ਪੱਛਮੀ ਬੰਗਾਲ 'ਚ ਵੱਡਾ ਰੇਲ ਹਾਦਸਾ, ਆਮਣੇ-ਸਾਮਣੇ ਹੋਈ ਗੱਡੀਆਂ ਦੀ ਟੱਕਰ

ਹਾਦਸੇ ਕਾਰਨ ਦੋ ਰੇਲਗੱਡੀਆਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਤਿਰੂਪਤੀ ਐਕਸਪ੍ਰੈਸ ਦੇ ਦੋ ਡੱਬੇ ਅਤੇ ਇੱਕ ਹੋਰ ਰੇਲਗੱਡੀ ਦਾ ਇੱਕ ਡੱਬਾ ਪਟੜੀ ਤੋਂ ਉਤਰ ਗਿਆ। ਹਾਦਸੇ ਤੋਂ ਬਾਅਦ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਪਟੜੀ ਤੋਂ ਉਤਰੀਆਂ ਬੋਗੀਆਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

Courtesy: ਪੱਛਮੀ ਬੰਗਾਲ ਵਿਖੇ ਦੋ ਰੇਲਗੱਡੀਆਂ ਦੀ ਸਿੱਧੀ ਟੱਕਰ ਹੋਈ।

Share:

ਪੱਛਮੀ ਬੰਗਾਲ 'ਚ ਇੱਕ ਵਾਰ ਫਿਰ ਵੱਡਾ ਰੇਲ ਹਾਦਸਾ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਹਾਵੜਾ ਵਿਖੇ ਵਾਪਰਿਆ। ਜਿੱਥੇ ਸੰਤਰਾਗਾਛੀ ਅਤੇ ਸ਼ਾਲੀਮਾਰ ਰੇਲਵੇ ਸਟੇਸ਼ਨਾਂ ਵਿਚਕਾਰ ਦੋ ਰੇਲਗੱਡੀਆਂ ਟਕਰਾ ਗਈਆਂ। ਜਾਣਕਾਰੀ ਅਨੁਸਾਰ ਸੰਤਰਾਗਾਛੀ-ਤਿਰੂਪਤੀ ਐਕਸਪ੍ਰੈਸ ਸੰਤਰਾਗਾਛੀ ਤੋਂ ਸ਼ਾਲੀਮਾਰ ਜਾ ਰਹੀ ਸੀ ਤਾਂ ਰੇਲਵੇ ਟਰੈਕ ਉਪਰ ਜਦੋਂ ਇੱਕ ਇੰਜਣ ਦੋ ਬੋਗੀਆਂ ਨੂੰ ਸਾਈਡ ਲਾਈਨ 'ਤੇ ਖਿੱਚ ਰਿਹਾ ਸੀ ਇਸੇ ਦੌਰਾਨ ਦੋਵੇਂ ਰੇਲਗੱਡੀਆਂ ਆਹਮੋ-ਸਾਹਮਣੇ ਟਕਰਾ ਗਈਆਂ, ਜਿਸ ਕਾਰਨ ਰੇਲਗੱਡੀ ਦੇ ਕੁੱਲ ਤਿੰਨ ਡੱਬੇ ਪੱਟੜੀ ਤੋਂ ਉਤਰ ਗਏ।
 
ਰੇਲਗੱਡੀ ਖਾਲੀ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ 
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਸੰਤਰਾਗਾਛੀ-ਤਿਰੂਪਤੀ ਐਕਸਪ੍ਰੈਸ ਖਾਲੀ ਸੀ। ਇਸ ਹਾਦਸੇ ਤੋਂ ਬਾਅਦ ਇਸ ਰੂਟ 'ਤੇ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ। ਹਾਦਸੇ ਤੋਂ ਬਾਅਦ, ਸ਼ਾਲੀਮਾਰ-ਸੰਤਰਾਗਾਛੀ ਲਾਈਨ 'ਤੇ ਕਈ ਰੇਲਗੱਡੀਆਂ ਦੀ ਆਵਾਜਾਈ ਵਿੱਚ ਵਿਘਨ ਪਿਆ ਹੈ। ਹਾਦਸੇ ਕਾਰਨ ਦੋ ਰੇਲਗੱਡੀਆਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਤਿਰੂਪਤੀ ਐਕਸਪ੍ਰੈਸ ਦੇ ਦੋ ਡੱਬੇ ਅਤੇ ਇੱਕ ਹੋਰ ਰੇਲਗੱਡੀ ਦਾ ਇੱਕ ਡੱਬਾ ਪਟੜੀ ਤੋਂ ਉਤਰ ਗਿਆ। ਹਾਦਸੇ ਤੋਂ ਬਾਅਦ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਪਟੜੀ ਤੋਂ ਉਤਰੀਆਂ ਬੋਗੀਆਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰੇਲਵੇ ਅਧਿਕਾਰੀ ਵੀ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਡੱਬਿਆਂ ਨੂੰ ਪਟੜੀ ਤੋਂ ਹਟਾ ਕੇ ਕੰਮ ਰੇਲ ਆਵਾਜਾਈ ਨੂੰ ਸੁਚਾਰੂ ਬਣਾਇਆ ਜਾਵੇਗਾ।
 
 

ਇਹ ਵੀ ਪੜ੍ਹੋ