ਜਾਮਾ ਮਸਜਿਦ ਦੇ ਸ਼ਾਹੀ ਇਮਾਮ ਦਾ ਪ੍ਰਧਾਨ ਮੰਤਰੀ ਮੋਦੀਨੂੰ ਸੁਨੇਹਾ

ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮੁਸਲਮਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਭਾਈਚਾਰੇ ਦੇ ਬੁੱਧੀਜੀਵੀਆਂ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ।ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖਾਰੀ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ “ਨਫ਼ਰਤ ਦੇ ਤੂਫ਼ਾਨ” ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਸਲਮਾਨਾਂ ਦੀ ‘ਮਨ ਕੀ […]

Share:

ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮੁਸਲਮਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਭਾਈਚਾਰੇ ਦੇ ਬੁੱਧੀਜੀਵੀਆਂ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ।ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖਾਰੀ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ “ਨਫ਼ਰਤ ਦੇ ਤੂਫ਼ਾਨ” ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਸਲਮਾਨਾਂ ਦੀ ‘ਮਨ ਕੀ ਬਾਤ’ ਸੁਣਨ ਦੀ ਅਪੀਲ ਕੀਤੀ।

ਨੂਹ ਦੰਗਿਆਂ ਅਤੇ ਚੱਲਦੀ ਰੇਲਗੱਡੀ ਵਿੱਚ ਰੇਲਵੇ ਪੁਲਿਸ ਦੇ ਇੱਕ ਜਵਾਨ ਦੁਆਰਾ ਚਾਰ ਵਿਅਕਤੀਆਂ ਦੀ ਹੱਤਿਆ ਵਰਗੀਆਂ ਤਾਜ਼ਾ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ, ਬੁਖਾਰੀ ਨੇ ਇਤਿਹਾਸਕ ਮਸਜਿਦ ਵਿੱਚ ਆਪਣੇ ਸ਼ੁੱਕਰਵਾਰ ਦੇ ਉਪਦੇਸ਼ ਵਿੱਚ ਸੁਝਾਅ ਦਿੱਤਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਈਚਾਰੇ ਦੇ ਬੁੱਧੀਜੀਵੀਆਂ ਨਾਲ ਗੱਲਬਾਤ ਕਰਨ। ਬੁਖਾਰੀ ਨੇ ਕਿਹਾ ਕਿ “ਦੇਸ਼ ਦੇ ਮੌਜੂਦਾ ਹਾਲਾਤਾਂ ਕਾਰਨ ਮੈਨੂੰ ਬੋਲਣ ਲਈ ਮਜਬੂਰ ਕੀਤਾ ਗਿਆ ਹੈ।ਦੇਸ਼ ਵਿੱਚ ਸਥਿਤੀ ਚਿੰਤਾਜਨਕ ਹੈ ਅਤੇ ਨਫ਼ਰਤ ਦਾ ਤੂਫ਼ਾਨ ਦੇਸ਼ ਵਿੱਚ ਸ਼ਾਂਤੀ ਲਈ ਗੰਭੀਰ ਖ਼ਤਰਾ ਪੈਦਾ ਕਰ ਰਿਹਾ ਹੈ ”। ਪ੍ਰਧਾਨ ਮੰਤਰੀ ਮੋਦੀ ਦੇ ਮਾਸਿਕ ਰੇਡੀਓ ਦਾ ਹਵਾਲਾ ਦਿੰਦੇ ਹੋਏ ਬੁਖਾਰੀ ਨੇ ਕਿਹਾ, “ਤੁਸੀਂ ਆਪਣੀ ‘ਮਨ ਕੀ ਬਾਤ’ ਕਹਿੰਦੇ ਹੋ ਪਰ ਤੁਹਾਨੂੰ ਮੁਸਲਮਾਨਾਂ ਦੀ ‘ਮਨ ਕੀ ਬਾਤ’ ਸੁਣਨ ਦੀ ਵੀ ਲੋੜ ਹੈ। ਮੁਸਲਮਾਨ ਮੌਜੂਦਾ ਹਾਲਾਤਾਂ ਕਾਰਨ ਪਰੇਸ਼ਾਨ ਹਨ ਅਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ” । ਜਾਮਾ ਮਸਜਿਦ ਦੇ ਇਮਾਮ ਨੇ ਦੋਸ਼ ਲਾਇਆ ਕਿ ਨਫ਼ਰਤ ਅਤੇ ਫਿਰਕੂ ਹਿੰਸਾ ਨਾਲ ਨਜਿੱਠਣ ਲਈ ਕਾਨੂੰਨ ‘ਕਮਜ਼ੋਰ’ ਸਾਬਤ ਹੋ ਰਿਹਾ ਹੈ। ਓਸਨੇ ਕਿਹਾ ਕਿ “ਇੱਕ ਧਰਮ ਦੇ ਲੋਕਾਂ ਨੂੰ ਖੁੱਲ੍ਹੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ ਜਿੱਥੇ ਮੁਸਲਮਾਨਾਂ ਦਾ ਬਾਈਕਾਟ ਕਰਨ ਅਤੇ ਉਨ੍ਹਾਂ ਨਾਲ ਵਪਾਰ ਅਤੇ ਕਾਰੋਬਾਰ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ। ਦੁਨੀਆ ਦੇ 57 ਇਸਲਾਮੀ ਦੇਸ਼ ਹਨ ਜਿੱਥੇ ਗੈਰ-ਮੁਸਲਿਮ ਵੀ ਰਹਿੰਦੇ ਹਨ ਪਰ ਹਿੰਦੂ ਉਥੇ ਕਿਸੇ ਵੀ ਖਤਰੇ ਦਾ ਸਾਹਮਣਾ ਨਹੀਂ ਕਰਦੇ। ਉਨ੍ਹਾਂ ਦੇ ਜੀਵਨ ਜਾਂ ਰੋਜ਼ੀ-ਰੋਟੀ ਲਈ ਕੋਈ ਉਨਾਂ ਨੂੰ ਤੰਗ ਨਹੀਂ ਕਰਦਾ ”। ਉਸਨੇ ਅਫਸੋਸ ਜਤਾਇਆ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਰਿਸ਼ਤੇ ਖ਼ਤਰੇ ਵਿੱਚ ਹਨ।ਬੁਖਾਰੀ ਨੇ ਕਿਹਾ ਕਿ “ਭਾਰਤ ਵਿੱਚ ਇਹ ਨਫ਼ਰਤ ਕਿਉਂ? ਕੀ ਆਜ਼ਾਦੀ ਸਾਡੇ ਪੂਰਵਜਾਂ ਨੇ ਇਸ ਦਿਨ ਲਈ ਜਿੱਤੀ ਸੀ? ਕੀ ਹੁਣ ਹਿੰਦੂ ਅਤੇ ਮੁਸਲਮਾਨ ਵੱਖਰੇ ਰਹਿਣਗੇ?  ਸਥਿਤੀ ਨੂੰ ਕਾਬੂ ਕਰਨਾ ਸਰਕਾਰ ਦੇ ਹੱਥ ਵਿੱਚ ਹੈ “। ਓਸਨੇ ਅੱਗੇ ਕਿਹਾ ਕਿ “ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਖੁੱਲ੍ਹੇ ਦਿਲ ਵਾਲੇ ਬਣਨ ਅਤੇ ਮੁਸਲਿਮ ਬੁੱਧੀਜੀਵੀਆਂ ਨਾਲ ਗੱਲ ਕਰਨ ।