Gujarat ਵਿੱਚ ਹੋਇਆ ਵੱਡਾ ਹਾਦਸਾ, AC ਸਿਲੰਡਰ ਫੱਟਣ ਨਾਲ ਬੱਚੇ ਸਮੇਤ 2 ਲੋਕਾਂ ਦੀ ਮੌਤ  

ਅਹਿਮਾਬਾਦ ਵਿੱਚ ਏਸੀ ਸਿਲੰਡਰ ਫੱਟਣ ਤੋਂ ਬਾਅਦ 2 ਲੋਕਾਂ ਦੀ ਮੌਤ ਹੋ ਗਈ। ਅੱਗ ਨਾਲ ਗੁਆਂਢੀ ਘਰ ਨੂੰ ਮਾਮੂਲੀ ਨੁਕਸਾਨ ਹੋਇਆ । ਇਹ ਇਮਾਰਤ ਦੇ ਬਾਹਰ ਖੜ੍ਹੇ 4 ਵਾਹਨਾਂ ਵਿੱਚ ਫੈਲ ਗਈ। ਵੱਖ-ਵੱਖ ਫਾਇਰ ਸਟੇਸ਼ਨਾਂ ਤੋਂ ਘੱਟੋ-ਘੱਟ 14 ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੇ। ਲਗਭਗ ਦੋ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।

Share:

ਅਹਿਮਦਾਬਾਦ ਵਿੱਚ ਐਤਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗਣ ਕਾਰਨ ਇੱਕ ਮਾਸੂਮ ਬੱਚੇ ਅਤੇ ਇੱਕ ਔਰਤ ਦੀ ਮੌਤ ਹੋ ਗਈ। ਇਹ ਹਾਦਸਾ ਸ਼ਹਿਰ ਦੇ ਜੀਵਰਾਜ ਪਾਰਕ ਦੀ ਗਿਆਨਦਾ ਸੋਸਾਇਟੀ ਵਿੱਚ ਵਾਪਰਿਆ। ਮੌਕੇ 'ਤੇ ਕਈ ਫਾਇਰ ਇੰਜਣ ਮੌਜੂਦ ਹਨ।  ਇਹ ਘਟਨਾ ਸਿਲੰਡਰ ਫਟਣ ਕਾਰਨ ਵਾਪਰੀ।

ਅੱਗ ਨੇ ਕੀਤਾ ਭਿਆਨਕ ਰੂਪ ਧਾਰਣ 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਅਹਿਮਦਾਬਾਦ ਸ਼ਹਿਰ ਦੇ ਇੱਕ ਬੰਗਲੇ ਵਿੱਚ ਅੱਗ ਲੱਗਣ ਕਾਰਨ ਇੱਕ ਔਰਤ ਅਤੇ ਉਸਦੇ ਦੋ ਸਾਲ ਦੇ ਪੁੱਤਰ ਦੀ ਸੜ ਕੇ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਗਿਆਨਦਾ ਰਿਹਾਇਸ਼ੀ ਸੋਸਾਇਟੀ ਦੇ ਇੱਕ ਮੰਜ਼ਿਲਾ ਬੰਗਲੇ ਵਿੱਚ ਰੱਖੇ ਏਅਰ-ਕੰਡੀਸ਼ਨਿੰਗ ਉਪਕਰਣਾਂ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।

2 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ

ਵਾਸਨਾ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਆਰ ਐਮ ਪਟੇਲ ਨੇ ਦੱਸਿਆ ਕਿ ਸਰਸਵਤੀ ਮੇਘਾਨੀ (33) ਅਤੇ ਉਨ੍ਹਾਂ ਦੇ ਦੋ ਸਾਲ ਦੇ ਪੁੱਤਰ ਸੌਮਿਆ ਦੀ ਅੱਗ ਵਿੱਚ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਅੱਗ ਨਾਲ ਗੁਆਂਢੀ ਘਰ ਨੂੰ ਮਾਮੂਲੀ ਨੁਕਸਾਨ ਹੋਇਆ ਅਤੇ ਇਹ ਇਮਾਰਤ ਦੇ ਬਾਹਰ ਖੜ੍ਹੇ 4 ਵਾਹਨਾਂ ਵਿੱਚ ਫੈਲ ਗਈ। ਵਧੀਕ ਮੁੱਖ ਫਾਇਰ ਅਫਸਰ ਜਯੇਸ਼ ਕਾਦੀਆ ਨੇ ਕਿਹਾ ਕਿ ਅਹਿਮਦਾਬਾਦ ਦੇ ਵੱਖ-ਵੱਖ ਫਾਇਰ ਸਟੇਸ਼ਨਾਂ ਤੋਂ ਘੱਟੋ-ਘੱਟ 14 ਫਾਇਰ ਇੰਜਣ ਮੌਕੇ 'ਤੇ ਪਹੁੰਚੇ ਅਤੇ ਲਗਭਗ ਦੋ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਕਿਹਾ ਕਿ ਘਰ ਵਿੱਚ ਕੁਝ ਏਅਰ ਕੰਡੀਸ਼ਨਿੰਗ ਉਪਕਰਣ ਰੱਖੇ ਹੋਏ ਸਨ, ਜਿਸ ਕਾਰਨ ਧਮਾਕਾ ਹੋਇਆ ਅਤੇ ਅੱਗ ਤੇਜ਼ੀ ਨਾਲ ਫੈਲ ਗਈ।