Lok Sabha Election 2024: ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਅੱਜ ਹੋਵੇਗਾ ਐਲਾਨ, ਦੁਪਹਿਰ 3 ਵਜੇ ਕੀਤੀ ਜਾਵੇਗੀ ਪ੍ਰੈੱਸ ਕਾਨਫਰੰਸ

Lok Sabha Election 2024: ਇਸ ਦੇ ਨਾਲ ਹੀ ਅੱਜ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਵੀ ਕੀਤਾ ਜਾਵੇਗਾ। ਚੋਣ ਕਮਿਸ਼ਨ ਅੱਜ ਇੱਕ ਮੀਡੀਆ ਕਾਨਫਰੰਸ ਦਾ ਆਯੋਜਨ ਕਰੇਗਾ।

Share:

Lok Sabha Election 2024: ਚੋਣ ਕਮਿਸ਼ਨ ਅੱਜ ਲੋਕ ਸਭਾ ਚੋਣਾਂ ਦਾ ਐਲਾਨ ਕਰਨ ਜਾ ਰਿਹ ਹੈ। ਚੋਣ ਜ਼ਾਬਤਾ ਚੋਣਾਂ ਦੀਆਂ ਤਰੀਕਾਂ ਨਾਲ ਲਾਗੂ ਹੋ ਜਾਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ ਸੱਤ ਤੋਂ ਅੱਠ ਪੜਾਵਾਂ ਵਿੱਚ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਅੱਜ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਵੀ ਕੀਤਾ ਜਾਵੇਗਾ। ਚੋਣ ਕਮਿਸ਼ਨ ਅੱਜ ਇੱਕ ਮੀਡੀਆ ਕਾਨਫਰੰਸ ਦਾ ਆਯੋਜਨ ਕਰੇਗਾ।

ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਹੋਣਾ ਹੈ ਖਤਮ

ਮੌਜੂਦਾ ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਖਤਮ ਹੋ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਨਵੀਂ ਲੋਕ ਸਭਾ ਦਾ ਗਠਨ ਹੋਣਾ ਹੈ। ਪਹਿਲੀ ਵਾਰ ਚੋਣ ਕਮਿਸ਼ਨ ਨੇ ਚੋਣਾਂ ਦੀਆਂ ਤਰੀਕਾਂ, ਵੋਟਿੰਗ ਦੇ ਪੜਾਵਾਂ ਅਤੇ ਹੋਰ ਵੇਰਵਿਆਂ ਦਾ ਐਲਾਨ ਕਰਨ ਲਈ 24 ਘੰਟੇ ਪਹਿਲਾਂ ਪ੍ਰੈਸ ਕਾਨਫਰੰਸ ਦਾ ਨੋਟਿਸ ਦਿੱਤਾ ਹੈ, ਜਿਨ੍ਹਾਂ ਰਾਜਾਂ ਵਿੱਚ ਚੋਣਾਂ ਤੋਂ ਬਾਅਦ ਹਿੰਸਾ ਅਤੇ ਝੜਪਾਂ ਹਨ, ਵਿੱਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਸ਼ਾਮਲ ਹੈ।

ਇਹ ਵੀ ਪੜ੍ਹੋ