ਮਮਤਾ ਬੈਨਰਜੀ ਨੇ ਪੁਲਵਾਮਾ ਹਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਕੀਤੀ ਮੰਗ

ਮਮਤਾ ਬੈਨਰਜੀ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਤਤਕਾਲੀ ਰਾਜਪਾਲ ਸਤਿਆ ਪਾਲ ਮਲਿਕ ਦੇ ਪੁਲਵਾਮਾ ਬਾਰੇ ਖ਼ੁਲਾਸਿਆਂ ਦਾ ਹਵਾਲਾ ਦਿੱਤਾ ਅਤੇ ਮੌਜੂਦਾ ਜੱਜਾਂ ਦੁਆਰਾ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਸਰਵਉੱਚ ਅਦਾਲਤ ਤੋਂ ਇਲਾਵਾ ਕੋਈ ਵੀ ਨਿਰਪੱਖ ਜਾਂਚ ਨਹੀਂ ਕਰ ਸਕਦਾ ਜੇਕਰ ਮੁਲਕ ਦੀ ਸਭ ਤੋਂ ਉੱਚੀ ਕੁਰਸੀ ਹੈ ਸ਼ਾਮਲ ਸੀ […]

Share:

ਮਮਤਾ ਬੈਨਰਜੀ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਤਤਕਾਲੀ ਰਾਜਪਾਲ ਸਤਿਆ ਪਾਲ ਮਲਿਕ ਦੇ ਪੁਲਵਾਮਾ ਬਾਰੇ ਖ਼ੁਲਾਸਿਆਂ ਦਾ ਹਵਾਲਾ ਦਿੱਤਾ ਅਤੇ ਮੌਜੂਦਾ ਜੱਜਾਂ ਦੁਆਰਾ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਸਰਵਉੱਚ ਅਦਾਲਤ ਤੋਂ ਇਲਾਵਾ ਕੋਈ ਵੀ ਨਿਰਪੱਖ ਜਾਂਚ ਨਹੀਂ ਕਰ ਸਕਦਾ ਜੇਕਰ ਮੁਲਕ ਦੀ ਸਭ ਤੋਂ ਉੱਚੀ ਕੁਰਸੀ ਹੈ ਸ਼ਾਮਲ ਸੀ ਤਾਂ ਅਦਾਲਤ ਤੋਂ ਅਲਾਵਾ ਕੋਈ ਕੁਛ ਨਹੀਂ ਕਰ ਸਕੇਗਾ।

ਸੱਤਿਆ ਪਾਲ ਮਲਿਕ ਜੀ ਦੁਆਰਾ ਕੀਤੇ ਗਏ ਦਾਅਵਿਆਂ ਦੇ ਸਬੰਧ ਵਿੱਚ , ਬੰਗਾਲ ਦੇ ਮੁੱਖ ਮੰਤਰੀ ਨੇ ਕਿਹਾ, “ਜੇਕਰ ਸਭ ਤੋਂ ਉੱਚੀ ਕੁਰਸੀ ਸ਼ਾਮਲ ਹੈ, ਤਾਂ ਇਹ ਸਿਰਫ ਸੁਪਰੀਮ ਕੋਰਟ ਹੀ ਹੈ ਜੋ ਆਪਣੇ ਸਰਗਰਮ ਜੱਜਾਂ ਦੁਆਰਾ ਨਿਰਪੱਖ ਜਾਂਚ ਕਰ ਸਕਦੀ ਹੈ,”। ਉਨਾਂ ਨੇ ਅੱਗੇ ਕਿਹਾ ਕਿ ” ਮੈਨੂੰ ਸੁਪਰੀਮ ਕੋਰਟ ਵਿੱਚ ਪੂਰਾ ਭਰੋਸਾ ਹੈ , ਇਸ ਦੇਸ਼ ਨੂੰ ਨਿਆਂਪਾਲਿਕਾ ਹੀ ਬਚਾ ਸਕਦੀ ਹੈ। ਸਾਨੂੰ ਪੁਲਵਾਮਾ ਚ ਜੋ ਕੁਝ ਹੋਇਆ, ਉਸ ਦੀ ਜਾਂਚ ਕਰਵਾਉਣ ਦੀ ਲੋੜ ਹੈ ,ਤਾਂ ਹੀ ਲੋਕਾਂ ਨੂੰ ਸੱਚਾਈ ਦਾ ਪਤਾ ਲੱਗੇਗਾ।” ਮਲਿਕ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ “ ਤੁਮ ਅਭੀ ਚੁਪ ਰਹੋ ” ਨਾਲ ਚੁੱਪ ਕਰਾ ਦਿੱਤਾ ਸੀ, ਜਦੋਂ ਉਨ੍ਹਾਂ ਨੇ, ਜੰਮੂ-ਕਸ਼ਮੀਰ ਦੇ ਰਾਜਪਾਲ ਵਜੋਂ, ਫਰਵਰੀ 2019 ਦੇ ਪੁਲਵਾਮਾ ਅੱਤਵਾਦੀ ਹਮਲੇ ਵਿੱਚ 40 ਸੀਆਰਪੀਐਫ ਜਵਾਨਾਂ ਦੇ ਕਤਲੇਆਮ ਲਈ ਕੇਂਦਰ ਦੀਆਂ ਗਲਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ । ਮਮਤਾ ਨੇ ਸੂਬਾ ਸਕੱਤਰੇਤ ਚ ਇਕ ਪੱਤਰਕਾਰ ਸੰਮੇਲਨ ਚ ਕਿਹਾ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆ ਪਾਲ ਮਲਿਕ ਜੀ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ । ਮਮਤਾ ਨੇ ਅੱਗੇ ਕਿਹਾ, “ਮੀਡੀਆ ਨਾਲ ਇੱਕ ਤਾਜ਼ਾ ਇੰਟਰਵਿਊ ਵਿੱਚ, ਸੱਤਿਆ ਪਾਲ ਮਲਿਕ ਨੇ 2019 ਵਿੱਚ ਪੁਲਵਾਮਾ ਹਮਲੇ ਦੇ ਸਬੰਧ ਵਿੱਚ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਹਨ। ਸੱਤਿਆ ਪਾਲ ਮਲਿਕ ਜੀ ਨੇ ਜੋ ਕਿਹਾ ਉਹ ਡਰਾਉਣਾ ਹੈ “। ਮਲਿਕ ਨੇ ਦਾਅਵਾ ਕੀਤਾ ਕਿ ਕੇਂਦਰ ਨੇ ਸੁਰੱਖਿਆ ਨੂੰ ਨਜ਼ਰਅੰਦਾਜ਼ ਕੀਤਾ ਹੈ । ਉਨ੍ਹਾਂ ਮੁਤਾਬਕ ਪੁਲਵਾਮਾ ਹਮਲਾ ਖੁਫੀਆ ਤੰਤਰ ਦੀ ਅਸਫਲਤਾ ਸੀ। ਪੱਤਰਕਾਰ ਕਰਨ ਥਾਪਰ ਨਾਲ ਇੰਟਰਵਿਊ ਵਿੱਚ, ਮਲਿਕ ਨੇ ਕਈ ਸਵਾਲਾਂ ਨੂੰ ਮੁੜ ਭੜਕਾਇਆ ਸੀ ਜੋ ਸੀਆਰਪੀਐਫ ਦੇ ਕਾਫਲੇ ਤੇ ਕਾਰ ਬੰਬ ਹਮਲੇ ਦੇ ਚਾਰ ਸਾਲ ਬਾਅਦ ਵੀ ਹਲ ਨਹੀਂ ਹੋਏ ਹਨ।ਉਨਾਂ ਨੇ ਕਿਹਾ ਕਿ “ਸੀਆਰਪੀਐਫ ਦੇ ਲੋਕਾਂ ਨੇ ਆਪਣੇ ਜਵਾਨਾ ਨੂੰ ਲਿਜਾਣ ਲਈ ਹਵਾਈ ਜਹਾਜ਼ ਦੀ ਮੰਗ ਕੀਤੀ ਕਿਉਂਕਿ ਇੰਨਾ ਵੱਡਾ ਕਾਫਲਾ ਕਦੇ ਵੀ ਸੜਕ ਤੋਂ ਨਹੀਂ ਜਾਂਦਾ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਨੂੰ ਕਿਹਾ ਜਿਨਾ  ਨੇ ਦੇਣ ਤੋਂ ਇਨਕਾਰ ਕਰ ਦਿੱਤਾ.।ਉਨ੍ਹਾਂ ਨੂੰ ਸਿਰਫ਼ ਪੰਜ ਜਹਾਜ਼ਾਂ ਦੀ ਲੋੜ ਸੀ, ਉਨ੍ਹਾਂ ਨੂੰ ਜਹਾਜ਼ ਨਹੀਂ ਦਿੱਤੇ ਗਏ। “ਇਹ 100 ਪ੍ਰਤੀਸ਼ਤ ਇੱਕ ਖੁਫੀਆ ਅਸਫਲਤਾ ਸੀ।”