ਲੋਕ ਸਭਾ ਸ਼ੈਸ਼ਨ - ਸੁਰੱਖਿਆ 'ਤੇ ਹੰਗਾਮਾ, 15 ਮੈਂਬਰ ਮੁਅੱਤਲ 

ਰਾਜ ਸਭਾ 'ਚ ਵੀ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਉਪਰ ਸਵਾਲ ਚੁੱਕੇ ਗਏ। ਇਸ ਸਦਨ ਦਾ ਇੱਕ ਮੈਂਬਰ ਤੇ ਲੋਕ ਸਭਾ ਦੇ 14 ਮੈਂਬਰਾਂ ਖਿਲਾਫ ਕਾਰਵਾਈ ਕੀਤੀ ਗਈ। 

Share:

ਬੀਤੇ ਦਿਨ ਸੰਸਦ 'ਚ ਸੁਰੱਖਿਆ 'ਚ ਢਿੱਲ ਨੂੰ ਲੈ ਕੇ ਵੀਰਵਾਰ ਨੂੰ ਦੋਵਾਂ ਸਦਨਾਂ 'ਚ ਭਾਰੀ ਹੰਗਾਮਾ ਹੋਇਆ। ਹੰਗਾਮਾ ਇੰਨਾ ਵਧ ਗਿਆ ਕਿ ਕਈ ਸੰਸਦ ਮੈਂਬਰਾਂ ਨੂੰ ਰਾਜ ਸਭਾ ਤੇ ਲੋਕ ਸਭਾ ਦੋਵਾਂ ਸਦਨਾਂ ਤੋਂ ਮੁਅੱਤਲ ਕਰਨਾ ਪਿਆ। ਸਦਨ ਵਿੱਚ ਹੰਗਾਮੇ ਕਾਰਨ ਅੱਜ 15 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਇੱਕ ਰਾਜ ਸਭਾ ਮੈਂਬਰ ਡੇਰੇਕ ਓ ਬ੍ਰਾਇਨ ਹਨ ਤੇ ਬਾਕੀ 14 ਸੰਸਦ ਮੈਂਬਰ ਲੋਕ ਸਭਾ ਦੇ ਮੈਂਬਰ ਹਨ। ਇਸਤੋਂ ਪਹਿਲਾਂ ਹੰਗਾਮੇ ਕਾਰਨ ਕਾਂਗਰਸ ਦੇ ਪੰਜ ਲੋਕ ਸਭਾ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਜਿਨ੍ਹਾਂ ਵਿੱਚ ਟੀਐਨ ਪ੍ਰਤਾਪਨ, ਹਿਬੀ ਈਡਨ, ਐਸ ਜੋਤਿਮਾਨੀ, ਰਾਮਿਆ ਹਰੀਦਾਸ ਅਤੇ ਡੀਨ ਕੁਰਿਆਕੋਸ ਸ਼ਾਮਲ ਸਨ।
 
ਪੀਐਮ ਤੇ ਗ੍ਰਹਿ ਮੰਤਰੀ ਤੋਂ ਮੰਗਿਆ ਜਵਾਬ 
 

ਸਦਨ ਤੋਂ 15 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ 'ਤੇ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ ਕਿ ਕੱਲ੍ਹ ਜੋ ਹੋਇਆ ਉਹ ਸੁਰੱਖਿਆ ਅਤੇ ਖੁਫੀਆ ਤੰਤਰ ਦੀ ਵੱਡੀ ਅਸਫਲਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਦਨ ਨੂੰ ਦੱਸੇ ਕਿ ਕੱਲ੍ਹ ਕੀ ਹੋਇਆ ਅਤੇ ਉਹ ਕੀ ਕਦਮ ਚੁੱਕ ਰਹੀ ਹੈ। ਕਾਰਤੀ ਚਿਦੰਬਰਮ ਨੇ ਇਸ 'ਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਬਿਆਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਨੂੰ ਦਬਾਉਣ ਲਈ 15 ਸੰਸਦ ਮੈਂਬਰਾਂ ਨੂੰ ਬਾਕੀ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਸੰਸਦ ਦੀ ਸੁਰੱਖਿਆ 'ਚ ਵੱਡੀ ਢਿੱਲ ਦਿੱਤੀ ਗਈ ਸੀ ਜਿਸ ਕਾਰਨ ਅੱਜ ਸਦਨ 'ਚ ਹੰਗਾਮਾ ਹੋਇਆ।

ਇਹ ਵੀ ਪੜ੍ਹੋ