ਅੱਤਵਾਦੀਆਂ ਨਾਲ ਸਬੰਧ ਰੱਖਣ ਵਾਲੇ 4 ਅਧਿਕਾਰੀਆਂ ਦੀ ਛੁੱਟੀ

ਸੰਵਿਧਾਨ ਦੀ ਧਾਰਾ 311 ਤਹਿਤ ਕਾਰਵਾਈ ਕੀਤੀ ਗਈ। ਬਰਖਾਸਤ ਮੁਲਾਜ਼ਮ ਪਾਕਿਸਤਾਨੀ ਅੱਤਵਾਦੀਆਂ ਨੂੰ ਰਸਦ ਮੁਹੱਈਆ ਕਰਦੇ ਸੀ।

Share:

ਜੰਮੂ ਕਸ਼ਮੀਰ 'ਚ ਵੱਡੀ ਕਾਰਵਾਈ ਕੀਤੀ ਗਈ ਹੈ। ਇੱਥੇ ਅੱਤਵਾਦੀਆਂ ਨਾਲ ਸਬੰਧ ਰੱਖਣ ਵਾਲੇ 4 ਅਧਿਕਾਰੀਆਂ ਦੀ ਨੌਕਰੀ ਤੋਂ ਛੁੱਟੀ ਕੀਤੀ ਗਈ। ਵੱਖਵਾਦੀ ਪੱਖੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਚਾਰ ਸਰਕਾਰੀ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਗਿਆ। ਜਾਣਕਾਰੀ ਮੁਤਾਬਕ ਨਿਸਾਰ-ਉਲ-ਹਸਨ ਸਹਾਇਕ ਪ੍ਰੋਫੈਸਰ, ਮੈਡੀਸਨ, ਐਸਐਮਐਚਐਸ ਹਸਪਤਾਲ, ਸ੍ਰੀਨਗਰ, ਕਾਂਸਟੇਬਲ ਅਬਦੁਲ ਮਜੀਦ ਭੱਟ, ਉੱਚ ਸਿੱਖਿਆ ਵਿਭਾਗ ਦੇ  ਪ੍ਰਯੋਗਸ਼ਾਲਾ ਅਧਿਕਾਰੀ ਅਬਦੁਲ ਸਲਾਮ ਰਾਥਰ ਅਤੇ ਅਧਿਆਪਕ ਫਾਰੂਕ ਅਹਿਮਦ ਮੀਰ ਦੀ ਛੁੱਟੀ ਕੀਤੀ ਗਈ। 
 
ਸੰਵਿਧਾਨ ਅਧੀਨ ਕੀਤੀ ਕਾਰਵਾਈ 
 
ਇੱਕ  ਰਿਪੋਰਟ ਮੁਤਾਬਕ ਸੰਵਿਧਾਨ ਦੀ ਧਾਰਾ 311 ਅਧੀਨ ਕਾਰਵਾਈ ਕੀਤੀ ਗਈ। ਧਾਰਾ 311 ਵਿੱਚ ਕਿਹਾ ਗਿਆ ਹੈ ਕਿ ਉਪ ਰਾਜਪਾਲ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਭਾਰਤੀ ਸੰਵਿਧਾਨ ਦੀ ਧਾਰਾ 311 (2) (ਸੀ) ਦੇ ਤਹਿਤ ਰਾਸ਼ਟਰੀ ਸੁਰੱਖਿਆ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਮਾਮਲੇ ਵਿੱਚ ਦੋਸ਼ੀ ਦੀ ਜਾਂਚ ਕਰਨਾ ਢੁੱਕਵਾਂ ਨਹੀਂ ਹੈ। ਦੱਸ ਦਈਏ ਕਿ ਅੱਤਵਾਦੀਆਂ ਦੀ ਮਦਦ ਕਰਨ ਵਾਲੇ ਅਫਸਰਾਂ ਦੀ ਪਛਾਣ ਕਰਨ ਲਈ ਸਾਲ 2021 ਵਿੱਚ ਇੱਕ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਬਣਾਈ ਗਈ ਸੀ। ਕੇਂਦਰ ਸ਼ਾਸਤ ਪ੍ਰਦੇਸ਼ ਨੇ ਪਿਛਲੇ ਤਿੰਨ ਸਾਲਾਂ ਵਿੱਚ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਹੋਏ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦੀ ਕਥਿਤ ਤੌਰ ‘ਤੇ ਮਦਦ ਕਰਨ ਦੇ ਦੋਸ਼ ਵਿੱਚ 50 ਤੋਂ ਵੱਧ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਰਖਾਸਤ ਕੀਤੇ ਕਰਮਚਾਰੀ ਭਾਰਤ ਸਰਕਾਰ ਤੋਂ ਤਨਖਾਹ ਲੈਂਦੇ ਸਨ। ਪਰ ਪਾਕਿਸਤਾਨੀ ਅੱਤਵਾਦੀਆਂ ਨੂੰ ਰਸਦ ਮੁਹੱਈਆ ਕਰਦੇ ਸੀ। ਇਸੇ ਸਾਲ ਜੂਨ ਦੇ ਮਹੀਨੇ ਵਿੱਚ ਕਸ਼ਮੀਰ ਯੂਨੀਵਰਸਿਟੀ ਦੇ ਇੱਕ ਲੋਕ ਸੰਪਰਕ ਅਧਿਕਾਰੀ, ਮਾਲ ਵਿਭਾਗ ਦੇ ਇੱਕ ਅਧਿਕਾਰੀ ਅਤੇ ਇੱਕ ਪੁਲਿਸ ਕਰਮਚਾਰੀ ਨੂੰ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਲਈ ਕਥਿਤ ਤੌਰ ‘ਤੇ ਫੰਡ ਇਕੱਠਾ ਕਰਨ ਦੇ ਦੋਸ਼ ਹੇਠ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ