ਚੱਲਦੀ ਰੇਲ ਗੱਡੀ 'ਚ ਲਵ ਮੈਰਿਜ, ਯਾਤਰੀ ਬਣੇ ਬਾਰਾਤੀ, ਦੇਖੋ ਵੀਡਿਓ 

ਸ਼ੋਸ਼ਲ ਮੀਡੀਆ 'ਤੇ ਪਿਆਰ ਦੀ ਮਿਸਾਲ ਪੇਸ਼ ਕਰਦੀ ਇਹ ਵੀਡਿਓ ਖੂਬ ਵਾਇਰਲ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰੇਮ ਵਿਆਹ ਦੇ ਚੱਕਰ 'ਚ ਮੁੰਡਾ ਕੁੜੀ ਘਰੋਂ ਭੱਜੇ ਤੇ ਰੇਲ ਗੱਡੀ 'ਚ ਵਿਆਹ ਕਰ ਲਿਆ। 

Share:

ਅੱਜ ਦੇ ਯੁੱਗ 'ਚ ਜ਼ਿਆਦਾਤਰ ਲੋਕ ਇਹੀ ਚਾਹੁੰਦੇ ਹਨ ਕਿ ਉਹ ਵੱਖਰੇ ਤਰੀਕੇ ਨਾਲ ਆਪਣਾ ਵਿਆਹ ਕਰਾਉਣ। ਇਸਦੇ ਲਈ ਕੋਈ ਹੱਦ ਤੋਂ ਵੱਧ ਰੁਪਏ ਖਰਚ ਕਰਦਾ ਹੈ ਤਾਂ ਕੋਈ ਬਿਲਕੁਲ ਹੀ ਸਾਧਾਰਨ ਤਰੀਕੇ ਨਾਲ ਵਿਆਹ ਕਰਾ ਲੈਂਦਾ ਹੈ। ਇਹਨੀਂ ਦਿਨੀਂ ਇੱਕ ਵੱਖਰੇ ਕਿਸਮ ਦੇ ਵਿਆਹ ਦੀ ਵੀਡਿਓ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ। ਇਹ ਵਿਆਹ ਚੱਲਦੀ ਰੇਲ ਗੱਡੀ 'ਚ ਹੋਇਆ। ਕੋਈ ਵੀ ਵਿਸ਼ਵਾਸ ਨਹੀਂ ਕਰੇਗਾ ਕਿ ਰੇਲ ਗੱਡੀ ‘ਚ ਵਿਆਹ ਹੋ ਸਕਦਾ ਹੈ ਪਰ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ। 

ਕਿਵੇਂ ਹੋਇਆ ਵਿਆਹ 

ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸ਼ੁਰੂਆਤ ‘ਚ ਰੇਲ ਗੱਡੀ ‘ਚ ਯਾਤਰੀਆਂ ਦੀ ਭੀੜ ਦਿਖਾਈ ਦਿੰਦੀ ਹੈ। ਇਸ ਭੀੜ ‘ਚ ਇੱਕ ਲੜਕਾ ਆਪਣੀ ਪ੍ਰੇਮਿਕਾ ਨੂੰ ਕੁੱਝ ਸਮਝਾਉਂਦਾ ਨਜ਼ਰ ਆਉਂਦਾ ਹੈ। ਫਿਰ ਲੜਕੀ ਉਸਨੂੰ ਜੱਫੀ ਪਾਉਂਦੀ ਹੈ। ਲੜਕਾ ਉਸਨੂੰ ਬੈਠਣ ਲਈ ਕਹਿੰਦਾ ਹੈ। ਜਦੋਂ ਲੜਕੀ ਰੇਲ ਗੱਡੀ ਦੀ ਸੀਟ ‘ਤੇ ਬੈਠ ਜਾਂਦੀ ਹੈ ਤਾਂ ਲੜਕਾ ਉਸਦੇ ਗਲੇ ‘ਚ ਮੰਗਲਸੂਤਰ ਪਾ ਦਿੰਦਾ ਹੈ। ਇਸੇ ਦੌਰਾਨ ਨਾਲ ਵਾਲੀ ਸੀਟ ‘ਤੇ ਬੈਠੀ ਮਹਿਲਾ ਯਾਤਰੀ ਫੁੱਲਾਂ ਦੀ ਮਾਲਾ ਲੜਕਾ ਲੜਕੀ ਨੂੰ ਦਿੰਦੀ ਹੈ। ਦੋਵੇਂ ਇੱਕ-ਦੂਜੇ ਦੇ ਗਲ ਵਿੱਚ ਹਾਰ ਪਾਉਂਦੇ ਹਨ ਤੇ  ਵਿਆਹ ਹੋ ਜਾਂਦਾ ਹੈ। ਇਸਤੋਂ ਬਾਅਦ ਲੜਕੀ ਲੜਕੇ ਨੂੰ ਜੱਫੀ ਪਾ ਕੇ ਆਪਣਾ ਪਤੀ ਮੰਨਦੀ ਹੈ ਅਤੇ ਬਤੌਰ ਪਤਨੀ ਉਸਦੇ ਪੈਰ ਛੂਹ ਲੈਂਦੀ ਹੈ। ਰੇਲ ਗੱਡੀ ਵਿੱਚ ਸਾਰੀ ਭੀੜ ਇਸ ਜੋੜੇ ਦੇ ਆਲੇ-ਦੁਆਲੇ ਇਕੱਠੀ ਹੋ ਜਾਂਦੀ ਹੈ ਅਤੇ ਵੱਖਰੇ ਤਰੀਕੇ ਨਾਲ ਹੋਏ ਇਸ ਵਿਆਹ ਨੂੰ ਦੇਖਦੀ ਹੈ। ਇਸ ਵਾਇਰਲ ਵੀਡੀਓ ਨੂੰ ਇੰਸਟਾਗ੍ਰਾਮ ਅਕਾਊਂਟ max_sudama_1999 ‘ਤੇ ਪੋਸਟ ਕੀਤਾ ਗਿਆ। ਹਾਲਾਂਕਿ ਇਹ ਖੁਲਾਸਾ ਨਹੀਂ ਕੀਤਾ ਗਿਆ ਕਿ ਵੀਡਿਓ ਕਦੋਂ ਤੇ ਕਿੱਥੇ ਦੀ ਹੈ ? ਪਰ ਇਹ ਵੀਡਿਓ ਖੂਬ ਵਾਇਰਲ ਹੋ ਰਹੀ ਹੈ। 

ਇਹ ਵੀ ਪੜ੍ਹੋ