ਗੁਰੂਗ੍ਰਾਮ ‘ਚ ਵੱਡਾ ਹਾਦਸਾ, ਸਲੀਪਰ ਬੱਸ ‘ਚ ਭਿਆਨਕ ਅੱਗ, 2 ਲੋਕਾਂ ਦੀ ਮੌਤ

ਹਰਿਆਣਾ ਦੇ ਗੁੜਗਾਓਂ ਵਿੱਚ ਬੁੱਧਵਾਰ ਰਾਤ ਨੂੰ ਦਰਦਨਾਕ ਹਾਦਸਾ ਵਾਪਰਿਆ। ਦਿੱਲੀ-ਜੈਪੁਰ ਹਾਈਵੇਅ ‘ਤੇ ਚੱਲਦੀ ਸਲੀਪਰ ਬੱਸ ‘ਚ ਅੱਗ ਲੱਗਣ ਕਾਰਨ ਦੋ ਯਾਤਰੀਆਂ ਦੀ ਮੌਤ ਹੋ ਗਈ ਅਤੇ 12 ਝੁਲਸ ਗਏ। ਬੱਸ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੰਜ ਜ਼ਖ਼ਮੀਆਂ ਨੂੰ ਮੇਦਾਂਤਾ ਹਸਪਤਾਲ ਅਤੇ ਸੱਤ […]

Share:


ਹਰਿਆਣਾ ਦੇ ਗੁੜਗਾਓਂ ਵਿੱਚ ਬੁੱਧਵਾਰ ਰਾਤ ਨੂੰ ਦਰਦਨਾਕ ਹਾਦਸਾ ਵਾਪਰਿਆ। ਦਿੱਲੀ-ਜੈਪੁਰ ਹਾਈਵੇਅ ‘ਤੇ ਚੱਲਦੀ ਸਲੀਪਰ ਬੱਸ ‘ਚ ਅੱਗ ਲੱਗਣ ਕਾਰਨ ਦੋ ਯਾਤਰੀਆਂ ਦੀ ਮੌਤ ਹੋ ਗਈ ਅਤੇ 12 ਝੁਲਸ ਗਏ। ਬੱਸ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੰਜ ਜ਼ਖ਼ਮੀਆਂ ਨੂੰ ਮੇਦਾਂਤਾ ਹਸਪਤਾਲ ਅਤੇ ਸੱਤ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਚਸ਼ਮਦੀਦ ਮਨੋਜ ਨੇ ਦੱਸਿਆ ਕਿ ਉਹ ਜੈਪੁਰ ਵੱਲ ਜਾ ਰਿਹਾ ਸੀ। ਇਸ ਦੌਰਾਨ ਬੱਸ ‘ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਗਈਆਂ। ਘਟਨਾ ਦੌਰਾਨ ਬੱਸ ਵਿੱਚੋਂ ਛਾਲ ਮਾਰਨ ਵਾਲੇ ਕੁਝ ਮਜ਼ਦੂਰਾਂ ਨੇ ਦੱਸਿਆ ਕਿ ਅੱਗ ਪਿਛਲੇ ਪਾਸਿਓਂ ਲੱਗੀ ਸੀ। ਬੱਸ ਵਿੱਚ ਮੌਜੂਦ ਲੋਕਾਂ ਨੇ ਇਸ ਸਬੰਧੀ ਡਰਾਈਵਰ ਨੂੰ ਸੂਚਿਤ ਕੀਤਾ ਪਰ ਜਦੋਂ ਤੱਕ ਉਸ ਨੇ ਗੱਡੀ ਰੋਕੀ ਉਦੋਂ ਤੱਕ ਬੱਸ ਦੀਆਂ ਲਪਟਾਂ ਨੇ ਬੱਸ ਨੂੰ ਘੇਰ ਲਿਆ ਸੀ।

ਸਾਰੇ ਜ਼ਖਮੀ 30 ਤੋਂ 50 ਫੀਸਦੀ ਝੁਲਸੇ


ਜਾਣਕਾਰੀ ਦੇ ਮੁਤਾਬਿਕ ਘਟਨਾ ਦਿੱਲੀ ਤੋਂ ਜੈਪੁਰ ਜਾਣ ਵਾਲੀ ਮੁੱਖ ਸੜਕ ‘ਤੇ ਝਾਰਸਾ ਫਲਾਈਓਵਰ ਨੇੜੇ ਰਾਤ ਕਰੀਬ 8.30 ਵਜੇ ਵਾਪਰੀ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਜਦੋਂ ਤੱਕ ਅੱਗ ‘ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਦੋ ਸਵਾਰੀਆਂ ਸੜ ਕੇ ਮਰ ਚੁੱਕੀਆਂ ਸਨ। ਕੁਝ ਹੋਰ ਸਵਾਰੀਆਂ ਸੜ ਗਈਆਂ। ਸਿਵਲ ਹਸਪਤਾਲ ਦੇ ਡਾਕਟਰ ਮਾਨਵ ਨੇ ਪੁਸ਼ਟੀ ਕੀਤੀ ਕਿ ਸੱਤ ਜ਼ਖ਼ਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖਮੀ 30 ਤੋਂ 50 ਫੀਸਦੀ ਝੁਲਸ ਗਏ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਅਤੇ ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਵਿਕਾਸ ਕੁਮਾਰ ਅਰੋੜਾ ਵੀ ਮੌਕੇ ‘ਤੇ ਪਹੁੰਚ ਗਏ।