Lok Sabha elections 2024: 'ਠਾਕਰੇ ਨੂੰ ਚੋਰੀ ਕਰਨ ਦੀ ਕੋਸ਼ਿਸ਼', ਊਧਵ ਠਾਕਰੇ ਨੇ ਚਚੇਰੇ ਭਰਾ ਨੂੰ ਢਾਲ ਬਣਾ ਕੀਤਾ ਭਾਜਪਾ 'ਤੇ ਹਮਲਾ

Lok Sabha elections 2024: ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਨੇ ਕਿਹਾ ਕਿ ਭਾਜਪਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਨ੍ਹਾਂ ਨੂੰ ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਵੋਟਾਂ ਨਹੀਂ ਮਿਲਦੀਆਂ। ਇੱਥੇ ਲੋਕ ਬਾਲ ਠਾਕਰੇ ਦੇ ਨਾਂ 'ਤੇ ਵੋਟ ਪਾਉਂਦੇ ਹਨ।

Share:

Lok Sabha elections 2024: ਮਨਸੇ ਮੁਖੀ ਰਾਜ ਠਾਕਰੇ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਾਲੇ ਹੋਈ ਮੁਲਾਕਾਤ ਨੂੰ ਲੈ ਕੇ ਮਹਾਰਾਸ਼ਟਰ ਦੀ ਸਿਆਸਤ 'ਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਰਾਜ ਠਾਕਰੇ ਦੇ ਐਨਡੀਏ ਦੀ ਛਤਰ-ਛਾਇਆ ਹੇਠ ਆਉਣ ਦੀਆਂ ਚਰਚਾਵਾਂ ਦਰਮਿਆਨ ਊਧਵ ਠਾਕਰੇ ਨੇ ਭਾਜਪਾ ਨੂੰ ਕਰੜੇ ਹੱਥੀਂ ਲਿਆ ਹੈ।

ਨਾਂਦੇੜ ਜ਼ਿਲੇ 'ਚ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਊਧਵ ਠਾਕਰੇ ਨੇ ਕਿਹਾ, ''ਭਾਜਪਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਮਹਾਰਾਸ਼ਟਰ 'ਚ ਉਨ੍ਹਾਂ ਨੂੰ ਪੀ.ਐੱਮ ਨਰਿੰਦਰ ਮੋਦੀ ਦੇ ਨਾਂ 'ਤੇ ਵੋਟਾਂ ਨਹੀਂ ਮਿਲਦੀਆਂ। ਇੱਥੇ ਲੋਕ ਬਾਲ ਠਾਕਰੇ ਦੇ ਨਾਂ 'ਤੇ ਵੋਟ ਪਾਉਂਦੇ ਹਨ। ਇਸੇ ਲਈ ਭਾਜਪਾ ਹਾਈਕਮਾਂਡ ਠਾਕਰੇ ਦਾ ਨਾਮ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਹਿਲਾਂ ਉਨ੍ਹਾਂ ਨੇ ਬਾਲ ਠਾਕਰੇ ਦੀ ਤਸਵੀਰ ਚੋਰੀ ਕੀਤੀ ਅਤੇ ਏਕਨਾਥ ਸ਼ਿੰਦੇ ਨੂੰ ਆਪਣੇ ਨਾਲ ਲਿਆਏ ਪਰ ਕੋਈ ਫਰਕ ਨਹੀਂ ਪੈਂਦਾ।

'ਇਸਾਈਆਂ ਤੇ ਮੁਸਲਮਾਨਾਂ ਨੂੰ ਹਿੰਦੂਤਵ ਦੀ ਵਿਚਾਰਧਾਰਾ ਤੋਂ ਕੋਈ ਸਮੱਸਿਆ ਨਹੀਂ'

ਊਧਵ ਠਾਕਰੇ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਭਾਜਪਾ ਦੇ ਨਾਲ ਸੀ ਤਾਂ ਸ਼ਿਵ ਸੈਨਾ ਦਾ ਅਕਸ ਖਰਾਬ ਹੋ ਰਿਹਾ ਸੀ। ਹੁਣ ਜਦੋਂ ਅਸੀਂ ਵੱਖ ਹੋ ਗਏ ਹਾਂ ਤਾਂ ਈਸਾਈ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸਾਡੀ ਹਿੰਦੂਤਵੀ ਵਿਚਾਰਧਾਰਾ ਤੋਂ ਕੋਈ ਸਮੱਸਿਆ ਨਹੀਂ ਹੈ। ਇਸਾਈ ਅਤੇ ਮੁਸਲਮਾਨ ਵੀ ਉਸ ਦੇ ਹਿੰਦੂਤਵ ਦੇ ਬ੍ਰਾਂਡ ਨਾਲ ਸਹਿਜ ਹਨ।

MNS ਨੇ ਤਿੰਨ ਸੀਟਾਂ 'ਤੇ ਦਾਅਵਾ ਪੇਸ਼ ਕੀਤਾ ਹੈ

ਮਨਸੇ ਅਤੇ ਭਾਜਪਾ ਵਿਚਾਲੇ ਗਠਜੋੜ 'ਤੇ ਹੋਈ ਚਰਚਾ ਦੇ ਬਾਰੇ 'ਚ ਮਨਸੇ ਦੇ ਸੀਨੀਅਰ ਨੇਤਾ ਬਾਲਾ ਨੰਦਗਾਂਵਕਰ ਨੇ ਕਿਹਾ ਕਿ ਦੋਹਾਂ ਨੇਤਾਵਾਂ ਵਿਚਾਲੇ ਗੱਲਬਾਤ ਕਾਫੀ ਸਕਾਰਾਤਮਕ ਰਹੀ। ਮਿਲੀ ਜਾਣਕਾਰੀ ਮੁਤਾਬਕ ਮਨਸੇ ਨੇ ਤਿੰਨ ਸੀਟਾਂ ਦੱਖਣੀ ਮੁੰਬਈ, ਸ਼ਿਰਡੀ ਅਤੇ ਨਾਸਿਕ 'ਤੇ ਆਪਣਾ ਦਾਅਵਾ ਜਤਾਇਆ ਹੈ। ਅਜਿਹੇ 'ਚ ਜਲਦ ਹੀ ਤਸਵੀਰ ਸਪੱਸ਼ਟ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ