ਮਨੀਪੁਰ ਸਰਕਾਰ ਨੇ ਸਵਾਤੀ ਮਾਲੀਵਾਲ ਦੀ ਇਜਾਜ਼ਤ ਤੇ ਪਲਟਿਆ ਫੈਸਲਾ

ਦਿੱਲੀ ਮਹਿਲਾ ਕਮਿਸ਼ਨ ( ਡੀਸੀਡਬਲਯੂ ) ਦੀ ਮੁਖੀ ਸਵਾਤੀ ਮਾਲੀਵਾਲ ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਮਨੀਪੁਰ ਸਰਕਾਰ ਨੇ ਯੂ-ਟਰਨ ਲਿਆ ਹੈ ਅਤੇ ਜਿਨਸੀ ਹਿੰਸਾ ਦੇ ਪੀੜਤਾਂ ਨਾਲ ਗੱਲਬਾਤ ਲਈ ਹਿੰਸਾ ਪ੍ਰਭਾਵਿਤ ਉੱਤਰ-ਪੂਰਬੀ ਰਾਜ ਦਾ ਦੌਰਾ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ।ਇੱਕ ਟਵੀਟ ਵਿੱਚ, ਉਸਨੇ ਇਸ ਫੈਸਲੇ ਨੂੰ ਹੈਰਾਨ ਕਰਨ ਵਾਲਾ […]

Share:

ਦਿੱਲੀ ਮਹਿਲਾ ਕਮਿਸ਼ਨ ( ਡੀਸੀਡਬਲਯੂ ) ਦੀ ਮੁਖੀ ਸਵਾਤੀ ਮਾਲੀਵਾਲ ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਮਨੀਪੁਰ ਸਰਕਾਰ ਨੇ ਯੂ-ਟਰਨ ਲਿਆ ਹੈ ਅਤੇ ਜਿਨਸੀ ਹਿੰਸਾ ਦੇ ਪੀੜਤਾਂ ਨਾਲ ਗੱਲਬਾਤ ਲਈ ਹਿੰਸਾ ਪ੍ਰਭਾਵਿਤ ਉੱਤਰ-ਪੂਰਬੀ ਰਾਜ ਦਾ ਦੌਰਾ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ।ਇੱਕ ਟਵੀਟ ਵਿੱਚ, ਉਸਨੇ ਇਸ ਫੈਸਲੇ ਨੂੰ ਹੈਰਾਨ ਕਰਨ ਵਾਲਾ ਅਤੇ ਬੇਤੁਕਾ ਦੱਸਿਆ, ਜਦਕਿ ਇਸਦੇ ਪਿੱਛੇ ਕਾਰਨ ਤੇ ਵੀ ਸਵਾਲ ਉਠਾਇਆ। ਸਵਾਤੀ ਮਾਲੀਵਾਲ ਨੇ 23 ਜੁਲਾਈ, ਐਤਵਾਰ ਨੂੰ ਨਸਲੀ ਹਿੰਸਾ ਨਾਲ ਪ੍ਰਭਾਵਿਤ ਮਨੀਪੁਰ ਦਾ ਦੌਰਾ ਕਰਨਾ ਸੀ।

ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਕਿਹਾ ਕਿ ” ਪਹਿਲਾ ਮੈਨੂੰ ਇਹ ਦੱਸਣ ਤੋਂ ਬਾਅਦ ਕਿ ਮੈਂ ਮਨੀਪੁਰ ਆ ਸਕਦੀ ਹਾਂ ਅਤੇ ਫੇਰ ਫੈਸਲੇ ਨੂੰ ਪਲਟ ਦੇਨਾ ਹੈਰਾਨ ਕਰਨ ਵਾਲਾ ਹੈ ਅਤੇ ਬੇਤੁਕਾ ਹੈ। ਮੈਂ ਜਿਨਸੀ ਹਿੰਸਾ ਤੋਂ ਬਚੇ ਲੋਕਾਂ ਨੂੰ ਕਿਉਂ ਨਹੀਂ ਮਿਲ ਸਕਦੀ? ਮੈਂ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਕੇ ਪਹਿਲਾਂ ਹੀ ਆਪਣੀਆਂ ਟਿਕਟਾਂ ਬੁੱਕ ਕਰ ਲਈਆਂ ਹਨ। ਮੈਨੂੰ ਰੋਕਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ? ”। ਸ਼ੁੱਕਰਵਾਰ ਨੂੰ ਉਸਨੇ ਮਨੀਪੁਰ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨੂੰ ਇੱਕ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਵਾਦਗ੍ਰਸਤ ਰਾਜ ਦਾ ਦੌਰਾ ਕਰਨ ਦੀ ਆਪਣੀ ਯੋਜਨਾ ਤੇ ਲਿਖਿਆ ਕਿਉੰਕਿ ਵੀਡੀਓ ਵਿੱਚ ਦੋ ਔਰਤਾਂ ਨੂੰ ਇੱਕ ਵਿਰੋਧੀ ਭਾਈਚਾਰੇ ਦੇ ਮੈਂਬਰਾਂ ਦੁਆਰਾ ਨਗਨ ਪਰੇਡ ਕਰਦੇ ਦਿਖਾਇਆ ਗਿਆ ਸੀ। ਮਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਕਦਮ ਚੁੱਕਣ ਦੀ ਅਪੀਲ ਕੀਤੀ ਹੈ।ਮਨੀਪੁਰ ਦੇ ਡੀਜੀਪੀ ਨੂੰ ਲਿਖੇ ਆਪਣੇ ਪੱਤਰ ਵਿੱਚ, ਉਸਨੇ ਕਿਹਾ ਕਿ ਉਹ ਉੱਥੇ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਇੱਕ ਤੱਥ ਖੋਜ ਰਿਪੋਰਟ ਸੌਂਪਣ ਲਈ 23 ਜੁਲਾਈ ਨੂੰ ਰਾਜ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੀ ਹੈ। ਮਾਲੀਵਾਲ ਨੇ 30 ਜੁਲਾਈ ਤੱਕ ਰਾਜ ਵਿੱਚ ਰਹਿਣਾ ਸੀ। ਮਨੀਪੁਰ ਦੇ ਥੌਬਲ ਜ਼ਿਲੇ ਚ 4 ਮਈ ਨੂੰ ਭੀੜ ਨੇ ਦੋ ਕੁਕੀ ਔਰਤਾਂ ਦੀ ਨੰਗੀ ਪਰੇਡ ਕੀਤੀ ਅਤੇ ਬਾਅਦ ਵਿੱਚ ਸਮੂਹਿਕ ਬਲਾਤਕਾਰ ਕੀਤਾ। ਘਟਨਾ ਦੇ ਲਗਭਗ ਦੋ ਮਹੀਨਿਆਂ ਬਾਅਦ, ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ, ਜਿਸ ਨਾਲ ਦੇਸ਼ ਭਰ ਵਿੱਚ ਗੁੱਸਾ ਭੜਕ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ  ਤਿੱਖੀ ਟਿੱਪਣੀ ਕੀਤੀ । ਇਹ ਘਟਨਾ ਚੂਰਾਚੰਦਪੁਰ ਵਿੱਚ ਝੜਪਾਂ ਤੋਂ ਤੁਰੰਤ ਬਾਅਦ ਵਾਪਰੀ ਜਿੱਥੇ ਕੁਕੀ ਭਾਈਚਾਰੇ ਨੇ ਪ੍ਰਮੁੱਖ ਮੀਤੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਸੀ। ਮਨੀਪੁਰ ਪੁਲਿਸ ਨੇ ਬਾਅਦ ਵਿੱਚ 19 ਜੁਲਾਈ ਨੂੰ ਵੀਡੀਓ ਦਾ ਖੁਦ ਨੋਟਿਸ ਲਿਆ ਅਤੇ ਦੱਸਿਆ ਕਿ ਥੌਬਲ ਜ਼ਿਲ੍ਹੇ ਦੇ ਨੌਂਗਪੋਕ ਸੇਕਮਾਈ ਪੁਲਿਸ ਸਟੇਸ਼ਨ ਵਿੱਚ ਅਗਵਾ, ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਵਿੱਚ ਕੇਸ ਦਰਜ ਕੀਤਾ ਗਿਆ ਸੀ।