਾ ਜਾਵੇਗਾ। 

ਈਸਾਈ ਜਥੇਬੰਦੀਆਂ ਨੇ ਜਤਾਇਆ ਸੀ ਵਿਰੋਧ

ਸਰਕਾਰੀ ਐਡਵੋਕੇਟ ਹੇਮੇਂਦਰ ਕੁਮਾਰ ਭਾਰਦਵਾਜ ਨੇ ਦੱਸਿਆ ਕਿ ਇਹ ਮਾਮਲਾ ਥਾਣਾ ਨਰਹੌਲੀ ਥਾਣਾ ਖੇਤਰ ਦੇ ਆਗਰਾ-ਦਿੱਲੀ ਨੈਸ਼ਨਲ ਹਾਈਵੇ 'ਤੇ ਨਵਾਦਾ ਪਿੰਡ ਦੇ ਸੇਂਟ ਫਰਾਂਸਿਸ ਸਕੂਲ 'ਚ 7 ਜੂਨ 2000 ਨੂੰ ਹੋਈ ਲੁੱਟ ਨਾਲ ਸਬੰਧਤ ਹੈ। ਇਸ ਘਟਨਾ ਦੌਰਾਨ ਬਦਮਾਸ਼ਾਂ ਨੇ ਵਿਰੋਧ ਕਰਨ 'ਤੇ ਸਕੂਲ ਦੇ ਪ੍ਰਿੰਸੀਪਲ ਜਾਰਜ ਕਰੂਜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਈਸਾਈ ਸੰਗਠਨਾਂ ਅਤੇ ਸੰਸਥਾਵਾਂ ਵਿੱਚ ਭਾਰੀ ਗੁੱਸਾ ਸੀ। ਉਦੋਂ ਨਰਹੌਲੀ ਥਾਣੇ ਦੇ ਤਤਕਾਲੀ ਇੰਚਾਰਜ ਸੁਨੀਲ ਕੁਮਾਰ ਸ਼ਰਮਾ ਨੇ ਸਕੂਲ ਦੇ ਰਸੋਈਏ ਵਿਜੇ ਇਕਾ ਨੂੰ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਸੀ। ਪਰ ਇਸੇ ਦੌਰਾਨ ਈਸਾਈ ਜਥੇਬੰਦੀਆਂ ਦੇ ਪੁਲਿਸ ਖ਼ਿਲਾਫ਼ ਵੱਧਦੇ ਗੁੱਸੇ ਨੂੰ ਦੇਖਦਿਆਂ ਸੀਨੀਅਰ ਅਧਿਕਾਰੀਆਂ ਨੇ ਸੁਨੀਲ ਕੁਮਾਰ ਸ਼ਰਮਾ ਨੂੰ ਮੁਅੱਤਲ ਕਰਕੇ ਥਾਣੇ ਦਾ ਚਾਰਜ ਧਰਮਵੀਰ ਸਿੰਘ ਨੂੰ ਸੌਂਪ ਦਿੱਤਾ ਸੀ।

 

ਮਾਮਲੇ ਵਿੱਚ ਦਿੰਦਾ ਰਿਹਾ ਦਖਲ

ਭਾਰਦਵਾਜ ਨੇ ਦੱਸਿਆ ਕਿ ਮੁਅੱਤਲ ਕੀਤੇ ਜਾਣ ਤੋਂ ਬਾਅਦ ਵੀ ਸੁਨੀਲ ਕੁਮਾਰ ਸ਼ਰਮਾ ਮਾਮਲੇ ਵਿੱਚ ਦਖਲ ਦਿੰਦੇ ਹੋਏ ਵਿਜੇ ਇਕਾ ਨੂੰ ਥਾਣੇ ਤੋਂ ਪੁਲਿਸ ਲਾਈਨ ਲੈ ਗਏ ਅਤੇ ਉੱਥੇ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਉਸ ਅਨੁਸਾਰ 17 ਜੂਨ ਦੀ ਸਵੇਰ ਵਿਜੇ ਇਕਾ ਦੀ ਲਾਸ਼ ਬਾਥਰੂਮ ਵਿੱਚ ਲਟਕਦੀ ਮਿਲੀ। ਇਸ ਨਾਲ ਪੁਲਿਸ ਖਿਲਾਫ ਗੁੱਸਾ ਹੋਰ ਵੀ ਵੱਧ ਗਿਆ। ਸੇਂਟ ਫਰਾਂਸਿਸ ਸਕੂਲ ਨਾਲ ਜੁੜੇ ਲੋਕ ਵਿਜੇ ਇਕਾ ਦੀ ਮੌਤ ਲਈ ਤਤਕਾਲੀ ਥਾਣਾ ਇੰਚਾਰਜ ਸੁਨੀਲ ਕੁਮਾਰ ਸ਼ਰਮਾ ਨੂੰ ਜ਼ਿੰਮੇਵਾਰ ਮੰਨਦੇ ਸਨ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਫਾਦਰ ਅਲਫੌਂਸ ਨੇ ਸੁਨੀਲ ਕੁਮਾਰ ਸ਼ਰਮਾ ਸਮੇਤ ਸਬ-ਇੰਸਪੈਕਟਰ ਜਮੀਲ ਮੁਹੰਮਦ ਰਾਵਤ, ਹੈੱਡ ਕਾਂਸਟੇਬਲ ਰਾਧੇਸ਼ਿਆਮ ਸਿੰਘ, ਕਾਂਸਟੇਬਲ ਦਿਨੇਸ਼ ਉਪਾਧਿਆਏ ਅਤੇ ਕਾਂਸਟੇਬਲ ਕਲਰਕ ਰਾਮਾਨੰਦ ਯਾਦਵ ਦੇ ਖਿਲਾਫ ਥਾਣਾ ਸਦਰ 'ਚ ਮਾਮਲਾ ਦਰਜ ਕਰਵਾਇਆ ਸੀ। ਸਬੂਤਾਂ ਅਤੇ ਗਵਾਹੀਆਂ ਦੇ ਆਧਾਰ 'ਤੇ ਜੱਜ ਨੇ ਸੁਨੀਲ ਕੁਮਾਰ ਸ਼ਰਮਾ ਨੂੰ ਕਤਲ ਦਾ ਦੋਸ਼ੀ ਪਾਇਆ ਅਤੇ ਉਸ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ ਉਸ 'ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। 

ਇਹ ਵੀ ਪੜ੍ਹੋ

Tags :