ਮਨਰੇਗਾ ਫੰਡ ਨੂੰ ਲੈ ਕੇ ਮਮਤਾ ਬੈਨਰਜੀ ਪੀਐਮ ਮੋਦੀ ਨਾਲ ਅੱਜ ਕਰਨਗੇ ਮੁਲਾਕਾਤ

ਮਮਤਾ ਬੈਨਰਜੀ ਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਲਈ 20 ਤਰੀਕ ਦਾ ਸਮਾਂ ਦਿੱਤਾ ਗਿਆ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 20 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਸੂਬੇ ਦੇ ਬਕਾਏ ਜਾਰੀ ਕਰਨ ਦੀ ਮੰਗ 'ਤੇ ਚਰਚਾ ਕਰਨਗੇ।

Share:

ਹਾਈਲਾਈਟਸ

  • ਮਤਾ ਬੈਨਰਜੀ ਨੂੰ ਅੱਜ ਸਵੇਰੇ 11 ਵਜੇ ਸੰਸਦ 'ਚ ਪੀਐੱਮ ਮੋਦੀ ਨਾਲ ਮਿਲਣ ਦਾ ਸਮਾਂ ਮਿਲਿਆ ਹੈ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਚਾਰ ਦਿਨਾਂ ਦੌਰੇ 'ਤੇ ਐਤਵਾਰ ਨੂੰ ਦਿੱਲੀ ਪਹੁੰਚ ਗਏ। ਇਸ ਸਿਲਸਿਲੇ ਵਿੱਚ ਉਹ ਅੱਜ ਪੀਐਮ ਮੋਦੀ ਨਾਲ ਮੁਲਾਕਾਤ ਕਰੇਗੀ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਲਈ 20 ਦਸੰਬਰ ਦਾ ਸਮਾਂ ਦਿੱਤਾ ਗਿਆ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 20 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਸੂਬੇ ਦੇ ਬਕਾਏ ਜਾਰੀ ਕਰਨ ਦੀ ਮੰਗ 'ਤੇ ਚਰਚਾ ਕਰਨਗੇ।

 

ਮਮਤਾ ਬੈਨਰਜੀ ਦਾ ਦਾਅਵਾ

ਮਿਲੀ ਜਾਣਕਾਰੀ ਮੁਤਾਬਕ ਮਮਤਾ ਬੈਨਰਜੀ ਨੂੰ ਅੱਜ ਸਵੇਰੇ 11 ਵਜੇ ਸੰਸਦ 'ਚ ਪੀਐੱਮ ਮੋਦੀ ਨਾਲ ਮਿਲਣ ਦਾ ਸਮਾਂ ਮਿਲਿਆ ਹੈ। ਕੋਲਕਾਤਾ ਰਵਾਨਾ ਹੋਣ ਤੋਂ ਪਹਿਲਾਂ ਮਮਤਾ ਨੇ ਹਵਾਈ ਅੱਡੇ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਪੱਛਮੀ ਬੰਗਾਲ ਲਈ ਕੇਂਦਰੀ ਫੰਡ ਜਾਰੀ ਕਰਨ ਦੀ ਮੰਗ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਬੈਨਰਜੀ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਦਾਅਵਾ ਕੀਤਾ ਸੀ ਕਿ ਕੇਂਦਰ ਨੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਐਕਟ (ਮਨਰੇਗਾ) ਦੇ ਤਹਿਤ ਪੱਛਮੀ ਬੰਗਾਲ ਨੂੰ 1.15 ਲੱਖ ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੇਣੀ ਹੈ।

 

ਟੀਐਮਸੀ ਦੇ 10 ਸੰਸਦ ਮੈਂਬਰਾਂ ਦਾ ਵਫ਼ਦ ਰਹੇਗਾ ਮੌਜੂਦ

ਪ੍ਰਧਾਨ ਮੰਤਰੀ ਮੋਦੀ ਨਾਲ ਬੈਠਕ 'ਚ ਮਮਤਾ ਬੈਨਰਜੀ ਦੇ ਨਾਲ ਟੀਐੱਮਸੀ ਦੇ 10 ਸੰਸਦ ਮੈਂਬਰਾਂ ਦਾ ਵਫ਼ਦ ਵੀ ਮੌਜੂਦ ਹੋਵੇਗਾ। ਇਨ੍ਹਾਂ ਵਫ਼ਦ ਵਿੱਚ ਪੰਜ ਮਹਿਲਾ ਸੰਸਦ ਮੈਂਬਰ, ਟੀਐਮਸੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ, ਸੁਦੀਪ ਬੰਧੋਪਾਧਿਆਏ, ਸੌਗਾਤਾ ਰਾਏ, ਡੇਰੇਕ ਓ ਬ੍ਰਾਇਨ, ਪ੍ਰਕਾਸ਼ ਚਿਕ ਬਰਾਇਕ, ਕਾਕੋਲੀ ਘੋਸ਼, ਸ਼ਤਾਬਦੀ ਰਾਏ, ਸਜਦਾ ਅਹਿਮਦ, ਪ੍ਰਤਿਮਾ ਮੰਡਲ ਸ਼ਾਮਲ ਹਨ।

ਇਹ ਵੀ ਪੜ੍ਹੋ