ਮਾਨਸੂਨ ਕਾਰਨ ਲੁਧਿਆਣਾ 24×7 ਫਲੱਡ ਕੰਟਰੋਲ ਰੂਮ ਨੇ ਸ਼ੁਰੂ ਕੀਤਾ ਕੰਮ

ਲੁਧਿਆਣਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਨਸੂਨ ਸੀਜ਼ਨ ਦੌਰਾਨ ਪਾਣੀ ਭਰ ਜਾਣ ਦੀ ਸਥਿਤੀ ਵਿੱਚ ਵਸਨੀਕ ਕੰਟਰੋਲ ਰੂਮ ਨਾਲ ਸੰਪਰਕ ਕਰ ਸਕਦੇ ਹਨ, ਜਿਸ ਨੇ ਕਿ ਆਪਣਾ ਕੰਮ ਸੋਮਵਾਰ ਤੋਂ ਸ਼ੁਰੂ ਕਰ ਦਿੱਤਾ ਹੈ। ਮਾਨਸੂਨ ਸੀਜ਼ਨ ਤੋਂ ਪਹਿਲਾਂ ਪਾਣੀ ਭਰਨ ਦੀਆਂ ਸ਼ਿਕਾਇਤਾਂ ਦੇ ਤੁਰੰਤ ਜਵਾਬ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ (ਐੱਮਸੀ) […]

Share:

ਲੁਧਿਆਣਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਨਸੂਨ ਸੀਜ਼ਨ ਦੌਰਾਨ ਪਾਣੀ ਭਰ ਜਾਣ ਦੀ ਸਥਿਤੀ ਵਿੱਚ ਵਸਨੀਕ ਕੰਟਰੋਲ ਰੂਮ ਨਾਲ ਸੰਪਰਕ ਕਰ ਸਕਦੇ ਹਨ, ਜਿਸ ਨੇ ਕਿ ਆਪਣਾ ਕੰਮ ਸੋਮਵਾਰ ਤੋਂ ਸ਼ੁਰੂ ਕਰ ਦਿੱਤਾ ਹੈ। ਮਾਨਸੂਨ ਸੀਜ਼ਨ ਤੋਂ ਪਹਿਲਾਂ ਪਾਣੀ ਭਰਨ ਦੀਆਂ ਸ਼ਿਕਾਇਤਾਂ ਦੇ ਤੁਰੰਤ ਜਵਾਬ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ (ਐੱਮਸੀ) ਨੇ ਆਪਣੇ ਦਰੇਸੀ ਸਬ-ਜ਼ੋਨ ਦਫ਼ਤਰ ਵਿੱਚ 24×7 ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਹੈ।

ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਪਾਣੀ ਭਰਨ ਦੀ ਸਥਿਤੀ ਵਿੱਚ ਵਸਨੀਕ ਕੰਟਰੋਲ ਰੂਮ ਨਾਲ ਸੰਪਰਕ ਕਰਕੇ ਮਦਦ ਲੈ ਸਕਦੇ ਹਨ, ਜਿਸ ਨੇ ਸੋਮਵਾਰ ਤੋਂ ਕੰਮ ਸ਼ੁਰੂ ਕੀਤਾ ਹੈ। ਇਹ 15 ਸਤੰਬਰ ਤੱਕ ਚਾਲੂ ਰਹੇਗਾ। ਨਗਰ ਨਿਗਮ ਨੇ ਸ਼ਿਕਾਇਤਾਂ ਦਰਜ ਕਰਨ ਲਈ ਇੱਕ ਸੰਪਰਕ ਨੰਬਰ: 0161-2749120 ਵੀ ਜਾਰੀ ਕੀਤਾ ਹੈ ਅਤੇ ਸ਼ਿਕਾਇਤਾਂ ‘ਤੇ ਸਮੇਂ ਸਿਰ ਕਾਰਵਾਈ ਕਰਨ ਲਈ ਮਨੋਨੀਤ ਟੀਮਾਂ ਨੂੰ ਤਿਆਰ-ਬਰ-ਤਿਆਰ ਰੱਖਿਆ ਹੈ। ਮਿਉਂਸਪਲ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਸੋਮਵਾਰ ਨੂੰ ਸਾਰੀਆਂ ਸਬੰਧਤ ਸ਼ਾਖਾਵਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਉਹ ਮਾਨਸੂਨ ਸੀਜ਼ਨ ਦੌਰਾਨ ਅਗੇਤੀ ਇਜਾਜ਼ਤ ਲਏ ਬਿਨਾਂ ਸਟੇਸ਼ਨ/ਸ਼ਹਿਰ ਨਾ ਛੱਡਣ। ਇਸ ਬਾਬਤ ਸਾਰੇ ਨਿਗਰਾਨ ਇੰਜਨੀਅਰਾਂ, ਮਿਉਂਸਪਲ ਟਾਊਨ ਪਲਾਨਰ, ਕਾਰਜਕਾਰੀ ਇੰਜਨੀਅਰ, ਸਿਹਤ ਅਧਿਕਾਰੀਆਂ ਅਤੇ ਮੁੱਖ ਸੈਨੇਟਰੀ ਇੰਸਪੈਕਟਰਾਂ ਸਮੇਤ ਹੋਰ ਵੀ ਕਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।

ਨਿਰਦੇਸ਼ ਦੇਣ ਪਿੱਛੇ ਦੇ ਕਾਰਨ ਇਹ ਹਨ ਕਿ ਮਾਨਸੂਨ ਸੀਜ਼ਨ ਦੌਰਾਨ ਆਪਾਤਕਾਲੀਨ ਸਥਿਤੀਆਂ ਨਾਲ ਨਜਿੱਠਣ ਵਿਚ ਕੋਈ ਦੇਰੀ ਨਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ 24×7 ਹੜ੍ਹ ਕੰਟਰੋਲ ਰੂਮ ਲਈ ਇੱਕ ਡਿਊਟੀ ਰੋਸਟਰ ਤਿਆਰ ਕੀਤਾ ਗਿਆ ਹੈ ਅਤੇ ਸਟਾਫ਼ ਵੀ ਤਿੰਨ ਸ਼ਿਫਟਾਂ ਵਿੱਚ ਤਾਇਨਾਤ ਰਹੇਗਾ। ਇਸ ਦੌਰਾਨ ਜ਼ੋਨਲ ਕਮਿਸ਼ਨਰਾਂ ਨੂੰ ਜ਼ਮੀਨੀ ਪੱਧਰ ‘ਤੇ ਸਥਿਤੀ ਦੀ ਨਿਰੰਤਰ ਨਿਗਰਾਨੀ ਕਰਨ ਬਾਰੇ ਸੜਕਾਂ ਸਮੇਤ ਗਲੀਆਂ/ਨਾਲੀਆਂ ਦੀ ਨਿਯਮਤ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।

ਨਗਰ ਨਿਗਮ, ਪੰਪਿੰਗ ਸਟੇਸ਼ਨਾਂ ਦੇ ਸਹੀ ਕੰਮਕਾਜ ਨੂੰ ਯਕੀਨੀ ਬਣਾਉਣ ਅਤੇ ਬਰਸਾਤੀ ਪਾਣੀ ਨੂੰ ਬਾਹਰ ਕੱਢਣ ਲਈ ਸਟੇਸ਼ਨਾਂ ਅਤੇ ਡਿਸਪੋਜ਼ਲ ਪੁਆਇੰਟਾਂ ‘ਤੇ ਜਨਰੇਟਰ ਸੈੱਟ ਲਗਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ, ਖਾਸ ਤੌਰ ‘ਤੇ ਨੀਵੇਂ ਖੇਤਰਾਂ ਵਿੱਚ। ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਾਲ ਨਜਿੱਠਣ ਲਈ ਜ਼ੋਨਲ ਪੱਧਰ ‘ਤੇ ਰੇਤ ਦੇ ਥੈਲਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਪੰਪਿੰਗ ਸਟੇਸ਼ਨਾਂ ਦੇ ਸਹੀ ਕੰਮਕਾਜ ਨੂੰ ਯਕੀਨੀ ਬਣਾਇਆ ਜਾਵੇ ਅਤੇ ਬਰਸਾਤੀ ਪਾਣੀ ਬਾਹਰ ਕੱਢਣ ਲਈ ਖਾਸ ਕਰਕੇ ਨੀਵੇਂ ਇਲਾਕਿਆਂ ਤੋਂ, ਪੰਪਿੰਗ ਸਟੇਸ਼ਨਾਂ/ਡਿਸਪੋਜ਼ਲ ਪੁਆਇੰਟਾਂ ‘ਤੇ ਜਨਰੇਟਰ ਸੈੱਟ ਲਗਾਏ ਜਾਣ।