Man held with arms: ਮਨੀਪੁਰ ਵਿੱਚ ਮੌਜੂਦਾ ਵਿਧਾਇਕ ਦੇ ਰਿਸ਼ਤੇਦਾਰ ਨੂੰ ਹਥਿਆਰਾਂ ਸਮੇਤ ਫੜਿਆ

Man held with arms: ਸ਼ਨੀਵਾਰ ਸ਼ਾਮ ਇੰਫਾਲ ਤੋਂ ਹਥਿਆਰ ਅਤੇ ਗੋਲਾ-ਬਾਰੂਦ ਸਮੇਤ ਗ੍ਰਿਫਤਾਰ ਕੀਤੇ ਗਏ 45 ਸਾਲਾ ਵਿਅਕਤੀ ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਉਹ ਮਣੀਪੁਰ (Manipur) ਦੇ ਵਿਧਾਇਕ ਦਾ ਭਤੀਜਾ ਹੈ। ਜਿਸ ਦੀ ਜਾਣਕਾਰੀ ਰਾਜ ਪੁਲਿਸ ਦੇ ਅਧਿਕਾਰੀ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਸ਼ੱਕੀ ਅੱਤਵਾਦੀ ਜੂਨ ਤੋਂ […]

Share:

Man held with arms: ਸ਼ਨੀਵਾਰ ਸ਼ਾਮ ਇੰਫਾਲ ਤੋਂ ਹਥਿਆਰ ਅਤੇ ਗੋਲਾ-ਬਾਰੂਦ ਸਮੇਤ ਗ੍ਰਿਫਤਾਰ ਕੀਤੇ ਗਏ 45 ਸਾਲਾ ਵਿਅਕਤੀ ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਉਹ ਮਣੀਪੁਰ (Manipur) ਦੇ ਵਿਧਾਇਕ ਦਾ ਭਤੀਜਾ ਹੈ। ਜਿਸ ਦੀ ਜਾਣਕਾਰੀ ਰਾਜ ਪੁਲਿਸ ਦੇ ਅਧਿਕਾਰੀ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਸ਼ੱਕੀ ਅੱਤਵਾਦੀ ਜੂਨ ਤੋਂ ਮਿਆਂਮਾਰ-ਅਧਾਰਤ ਅੱਤਵਾਦੀ ਸਮੂਹ ਦੇ ਸੰਪਰਕ ਵਿੱਚ ਸੀ। ਉਨ੍ਹਾਂ ਨੇ ਕਿਹਾ ਕਿ ਮਣੀਪੁਰ ਪੁਲਿਸ 3 ਮਈ ਤੋਂ ਉੱਤਰ-ਪੂਰਬੀ ਰਾਜ ਨੂੰ ਹਿਲਾ ਦੇਣ ਵਾਲੀਆਂ ਨਸਲੀ ਝੜਪਾਂ ਵਿੱਚ ਉਸਦੀ ਸ਼ਮੂਲੀਅਤ ਦੀ ਹੱਦ ਦੀ ਜਾਂਚ ਕਰ ਰਹੀ ਹੈ। ਮਨੀਪੁਰ  (Manipur) ਪੁਲਿਸ ਨੇ ਸ਼ਨੀਵਾਰ ਰਾਤ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਪਾਬੰਦੀਸ਼ੁਦਾ ਸੰਗਠਨ ਕਾਂਗਲੇਈ ਯਾਵੋਲ ਕੰਨਾ ਲੁਪ (ਕੇਵਾਈਕੇਐਲ) ਦੇ ਇੱਕ ਸਰਗਰਮ ਮੈਂਬਰ ਨੂੰ 9 ਐਮਐਮ ਬੇਰੇਟਾ ਯੂਐਸ ਕੋਰਪ ਪਿਸਤੌਲ, ਸੱਤ ਰੌਂਦ (ਗੋਲਾ ਬਾਰੂਦ) ਅਤੇ ਜ਼ਬਰਦਸਤੀ ਦੇ ਪੈਸਿਆਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ।

ਇੰਫਾਲ ਤੋਂ ਹੋਈ ਗ੍ਰਿਫਤਾਰੀ

45 ਸਾਲਾ ਵਿਅਕਤੀ ਕਰਮ ਸਤਰਾਜੀਤ ਸਿੰਘ ਨੂੰ ਇੰਫਾਲ ਵੈਸਟ ਦੀ ਕਮਾਂਡੋ ਯੂਨਿਟ ਨੇ ਇੰਫਾਲ ਦੇ ਸਿੰਗਜਾਮੇਈ ਸੁਪਰਮਾਰਕੀਟ ਖੇਤਰ ਤੋਂ ਗ੍ਰਿਫਤਾਰ ਕੀਤਾ ਸੀ। ਉਸਨੇ ਕਬੂਲ ਕੀਤਾ ਕਿ ਉਹ ਰੌਬਰਟ ਨਾਮ ਦੇ ਇੱਕ ਵਿਅਕਤੀ ਨਾਲ ਕੰਮ ਕਰ ਰਿਹਾ ਸੀ ਜੋ ਮਿਆਂਮਾਰ ਵਿੱਚ ਰਹਿੰਦਾ ਹੈ। ਪੜਤਾਲ ਦੇ ਵੇਰਵਿਆਂ ਤੋਂ ਜਾਣੂ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਗੁਪਤ ਰੱਖਣ ਤੇ ਦੱਸਿਆ ਕਿ ਮਿਆਂਮਾਰ ਵਿੱਚ ਸਥਿਤ ਲੋਕਾਂ ਦੀ ਕਮਾਨ ਹੇਠ ਉਹ ਪਾਰਟੀ ਫੰਡ ਦੇ ਹਿੱਸੇ ਵਜੋਂ ਨਿੱਜੀ ਅਦਾਰਿਆਂ ਅਤੇ ਜਨਤਾ ਤੋਂ ਪੈਸਾ ਉਗਰਾਹ ਰਿਹਾ ਸੀ। ਅਧਿਕਾਰੀ ਨੇ ਅੱਗੇ ਕਿਹਾ ਕਿ ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਵਿਅਕਤੀ ਮੌਜੂਦਾ ਵਿਧਾਇਕ ਦਾ ਭਤੀਜਾ ਹੈ। ਉਹਨਾਂ ਨੇ ਕਿਹਾ ਕਿ ਜਦੋਂਕਿ ਸਿੰਘ ਨੂੰ ਫਿਰੌਤੀ ਅਤੇ ਪਾਬੰਦੀਸ਼ੁਦਾ ਕੇਵਾਈਕੇਐਲ  ਕੱਟੜਪੰਥੀ ਸਮੂਹ ਦਾ ਹਿੱਸਾ ਹੋਣ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮਨੀਪੁਰ  (Manipur) ਵਿੱਚ ਚੱਲ ਰਹੇ ਨਸਲੀ ਝਗੜੇ ਵਿੱਚ ਉਸਦੀ ਸ਼ਮੂਲੀਅਤ ਦੀ ਜਾਂਚ ਕਰ ਰਹੀ ਹੈ। ਯਕੀਨੀ ਤੌਰ ਤੇ ਇਹ  ਉਹੀ ਅੱਤਵਾਦੀ ਸੰਗਠਨ ਹੈ ਜਿਸ ਦੇ 12 ਮੈਂਬਰਾਂ ਨੂੰ ਅਸਾਮ ਰਾਈਫਲਜ਼ ਨੇ 24 ਜੂਨ ਨੂੰ ਇੰਫਾਲ ਦੇ ਇੱਕ ਪਿੰਡ ਤੋਂ ਵੱਡੀ ਮਾਤਰਾ ਚ ਅਸਲੇ ਸਮੇਤ ਗ੍ਰਿਫਤਾਰ ਕੀਤਾ ਸੀ। ਪਰ ਔਰਤਾਂ ਦੀ ਅਗਵਾਈ ਵਾਲੇ ਪ੍ਰਦਰਸ਼ਨਕਾਰੀਆਂ ਅਤੇ ਲਗਭਗ 1,200 ਦੀ ਭੀੜ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਲੋਕਾਂ ਨੇ ਸੁਰੱਖਿਆ ਬਲਾਂ ਨੂੰ ਘੇਰ ਲਿਆ ਸੀ।

ਮਨੀਪੁਰ ਹਿੰਸਾ ਵਿੱਚ 50 ਹਜਾਰ ਤੋ ਵਧੇਰੇ ਲੋਕ ਹੋਏ ਬੇਘਰ

ਮਨੀਪੁਰ ਵਿੱਚ ਨਸਲੀ ਹਿੰਸਾ ਭੜਕਣ ਤੋਂ ਲਗਭਗ ਇੱਕ ਮਹੀਨੇ ਬਾਅਦ ਜੂਨ ਵਿੱਚ ਆਪਣੇ ਮਿਆਂਮਾਰ-ਅਧਾਰਤ ਸੰਪਰਕ ਰਾਹੀਂ ਕੇਵਾਈਕੇਐਲ਼ ਵਿੱਚ ਸ਼ਾਮਲ ਹੋਏ। ਉੱਤਰ-ਪੂਰਬੀ ਰਾਜ ਵਿੱਚ 3 ਮਈ ਤੋਂ ਬਾਅਦ ਘੱਟੋ-ਘੱਟ 178 ਲੋਕ ਮਾਰੇ ਗਏ ਹਨ ਅਤੇ ਲਗਭਗ 50,000 ਲੋਕ ਬੇਘਰ ਹੋ ਗਏ ਹਨ। ਜਦੋਂ ਸੰਖਿਆਤਮਕ ਤੌਰ ਤੇ ਪ੍ਰਭਾਵਸ਼ਾਲੀ ਮੇਈਤੀ ਅਤੇ ਕਬਾਇਲੀ ਕੂਕੀ ਭਾਈਚਾਰਿਆਂ ਦਰਮਿਆਨ ਨਸਲੀ ਝੜਪਾਂ ਸ਼ੁਰੂ ਹੋਈਆਂ ਸਨ। ਮਨੀਪੁਰ  (Manipur) ਪੁਲਿਸ ਅਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਕਿਹਾ ਹੈ ਕਿ ਗੁਆਂਢੀ ਮਿਆਂਮਾਰ ਦੇ ਅੱਤਵਾਦੀ ਸੰਗਠਨ ਮਣੀਪੁਰ ਵਿੱਚ ਨਸਲੀ ਅਸ਼ਾਂਤੀ ਦਾ ਸ਼ੋਸ਼ਣ ਕਰ ਰਹੇ ਸਨ। 19 ਜੁਲਾਈ ਨੂੰ, ਐਨਆਈਏ ਨੇ ਮਨੀਪੁਰ ਵਿੱਚ ਹਿੰਸਾ ਵਿੱਚ ਸ਼ਾਮਲ ਮਿਆਂਮਾਰ-ਅਧਾਰਤ ਸਮੂਹਾਂ ਦੇ ਨਿਰਦੇਸ਼ਾਂ ਹੇਠ ਕੰਮ ਕਰਨ ਵਾਲੇ ਲੋਕਾਂ ਦੀ ਭੂਮਿਕਾ ਦੀ ਜਾਂਚ ਕਰਨ ਲਈ ਇੱਕ ਸੂਓ ਮੋਟੂ ਕੇਸ ਦਰਜ ਕੀਤਾ।