Lok Sabha Election 2024 : ਧੀ ਪ੍ਰਿਯੰਕਾ ਲਈ ਰਾਏ ਬਰੇਲੀ ਛੱਡੇਗੀ ਸੋਨੀਆ ਗਾਂਧੀ, ਜਾਣੋ ਕਿਹੜੇ ਸੂਬੇ ਤੋਂ ਖਿੱਚੀ ਚੋਣ ਲੜਨ ਦੀ ਤਿਆਰੀ 

Lok Sabha Election 2024 : ਲੋਕ ਸਭਾ ਚੋਣਾਂ ਆਗਾਮੀ 60 ਦਿਨਾਂ ਅੰਦਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਿਸਨੂੰ ਲੈ ਕੇ ਸਿਆਸੀ ਦਲਾਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਕਈ ਵੱਡੇ ਚਿਹਰੇ ਸੇਫ ਸੀਟ ਵੱਲ ਧਿਆਨ ਦੇ ਰਹੇ ਹਨ। 

Share:

ਹਾਈਲਾਈਟਸ

  • ਸੋਨੀਆ ਗਾਂਧੀ 5 ਵਾਰ ਲੋਕ ਸਭਾ ਮੈਂਬਰ ਬਣ ਚੁੱਕੇ ਹਨ।
  • ਉਮੀਦਵਾਰਾਂ ਦੀਆਂ ਅਰਜ਼ੀਆਂ 3 ਫਰਵਰੀ ਤੱਕ ਵਿਚਾਰੀਆਂ ਜਾਣਗੀਆਂ।

Lok Sabha Election 2024 : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਇਸ ਵਾਰ ਰਾਏ ਬਰੇਲੀ ਤੋਂ ਲੋਕ ਸਭਾ ਚੋਣ ਨਹੀਂ ਲੜਨਗੇ। ਇਸ ਸੀਟ ਨੂੰ ਸੋਨੀਆ ਆਪਣੀ ਧੀ ਪ੍ਰਿਯੰਕਾ ਗਾਂਧੀ ਲਈ ਖਾਲੀ ਕਰ ਰਹੇ ਹਨ ਤੇ ਨਾਲ ਹੀ ਖੁਦ ਚੋਣ ਲੜਨ ਲਈ ਹੋਰ ਕਿਸੇ ਸੂਬੇ ਅੰਦਰ ਤਿਆਰੀਆਂ ਕੀਤੀਆਂ ਹਨ। ਸੋਨੀਆ ਗਾਂਧੀ ਤੇਲੰਗਾਨਾ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ।  ਤੇਲੰਗਾਨਾ ਦੀ ਕਿਸੇ ਵੀ ਸੀਟ ਤੋਂ ਲੋਕ ਸਭਾ ਚੋਣ ਲੜੀ ਜਾ ਸਕਦੀ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਇਹ ਐਲਾਨ ਕੀਤਾ। 

ਸੋਨੀਆ 5 ਵਾਰ ਸੰਸਦ ਮੈਂਬਰ 

ਰੇਵੰਤ ਰੈਡੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸੋਨੀਆ ਦੇ ਖਿਲਾਫ ਕੋਈ ਵੀ ਉਮੀਦਵਾਰ ਨਾ ਖੜ੍ਹਾ ਕਰਨ। ਉਨ੍ਹਾਂ ਕਿਹਾ ਕਿ ਸਾਡੇ ਉਪ ਮੁੱਖ ਮੰਤਰੀ ਭੱਟੀ ਵਿਕਰਮਾਰਕ ਨੇ ਪਹਿਲਾਂ ਹੀ ਕਿਹਾ ਸੀ ਕਿ ਸੋਨੀਆ ਗਾਂਧੀ ਨੂੰ ਤੇਲੰਗਾਨਾ ਤੋਂ ਚੋਣ ਲੜਨੀ ਚਾਹੀਦੀ ਹੈ। ਦੱਸ ਦੇਈਏ ਕਿ ਸੋਨੀਆ ਗਾਂਧੀ 5 ਵਾਰ ਲੋਕ ਸਭਾ ਮੈਂਬਰ ਬਣ ਚੁੱਕੇ ਹਨ। 2019 ਵਿੱਚ ਉਹ ਰਾਏ ਬਰੇਲੀ ਸੀਟ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸੀ। ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ (ਟੀਪੀਸੀਸੀ) ਦੇ ਪ੍ਰਧਾਨ ਏ ਰੇਵੰਤ ਰੈੱਡੀ ਨੇ ਕਿਹਾ ਕਿ ਸੂਬਾ ਕਾਂਗਰਸ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਹੈ ਜਿਸ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਅਤੇ ਇਸਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਦਾ ਪੂਰਾ ਅਧਿਕਾਰ ਦਿੱਤਾ ਗਿਆ ਹੈ। 

3 ਫਰਵਰੀ ਤੱਕ ਅਰਜ਼ੀਆਂ ਉਪਰ ਵਿਚਾਰ

ਰੇਵੰਤ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀਆਂ ਅਰਜ਼ੀਆਂ 3 ਫਰਵਰੀ ਤੱਕ ਵਿਚਾਰੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਦਰਖਾਸਤਾਂ ਦੀ ਪੜਤਾਲ ਲਈ ਵਿਸ਼ੇਸ਼ ਕਮੇਟੀ ਬਣਾਈ ਗਈ ਹੈ। ਮੰਤਰੀਆਂ ਅਤੇ ਇੰਚਾਰਜਾਂ ਨੂੰ ਸਾਰੇ 17 ਸੰਸਦੀ ਹਲਕਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਰੇਵੰਤ ਰੈਡੀ ਨੇ ਕਿਹਾ ਕਿ ਅਗਲੇ 60 ਦਿਨਾਂ ਵਿੱਚ ਚੋਣਾਂ ਹੋਣ ਦੀ ਸੰਭਾਵਨਾ ਹੈ। ਕਾਂਗਰਸ 2 ਫਰਵਰੀ 2024 ਤੋਂ ਜਨ ਸਭਾਵਾਂ ਨਾਲ ਚੋਣਾਂ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

ਵਿਧਾਨ ਸਭਾ 'ਚ ਹੋਈ ਸੀ ਸ਼ਾਨਦਾਰ ਜਿੱਤ

ਪਿਛਲੇ ਸਾਲ ਯਾਨੀ ਦਸੰਬਰ 2023 ਵਿੱਚ ਤੇਲੰਗਾਨਾ ਕਾਂਗਰਸ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਨੇ ਇੱਕ ਮੀਟਿੰਗ ਵਿੱਚ ਸੋਨੀਆ ਗਾਂਧੀ ਨੂੰ 17 ਲੋਕ ਸਭਾ ਸੀਟਾਂ ਵਿੱਚੋਂ ਕਿਸੇ ਇੱਕ ਤੋਂ ਚੋਣ ਲੜਨ ਦੀ ਅਪੀਲ ਕੀਤੀ ਸੀ।  ਪਿਛਲੇ ਸਾਲ ਨਵੰਬਰ 'ਚ ਹੋਈਆਂ ਤੇਲੰਗਾਨਾ ਵਿਧਾਨ ਸਭਾ ਚੋਣਾਂ 'ਚ ਜਿੱਤ ਤੋਂ ਬਾਅਦ ਕਾਂਗਰਸ ਨੇਤਾਵਾਂ ਨੂੰ ਲੱਗਦਾ ਹੈ ਕਿ ਜੇਕਰ ਸੋਨੀਆ ਗਾਂਧੀ ਤੇਲੰਗਾਨਾ ਤੋਂ ਲੋਕ ਸਭਾ ਚੋਣ ਲੜਦੇ ਹਨ ਤਾਂ ਪਾਰਟੀ ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਇਤਿਹਾਸਕ ਜਿੱਤ ਤੋਂ ਬਾਅਦ ਪੈਦਾ ਹੋਈ ਰਫਤਾਰ ਨੂੰ ਬਰਕਰਾਰ ਰੱਖ ਸਕੇਗੀ। 

ਇੰਦਰਾ ਗਾਂਧੀ ਨੇ ਵੀ ਲੜੀ ਸੀ ਚੋਣ 

ਤੇਲੰਗਾਨਾ ਕਾਂਗਰਸ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੀ ਬੈਠਕ ਤੋਂ ਬਾਅਦ ਪੀਏਸੀ ਦੇ ਕਨਵੀਨਰ ਸਹੱਬੀਰ ਅਲੀ ਨੇ ਕਿਹਾ ਸੀ ਕਿ ਅਸੀਂ ਸੋਨੀਆ ਗਾਂਧੀ ਨੂੰ ਅਪੀਲ ਕਰਦੇ ਹਾਂ ਕਿ 2024 ਦੀਆਂ ਲੋਕ ਸਭਾ ਚੋਣਾਂ 'ਚ ਉਹ ਸੂਬੇ ਦੇ 17 ਹਲਕਿਆਂ 'ਚੋਂ ਕਿਸੇ ਵੀ ਹਲਕੇ ਤੋਂ ਚੋਣ ਲੜਨ। ਲੋਕ ਸਭਾ ਸੀਟ ਤੋਂ ਉਨ੍ਹਾਂ ਦੇ ਤਰਫੋਂ ਕਿਹਾ ਗਿਆ ਕਿ ਇਸ ਸਬੰਧ ਵਿਚ ਇਕ ਪ੍ਰਸਤਾਵ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਸੋਨੀਆ ਗਾਂਧੀ ਨੂੰ ਭੇਜਿਆ ਗਿਆ ਹੈ। ਦੱਸ ਦੇਈਏ ਕਿ ਸੋਨੀਆ ਗਾਂਧੀ ਉੱਤਰ ਪ੍ਰਦੇਸ਼ ਦੇ ਅਮੇਠੀ ਅਤੇ ਕਰਨਾਟਕ ਦੀ ਬੇਲਾਰੀ ਸੀਟ ਤੋਂ ਲੋਕ ਸਭਾ ਚੋਣ ਲੜ ਚੁੱਕੇ ਹਨ। ਸੋਨੀਆ ਗਾਂਧੀ ਤੋਂ ਪਹਿਲਾਂ ਇੰਦਰਾ ਗਾਂਧੀ ਨੇ 1980 ਵਿੱਚ ਮੇਡਕ (ਉਸ ਸਮੇਂ ਆਂਧਰਾ ਪ੍ਰਦੇਸ਼ ਹੁਣ ਤੇਲੰਗਾਨਾ) ਲੋਕ ਸਭਾ ਸੀਟ ਤੋਂ ਚੋਣ ਲੜੀ ਸੀ।

ਇਹ ਵੀ ਪੜ੍ਹੋ