ਮਨੀਪੁਰ: ਮਾਸਕ ਪਾ ਕੇ ਬੈਂਕ 'ਚ ਵੜੇ, ਸਟਾਫ ਨੂੰ ਢੱਕਿਆ ਬਾਥਰੂਮ ਵਿੱਚ, 18 ਕਰੋੜ ਰੁਪਏ ਲੁੱਟ ਕੇ ਫਰਾਰ

ਘਟਨਾ ਜ਼ਿਲ੍ਹੇ ਉਖਰੁਲ ਦੀ ਹੈ, ਬਦਮਾਸ਼ਾਂ ਨੇ ਕੈਸ਼ੀਅਰ ਕੋਲੋਂ ਖੁਲਵਾਇਆ ਸੇਫ, ਪੁਲਿਸ ਨੇ ਦੋਸ਼ੀਆਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕੀਤੀ।

Share:

ਮਨੀਪੁਰ 'ਚ ਪੰਜਾਬ ਨੈਸ਼ਨਲ ਬੈਂਕ ਦੇ ਚੈਸਟ 'ਚੋਂ ਬਦਮਾਸ਼ਾਂ ਵੱਲੋਂ 18.80 ਕਰੋੜ ਰੁਪਏ ਦੀ ਨਕਦੀ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਲੁਟੇਰਿਆਂ ਨੇ ਆਪਣੇ ਚੇਹਰੇ ਮਾਸਕ ਨਾਲ ਢੱਕੇ ਹੋਏ ਸਨ। ਉਨ੍ਹਾਂ ਨੇ ਸਟਾਫ਼ ਨੂੰ ਬਾਥਰੂਮ ਵਿੱਚ ਬੰਦ ਕਰ ਦਿੱਤਾ, ਇਸ ਤੋਂ ਬਾਅਦ ਉਨ੍ਹਾਂ ਨੇ ਕੈਸ਼ੀਅਰ ਨੂੰ ਸੇਫ ਦਾ ਤਾਲਾ ਖੋਲ੍ਹਣ ਲਈ ਕਿਹਾ 'ਤੇ  ਸਾਰੇ ਪੈਸੇ ਲੈ ਕੇ ਭੱਜ ਗਏ।

ਆਧੁਨਿਕ ਹਥਿਆਰਾਂ ਨਾਲ ਸਨ ਲੈਸ 

ਪੀਐਨਬੀ ਬੈਂਕ ਚੈਸਟ ਰਾਜਧਾਨੀ ਇੰਫਾਲ ਤੋਂ ਲਗਭਗ 80 ਕਿਲੋਮੀਟਰ ਦੂਰ ਉਖਰੁਲ ਜ਼ਿਲ੍ਹੇ ਵਿੱਚ ਸਥਿਤ ਹੈ। ਇੱਥੋਂ ਪੈਸੇ ਬੈਂਕਾਂ ਅਤੇ ਏਟੀਐਮ ਵਿੱਚ ਭੇਜੇ ਜਾਂਦੇ ਹਨ। ਜਿਸ ਕਾਰਨ ਇਥੇ ਕਾਫੀ ਨਕਦੀ ਰੱਖੀ ਹੋਈ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 30 ਨਵੰਬਰ ਦੀ ਦੁਪਹਿਰ ਨੂੰ ਕੁਝ ਲੁਟੇਰੇ ਆਧੁਨਿਕ ਹਥਿਆਰਾਂ ਨਾਲ ਲੈਸ ਬੈਂਕ 'ਚ ਪਹੁੰਚੇ। ਉਨ੍ਹਾਂ ਨੇ ਬੈਂਕ ਗਾਰਡਾਂ 'ਤੇ ਕਾਬੂ ਪਾਇਆ ਅਤੇ ਸਟਾਫ ਨੂੰ ਬੰਦੂਕਾਂ ਨਾਲ ਧਮਕਾਇਆ।
 

ਬੰਦੂਕ ਦੀ ਨੋਕ 'ਤੇ ਖੁਲਵਾਇਆ ਸੇਫ

 

ਅਧਿਕਾਰੀਆਂ ਨੇ ਦੱਸਿਆ ਕਿ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਬੈਂਕ ਦੇ ਕੈਸ਼ੀਅਰ ਨੂੰ ਸੇਫ ਖੋਲ੍ਹਣ ਲਈ ਕਿਹਾ ਅਤੇ ਪੈਸੇ ਲੁੱਟ ਲਏ। ਫਿਲਹਾਲ ਉਖਰੁਲ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ