ਮੋਦੀ-ਸ਼ਾਹ ਨੂੰ ਚੋਰ ਕਹਿਣ ਵਾਲੇ ਮਮਤਾ ਦੇ 60 ਵਿਧਾਇਕ ਬੁਰੇ ਫਸੇ

ਤ੍ਰਿਣਮੂਲ ਕਾਂਗਰਸ ਦੇ ਇਹਨਾਂ ਆਗੂਆਂ ਨੇ ਵਿਧਾਨ ਸਭਾ 'ਚ ਸੰਬੋਧਨ ਦੌਰਾਨ ਵਰਤੀ ਸੀ ਗਲਤ ਸ਼ਬਦਾਵਲੀ। ਹੁਣ ਭਾਜਪਾ ਵੱਲੋਂ ਦਰਜ ਕਰਾਇਆ ਗਿਆ ਮੁਕੱਦਮਾ। ਵਧ ਸਕਦੀਆਂ ਹਨ ਮੁਸ਼ਕਲਾਂ। 

Share:

ਪਿਛਲੇ ਦਿਨੀਂ ਬੰਗਾਲ ਵਿਧਾਨ ਸਭਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚੋਰ ਸੰਬੋਧਨ ਕਰਕੇ ਨਾਅਰੇਬਾਜ਼ੀ ਕਰਨ ਦੇ ਦੋਸ਼ ’ਚ ਤ੍ਰਿਣਮੂਲ ਕਾਂਗਰਸ ਦੇ 60 ਵਿਧਾਇਕਾਂ ਖਿਲਾਫ ਕਾਨੂੰਨੀ ਕਾਰਵਾਈ ਹੋਈ। ਭਾਜਪਾ ਦੇ ਵਿਧਾਇਕ ਸ਼ਿਖਾ ਚੱਟੋਪਾਧਿਆਏ ਤੇ ਮਾਲਤੀ ਰਾਵਾ ਰਾਏ ਨੇ ਕੋਲਕਾਤਾ ਦੇ ਹੇਅਰ ਸਟਰੀਟ ਪੁਲਿਸ ਸਟੇਸ਼ਨ ’ਚ 60 ਤ੍ਰਿਣਮੂਲ ਵਿਧਾਇਕਾਂ ਦੇ ਖਿਲਾਫ਼ ਐੱਫਆਈਆਰ ਦਰਜ ਕਰਾਈ। ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਨੇ ਆਪਣੇ ਐਕਸ ਹੈਂਡਲ ’ਤੇ ਇਸ ਐੱਫਆਈਆਰ ਦੀ ਕਾਪੀ ਸਾਂਝੀ ਕੀਤੀ ਹੈ। ਭਾਜਪਾ ਨੇ ਆਪਣੀ ਸ਼ਿਕਾਇਤ ’ਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਸਮਾਜਿਕ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ।

ਵਿਵਹਾਰ ਲਈ ਸਜ਼ਾ ਮਿਲੇਗੀ 

ਇਸ ਤੋਂ ਪਹਿਲਾਂ ਸੂਬੇ ਦੀ ਮੰਤਰੀ ਚੰਦ੍ਰਿਮਾ ਭੱਟਾਚਾਰੀਆ ਨੇ ਭਾਜਪਾ ਵਿਧਾਇਕਾਂ ਵਲੋਂ ਮਮਤਾ ਚੋਰ ਲਿਖੀ ਟੀ-ਸ਼ਰਟ ਪਾਉਣ ਦੇ ਦੋਸ਼ ’ਚ ਹੇਅਰ ਸਟਰੀਟ ਪੁਲਿਸ ਸਟੇਸ਼ਨ ’ਚ ਭਾਜਪਾ ਵਿਧਾਇਕਾਂ ਦੇ ਖਿਲਾਫ਼ ਸ਼ਿਕਾਇਤ ਦਰਜ ਕਰਾਈ। ਭਾਜਪਾ ਦੇ ਇਸ ਕਦਮ ਨੂੰ ਜਵਾਬ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਸੁਵੇਂਦੂ ਦੇ ਮੁਤਾਬਕ ਉਨ੍ਹਾਂ ਨੇ ਇਹ ਜਾਣਦੇ ਹੋਏ ਕਿ ਮਾਮਲੇ ’ਚ ਕੋਈ ਪੁਲਿਸ ਕਾਰਵਾਈ ਨਹੀਂ ਹੋਵੇਗੀ, ਰਿਕਾਰਡ ਲਈ ਐੱਫਆਈਆਰ ਦਰਜ ਕਰਨ ਦਾ ਬਦਲ ਚੁਣਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਅਪਰਾਧੀਆਂ ਨੂੰ ਭਰੋਸਾ ਦਿੰਦਾ ਹਾਂ ਕਿ ਇਕ ਦਿਨ ਤੁਹਾਨੂੰ ਸਾਰਿਆਂ ਨੂੰ ਇਸ ਅਪਮਾਨਜਨਕ ਵਿਵਹਾਰ ਲਈ ਸਜ਼ਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ