ਸਰਕਾਰੀ ਸਕੂਲ ਵਿੱਚ ਟੈਟਨਸ ਟੀਕਾਕਰਨ ਤੋਂ ਬਾਅਦ 17 ਵਿਦਿਆਰਥੀਆਂ ਦੀ ਵਿਗੜੀ ਸਿਹਤ

ਸਿਹਤ ਵਿਭਾਗ ਨੇ ਦੱਸਿਆ ਕਿ ਤਿੰਨ ਸਬ-ਸੈਂਟਰਾਂ ਵਿੱਚ 147 ਸਕੂਲੀ ਲੜਕੀਆਂ ਅਤੇ 30 ਗਰਭਵਤੀ ਔਰਤਾਂ ਸਮੇਤ ਕੁੱਲ 177 ਵਿਅਕਤੀਆਂ ਨੂੰ ਉਕਤ ਟੀਕਿਆਂ ਨਾਲ ਟੈਟਨਸ ਡਿਪਥੀਰੀਆ ਦੀਆਂ ਗੋਲੀਆਂ ਦਿੱਤੀਆਂ ਗਈਆਂ। ਲੁਧਿਆਣਾ ਦੇ ਮਾਛੀਵਾੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਟੈਟਨਸ ਅਤੇ ਡਿਪਥੀਰੀਆ ਦਾ ਟੀਕਾ ਲਗਵਾਉਣ ਤੋਂ ਬਾਅਦ 11 ਵਿਦਿਆਰਥੀਆਂ ਜਿਨਾ ਦੀ ਉਮਰ 16 ਤੋਂ 18 ਸਾਲ […]

Share:

ਸਿਹਤ ਵਿਭਾਗ ਨੇ ਦੱਸਿਆ ਕਿ ਤਿੰਨ ਸਬ-ਸੈਂਟਰਾਂ ਵਿੱਚ 147 ਸਕੂਲੀ ਲੜਕੀਆਂ ਅਤੇ 30 ਗਰਭਵਤੀ ਔਰਤਾਂ ਸਮੇਤ ਕੁੱਲ 177 ਵਿਅਕਤੀਆਂ ਨੂੰ ਉਕਤ ਟੀਕਿਆਂ ਨਾਲ ਟੈਟਨਸ ਡਿਪਥੀਰੀਆ ਦੀਆਂ ਗੋਲੀਆਂ ਦਿੱਤੀਆਂ ਗਈਆਂ। ਲੁਧਿਆਣਾ ਦੇ ਮਾਛੀਵਾੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਟੈਟਨਸ ਅਤੇ ਡਿਪਥੀਰੀਆ ਦਾ ਟੀਕਾ ਲਗਵਾਉਣ ਤੋਂ ਬਾਅਦ 11 ਵਿਦਿਆਰਥੀਆਂ ਜਿਨਾ ਦੀ ਉਮਰ 16 ਤੋਂ 18 ਸਾਲ ਹੈ , ਉਨਾਂ ਦੇ ਬਿਮਾਰ ਹੋਣ ਤੋਂ ਇੱਕ ਦਿਨ ਬਾਅਦ, ਇਸੇ ਬੈਚ ਦੇ 17 ਹੋਰ ਵਿਦਿਆਰਥੀਆਂ ਨੇ ਮਤਲੀ, ਸਿਰ ਦਰਦ, ਪੇਟ ਦਰਦ ਅਤੇ ਚੱਕਰ ਆਉਣ ਦੀ ਸ਼ਿਕਾਇਤ ਕੀਤੀ ਹੈ । 

ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਦੀ ਮੁੱਢਲੀ ਜਾਂਚ ਵਿੱਚ ਕੋਈ ਗੰਭੀਰ ਗੱਲ ਸਾਹਮਣੇ ਨਹੀਂ ਆਈ। ਸ਼ੁੱਕਰਵਾਰ ਨੂੰ ਦੁਬਾਰਾ ਸੀਐਚਸੀ ਮਾਛੀਵਾੜਾ ਵਿਖੇ 17 ਨਵੇਂ ਮਰੀਜ਼ ਅਤੇ ਦੋ ਲੜਕੀਆਂ ਜਿਨ੍ਹਾਂ ਨੂੰ ਵੀਰਵਾਰ ਨੂੰ ਛੁੱਟੀ ਦਿੱਤੀ ਗਈ ਸੀ , ਉਨਾਂ ਨੇ ਕਮਜ਼ੋਰੀ, ਪੇਟ ਦਰਦ ਅਤੇ ਸਿਰ ਦਰਦ ਦੀ ਰਿਪੋਰਟ ਕੀਤੀ ਹੈ। ਚਾਰ ਨੂੰ ਐਸਡੀਐਚ ਸਮਰਾਲਾ ਰੈਫਰ ਕਰ ਦਿੱਤਾ ਗਿਆ ਅਤੇ ਬਾਕੀਆਂ ਦੀ ਮਾਛੀਵਾੜਾ ਵਿਖੇ ਨਿਗਰਾਨੀ ਕੀਤੀ ਜਾ ਰਹੀ ਹੈ।ਜਦੋਂ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਛੁੱਟੀ ਦੇ ਦਿੱਤੀ ਗਈ ਸੀ, ਇਹ ਰਿਪੋਰਟ ਲਿਖੇ ਜਾਣ ਤੱਕ ਪੰਜ ਅਜੇ ਵੀ ਸੀਐਚਸੀ ਮਾਛੀਵਾੜਾ ਅਤੇ ਤਿੰਨ ਐਸਡੀਐਚ ਸਮਰਾਲਾ ਵਿੱਚ ਦਾਖਲ ਸਨ। ਹੁਣ ਤੱਕ, 177 ਵਿਅਕਤੀਆਂ ਵਿੱਚੋਂ ਜਿਨ੍ਹਾਂ ਨੂੰ ਇੱਕੋ ਜਿਹੇ ਟੀਕਿਆਂ ਨਾਲ ਟੀਕਾ ਲਗਾਇਆ ਗਿਆ ਸੀ, 28 ਦੇ ਮਾੜੇ ਪ੍ਰਭਾਵਾਂ ਦੀ ਰਿਪੋਰਟ ਕੀਤੀ ਗਈ ਹੈ। ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ ਨੇ ਦੱਸਿਆ ਕਿ ਸਾਰੇ ਮਰੀਜ਼ ਸਥਿਰ ਹਨ। ਉਸਨੇ ਕਿਹਾ  “ਸਕੂਲ ਦੀਆਂ ਗਿਆਰਾਂ ਲੜਕੀਆਂ ਨੇ ਵੀਰਵਾਰ ਨੂੰ ਕੁਝ ਮਾਮੂਲੀ ਮਾੜੇ ਪ੍ਰਭਾਵਾਂ ਦੀ ਸ਼ਿਕਾਇਤ ਕਰਨ ਤੋਂ ਬਾਅਦ, ਉਸੇ ਬੈਚ ਦੀਆਂ 17 ਹੋਰ ਲੜਕੀਆਂ ਨੇ ਅੱਜ ਅਜਿਹੀਆਂ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੂੰ ਨਜ਼ਦੀਕੀ ਸਰਕਾਰੀ ਸਹੂਲਤ ਵਿੱਚ ਉਚਿਤ ਇਲਾਜ ਦਿੱਤਾ ਗਿਆ ਅਤੇ ਉਨ੍ਹਾਂ ਦੀ ਜਾਂਚ ਵਿੱਚ ਕੁਝ ਵੀ ਗੰਭੀਰ ਨਹੀਂ ਪਾਇਆ ਗਿਆ। ਇਹ ਮਨੋਵਿਗਿਆਨਕ ਵੀ ਹੋ ਸਕਦਾ ਹੈ। ਇਸ ਮਾਮਲੇ ਜਿਲ੍ਹਾ-ਪੱਧਰੀ ਐਡਵਰਸ ਇਵੈਂਟ ਫੋਲੋਇੰਗ ਇਮਯੂਨਾਈਜ਼ੇਸ਼ਨ ਕਮੇਟੀ ਇੱਕ ਵਿਸਤ੍ਰਿਤ ਜਾਂਚ ਕਰੇਗੀ ਅਤੇ ਇੱਕ ਰਿਪੋਰਟ ਸੌਂਪੇਗੀ “। ਲੁਧਿਆਣਾ ਦੇ ਸਿਵਲ ਸਰਜਨ ਡਾ: ਹਿਤਿੰਦਰ ਕੌਰ ਨੇ ਦੱਸਿਆ ਕਿ ਵੀਰਵਾਰ ਨੂੰ ਗਰਭਵਤੀ ਔਰਤਾਂ ਅਤੇ ਸਕੂਲੀ ਵਿਦਿਆਰਥਣਾਂ ਸਮੇਤ 177 ਵਿਅਕਤੀਆਂ ਨੂੰ ਵੈਕਸੀਨ ਦਿੱਤੀਆ ਗਈਆਂ, ਜਿਸ ਤੋਂ ਬਾਅਦ ਸਿਰ ਦਰਦ, ਜੀਅ ਕੱਚਾ ਹੋਣਾ ਅਤੇ ਚੱਕਰ ਆਉਣੇ ਵਰਗੇ ਮਾਮੂਲੀ ਮਾੜੇ ਪ੍ਰਭਾਵ ਸਾਹਮਣੇ ਆਏ। ਉਸਨੇ ਕਿਹਾ “ਕੋਈ ਵੀ ਬੇਹੋਸ਼ ਨਹੀਂ ਹੋਇਆ ਪਰ ਮਤਲੀ ਅਤੇ ਮਾਮੂਲੀ ਮਾੜੇ ਪ੍ਰਭਾਵਾਂ ਦੀ ਸ਼ਿਕਾਇਤ ਕੀਤੀ ਹੈ “।