Mizoram Result: ਜੋਰਮ ਪੀਪਲਜ਼ ਮੂਵਮੈਂਟ ਨੂੰ ਬਹੁਮਤ, ਭਾਜਪਾ ਨੇ ਵੀ ਖੋਲਿਆ ਖਾਤਾ

ਪਾਰਟੀ ਨੇ 40 ਵਿੱਚੋਂ 27 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਿਲ ਕੀਤਾ। ਇਸ ਤੋਂ ਇਲਾਵਾ ਮਿਜ਼ੋ ਨੈਸ਼ਨਲ ਫਰੰਟ ਨੂੰ 10 ਸੀਟਾਂ ਮਿਲਿਆ। ਭਾਰਤੀ ਜਨਤਾ ਪਾਰਟੀ ਨੇ ਵੀ ਖਾਤਾ ਖੋਲ ਲਿਆ ਤੇ 2 ਸੀਟਾਂ ਤੇ ਜਿਤ ਹਾਸਿਲ ਕੀਤੀ। 

Share:

ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਨਤੀਜ਼ੇ ਸੋਮਵਾਰ ਨੂੰ ਐਲਾਨੇ ਗਏ। ਸੂਬੇ ਦੀ ਜਨਤਾ ਨੇ ਜੋਰਮ ਪੀਪਲਜ਼ ਮੂਵਮੈਂਟ (ZPM) ਨੂੰ ਬਹੁਮਤ ਦੇ ਦਿੱਤਾ। ਪਾਰਟੀ ਨੇ 40 ਵਿੱਚੋਂ 27 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਿਲ ਕੀਤਾ। ਇਸ ਤੋਂ ਇਲਾਵਾ ਮਿਜ਼ੋ ਨੈਸ਼ਨਲ ਫਰੰਟ ਨੂੰ 10 ਸੀਟਾਂ ਮਿਲਿਆ। ਭਾਰਤੀ ਜਨਤਾ ਪਾਰਟੀ ਨੇ ਵੀ ਖਾਤਾ ਖੋਲ ਲਿਆ ਤੇ 2 ਸੀਟਾਂ ਤੇ ਜਿਤ ਹਾਸਿਲ ਕੀਤੀ। ਕਾਂਗਰਸ ਨੂੰ ਸਿਰਫ਼ 1 ਸੀਟ ਨਾਲ ਸੰਤੋਸ਼ ਕਰਨਾ ਪਿਆ। ਭਾਜਪਾ ਨੇ ਪਲਕ ਅਤੇ ਸਾਈਹਾ ਸੀਟ ਜਿੱਤੀ, ਜਦਕਿ ਕਾਂਗਰਸ ਨੇ ਲੰਗਟਲਾਈ ਪੱਛਮੀ ਸੀਟ ਜਿੱਤੀ। ਜਿੱਤਣ ਵਾਲੇ ਪ੍ਰਮੁੱਖ ZPM ਨੇਤਾਵਾਂ ਵਿੱਚ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਾਲਦੂਹੋਮਾ ਸ਼ਾਮਲ ਹਨ। ਉਨ੍ਹਾਂ ਨੇ ਸੇਰਛਿੱਪ ਸੀਟ 'ਤੇ ਮਿਜ਼ੋ ਨੈਸ਼ਨਲ ਫਰੰਟ ਦੇ ਜੇ. ਮਾਲਸਾਵਮਜੁਆਲਾ ਨੇ ਵਾਂਚਾਵਾਂਗ ਨੂੰ 2,982 ਵੋਟਾਂ ਨਾਲ ਹਰਾਇਆ। MNF, ZPM ਅਤੇ ਕਾਂਗਰਸ ਨੇ 40-40 ਸੀਟਾਂ 'ਤੇ ਚੋਣ ਲੜੀ, ਜਦਕਿ ਭਾਜਪਾ ਨੇ 23 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ। ਆਮ ਆਦਮੀ ਪਾਰਟੀ (ਆਪ) ਨੇ ਚਾਰ ਸੀਟਾਂ 'ਤੇ ਚੋਣ ਲੜੀ ਸੀ। ਇਸ ਤੋਂ ਇਲਾਵਾ 17 ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਸਨ।

ਮੁੱਖ ਮੰਤਰੀ ਜ਼ੋਰਮਥੰਗਾ ਸਮੇਤ ਕਈ ਦਿੱਗਜ ਆਗੂ ਹਾਰੇ

ਚੋਣ ਕਮਿਸ਼ਨ ਦੇ ਅਨੁਸਾਰ, ਮੁੱਖ ਮੰਤਰੀ ਜ਼ੋਰਮਥਾੰਗਾ ਆਈਜ਼ੌਲ ਈਸਟ-1 ਸੀਟ ZPM ਉਮੀਦਵਾਰ ਲਾਲਥਨਸਾੰਗਾ ਤੋਂ 2,101 ਵੋਟਾਂ ਨਾਲ ਹਾਰ ਗਏ।  ਜ਼ੋਰਮਥੰਗਾ ਨੇ ਸੋਮਵਾਰ ਸ਼ਾਮ ਨੂੰ ਰਾਜਪਾਲ ਹਰੀ ਬਾਬੂ ਕੰਭਮਪਤੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ 'ਚ ਆਪਣੀ ਪਾਰਟੀ ਮਿਜ਼ੋ ਨੈਸ਼ਨਲ ਫਰੰਟ ਦੀ ਹਾਰ ਤੋਂ ਬਾਅਦ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਜ਼ੋਰਮਥੰਗਾ ਸਮੇਤ ਕਈ ਦਿੱਗਜ ਆਗੂਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਗਜਾਂ ਵਿੱਚ ਉਪ ਮੁੱਖ ਮੰਤਰੀ ਅਤੇ MNF ਉਮੀਦਵਾਰ ਤਵਨਲੁਈਆ ਵੀ ਸ਼ਾਮਲ ਸਨ। ਉਹ ਤੁਈਚਾਂਗ ਵਿੱਚ ZPM ਉਮੀਦਵਾਰ ਤੋਂ ਹਾਰ ਗਏ ਸਨ। ਇਸ ਤੋਂ ਇਲਾਵਾ ਸਿਹਤ ਮੰਤਰੀ ਅਤੇ MNF ਉਮੀਦਵਾਰ ਆਰ ਲਾਲਥਾਂਗਲੀਆਨਾ ਦੱਖਣੀ ਤੁਈਪੁਈ ਵਿੱਚ ZPM ਦੇ ਜੇਜੇ ਲਾਲਪੇਖਲੁਆ ਤੋਂ ਹਾਰ ਗਏ। ਦਿਹਾਤੀ ਵਿਕਾਸ ਮੰਤਰੀ ਲਾਲਰੁਤਕੀਮਾ ਨੂੰ ਆਈਜ਼ੌਲ ਵੈਸਟ-2 ਸੀਟ 'ਤੇ ਜ਼ੈੱਡਪੀਐਮ ਉਮੀਦਵਾਰ ਲਾਲਨਹਿੰਗਲੋਵਾ ਹਮਾਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ