ਸਾਬਕਾ ਬੀਸੀਸੀਆਈ ਚੋਣਕਾਰ ਨੇ ਜਿਤੇਸ਼ ਸ਼ਰਮਾ ਦੀ ਚੋਣ ਨੂੰ ਠਹਿਰਾਇਆ ਜਾਇਜ਼

ਬੀਸੀਸੀਆਈ ਦੇ ਇੱਕ ਸਾਬਕਾ ਚੋਣਕਾਰ ਨੇ ਆਈਪੀਐਲ ਅਤੇ ਘਰੇਲੂ ਕ੍ਰਿਕਟ ਵਿੱਚ ਜਿਤੇਸ਼ ਸ਼ਰਮਾ ਦੇ ਚੰਗੇ ਪ੍ਰਦਰਸ਼ਨ ਦਾ ਹਵਾਲਾ ਦਿੰਦੇ ਹੋਏ ਇੱਕ ਵਿਕਟਕੀਪਰ-ਬੱਲੇਬਾਜ਼ ਵਜੋ ਟੀਮ ਇੰਡੀਆ ਵਿੱਚ ਹੋਈ ਚੋਣ ਨੂੰ ਜਾਇਜ਼ ਠਹਿਰਾਇਆ ਹੈ । ਜਿਤੇਸ਼ ਸ਼ਰਮਾ ਵਰਤਮਾਨ ਵਿੱਚ ਆਈਪੀਐਲ 2023 ਵਿੱਚ ਪੰਜਾਬ ਕਿੰਗਜ਼ ਦੇ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ । ਉਸ ਦੀ […]

Share:

ਬੀਸੀਸੀਆਈ ਦੇ ਇੱਕ ਸਾਬਕਾ ਚੋਣਕਾਰ ਨੇ ਆਈਪੀਐਲ ਅਤੇ ਘਰੇਲੂ ਕ੍ਰਿਕਟ ਵਿੱਚ ਜਿਤੇਸ਼ ਸ਼ਰਮਾ ਦੇ ਚੰਗੇ ਪ੍ਰਦਰਸ਼ਨ ਦਾ ਹਵਾਲਾ ਦਿੰਦੇ ਹੋਏ ਇੱਕ ਵਿਕਟਕੀਪਰ-ਬੱਲੇਬਾਜ਼ ਵਜੋ ਟੀਮ ਇੰਡੀਆ ਵਿੱਚ ਹੋਈ ਚੋਣ ਨੂੰ ਜਾਇਜ਼ ਠਹਿਰਾਇਆ ਹੈ । ਜਿਤੇਸ਼ ਸ਼ਰਮਾ ਵਰਤਮਾਨ ਵਿੱਚ ਆਈਪੀਐਲ 2023 ਵਿੱਚ ਪੰਜਾਬ ਕਿੰਗਜ਼ ਦੇ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ । ਉਸ ਦੀ ਚੰਗੀ ਫਾਰਮ ਨੇ , ਪਿਛਲੀਆਂ ਦੋ ਅੰਤਰਰਾਸ਼ਟਰੀ ਸੀਰੀਜ਼ਾਂ ਵਿੱਚ ਉਸਦੀ ਭਾਰਤੀ ਟੀਮ ਵਿੱਚ ਹੋਈ ਚੋਣ ਨੂੰ ਸਹੀ ਠਹਿਰਾਇਆ ਹੈ।

ਹਾਲੀ ਹੀ ਵਿੱਚ , ਜਿਤੇਸ਼ ਸ਼ਰਮਾ ਭਾਰਤੀ ਟੀਮ ਲਈ ਚੁਣਿਆ ਗਿਆ ਸੀ, ਪਰ ਉਹ ਇੱਕ ਵੀ ਪੇਸ਼ਕਾਰੀ ਕਰਨ ਵਿੱਚ ਅਸਫਲ ਰਿਹਾ। 29 ਸਾਲਾ ਖਿਡਾਰੀ ਨੇ ਇਸ ਸਾਲ ਦੇ ਆਈਪੀਐਲ ਸੀਜ਼ਨ ਵਿੱਚ 10 ਮੈਚਾਂ ਵਿੱਚ 165.97 ਦੀ ਸਟ੍ਰਾਈਕ ਰੇਟ ਅਤੇ 26.56 ਦੀ ਔਸਤ ਨਾਲ 239 ਦੌੜਾਂ ਬਣਾਈਆਂ ਹਨ। ਉਸ ਨੇ ਇਸ ਸੀਜ਼ਨ ਦਾ ਆਪਣਾ ਸਭ ਤੋਂ ਉੱਚਾ ਸਕੋਰ ਪੀਬੀਕੇਐਸ ਦੇ ਤਾਜ਼ਾ ਮੈਚ 46 ਵਿੱਚ ਦਰਜ ਕੀਤਾ, ਜਿੱਥੇ ਉਹ ਮੁੰਬਈ ਇੰਡੀਅਨਜ਼ ਤੋਂ ਛੇ ਵਿਕਟਾਂ ਨਾਲ ਹਾਰ ਗਏ। ਵਿਕਟਕੀਪਰ-ਬੱਲੇਬਾਜ਼ ਨੇ 27 ਗੇਂਦਾਂ ਤੇ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 49 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਪੀਬੀਕੇਐਸ ਨੇ 20 ਓਵਰਾਂ ਵਿੱਚ 214/3 ਦੌੜਾਂ ਬਣਾਈਆਂ। ਇਸ ਪਾਰੀ ਵਿੱਚ ਲਿਆਮ ਲਿਵਿੰਗਸਟੋਨ ਨੇ 42 ਗੇਂਦਾਂ ਵਿੱਚ 82 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੌਰਾਨ ਐਮਆਈ ਦੇ ਸਪਿੰਨਰ ਪਿਊਸ਼ ਚਾਵਲਾ ਨੇ ਦੋ ਵਿਕਟਾਂ ਲਈਆਂ। 215 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ, ਐਮਆਈ ਨੂੰ ਈਸ਼ਾਨ ਕਿਸ਼ਨ (75), ਸੂਰਿਆਕੁਮਾਰ ਯਾਦਵ (66) ਅਤੇ ਤਿਲਕ ਵਰਮਾ (26*) ਦੀ ਕੁਝ ਵਧੀਆ ਬੱਲੇਬਾਜ਼ੀ ਦੀ ਬਦੌਲਤ 18.5 ਓਵਰਾਂ ਵਿੱਚ 216/4 ਤੱਕ ਪਹੁੰਚਾਇਆ। ਪੰਜਾਬ ਦੇ ਗੇਂਦਬਾਜ਼ੀ ਵਿਭਾਗ ਲਈ ਨਾਥਨ ਐਲਿਸ ਨੇ ਦੋ ਆਊਟ ਕੀਤੇ। ਪੀਟੀਆਈ ਨਾਲ ਗੱਲ ਕਰਦੇ ਹੋਏ, ਭਾਰਤ ਦੇ ਸਾਬਕਾ ਮੁੱਖ ਚੋਣਕਾਰ ਸੁਨੀਲ ਜੋਸ਼ੀ, ਜੋ ਇਸ ਸਮੇਂ ਪੀਬੀਕੇਐਸ ਦੇ ਸਪਿਨ ਗੇਂਦਬਾਜ਼ੀ ਕੋਚ ਵੀ ਹਨ। ਉਨਾਂ ਨੇ ਜਿਤੇਸ਼ ਦੀ ਟੀਮ ਇੰਡੀਆ ਚੋਣ ਨੂੰ ਜਾਇਜ਼ ਠਹਿਰਾਇਆ ਅਤੇ ਘਰੇਲੂ ਕ੍ਰਿਕਟ ਅਤੇ ਆਈਪੀਐਲ ਵਿੱਚ ਪਿਛਲੇ 18 ਮਹੀਨਿਆਂ ਵਿੱਚ ਉਸਦੀ ਫਾਰਮ ਨੂੰ ਸਿਹਰਾ ਦਿੱਤਾ। ਉਨਾਂ ਕਿਹਾ “ਜਿਤੇਸ਼ ਸ਼ਾਨਦਾਰ ਰਿਹਾ ਹੈ। ਇਹ ਉਸ ਦੀ ਗੁਣਵੱਤਾ ਨੂੰ ਦਰਸਾਉਂਦਾ ਹੈ ਅਤੇ ਸੰਜੂ ਸੈਮਸਨ ਦੀ ਥਾਂ ਤੇ ਉਸ ਨੂੰ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ। ਪਿਛਲੇ 18 ਮਹੀਨਿਆਂ ਵਿੱਚ ਉਸ ਨੇ ਘਰੇਲੂ ਅਤੇ ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਇਹੀ ਕਾਰਨ ਹੈ ਕਿ ਉਹ ਕੁਝ ਹੋਰ ਵਿਕਟਕੀਪਰਾਂ ਤੋ ਅੱਗੇ ਚੱਲ ਰਿਹਾ ਹੈ ” ।