ਜਾਣੋ ਕਿਉਂ ਬਦਲਣਾ ਪਿਆ ਰਾਹੁਲ ਗਾਂਧੀ ਨੂੰ ਆਪਣੀ ਯਾਤਰਾ ਦਾ ਨਾਂਅ ? 14 ਜਨਵਰੀ ਤੋਂ ਸ਼ੁਰੂ ਹੋਵੇਗੀ 6700 ਕਿਲੋਮੀਟਰ ਦੀ ਯਾਤਰਾ 

ਮਨੀਪੁਰ ਤੋਂ ਇਸਦੀ ਸ਼ੁਰੂਆਤ ਹੋਣ ਜਾ ਰਹੀ ਹੈ। 6 ਸੂਬਿਆਂ 'ਚ ਯਾਤਰਾ ਨਿਕਲੇਗੀ। 20 ਮਾਰਚ ਨੂੰ ਮੁੰਬਈ ਵਿਖੇ ਸਮਾਪਤੀ ਹੋਵੇਗੀ। ਸੰਭਾਵਨਾ ਹੈ ਕਿ ਯਾਤਰਾ ਦੀ ਸਮਾਪਤੀ ਮੌਕੇ ਕਾਂਗਰਸ ਵੱਡਾ ਆਯੋਜਨ ਕਰ ਸਕਦੀ ਹੈ। 

Share:

ਰਾਹੁਲ ਗਾਂਧੀ ਹੁਣ ਭਾਰਤ ਜੋੜੋ ਨਹੀਂ ਬਲਕਿ ਭਾਰਤ ਜੋੜੋ ਨਿਆਂ ਯਾਤਰਾ ਕਰਨਗੇ। ਪੁਰਾਣੇ ਨਾਮ ਵਿੱਚ ਨਿਆਂ ਸ਼ਬਦ ਜੋੜਿਆ ਗਿਆ ਹੈ। ਕਾਂਗਰਸ ਸਾਂਸਦ ਰਾਹੁਲ ਗਾਂਧੀ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਹੋਰ ਸੀਨੀਅਰ ਆਗੂਆਂ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਯਾਤਰਾ ਦਾ ਨਾਂ ਭਾਰਤ ਜੋੜੋ ਨਿਆਂ ਯਾਤਰਾ ਰੱਖਿਆ ਜਾਵੇ। ਕਿਉਂਕਿ ਇਸ ਵਾਰ ਯਾਤਰਾ ਦੌਰਾਨ ਰਾਹੁਲ ਗਾਂਧੀ ਸਮਾਜਿਕ, ਆਰਥਿਕ ਅਤੇ ਸਿਆਸੀ ਨਿਆਂ ਬਾਰੇ ਆਪਣੇ ਵਿਚਾਰ ਜਨਤਾ ਸਾਹਮਣੇ ਪੇਸ਼ ਕਰਨਗੇ। ਇਸ ਸਬੰਧੀ ਹੋਈ ਮੀਟਿੰਗ ਉਪਰੰਤ ਜੈਰਾਮ ਨਰੇਸ਼ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਖੜਗੇ ਅਤੇ ਰਾਹੁਲ ਗਾਂਧੀ ਨੇ ਅਹਿਮ ਮੀਟਿੰਗ ਕੀਤੀ। ਇਸ 'ਚ 2024 ਦੀਆਂ ਚੋਣਾਂ ਦੀਆਂ ਤਿਆਰੀਆਂ ਅਤੇ ਮਨੀਪੁਰ ਅਤੇ ਮੁੰਬਈ ਵਿਚਾਲੇ ਕੱਢੀ ਜਾਣ ਵਾਲੀ ਯਾਤਰਾ 'ਤੇ ਚਰਚਾ ਕੀਤੀ ਗਈ। ਇਹ ਯਾਤਰਾ ਕਰੀਬ 6700 ਕਿਲੋਮੀਟਰ ਦੀ ਹੋਵੇਗੀ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ 'ਚ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਚਾਰ ਹਜ਼ਾਰ ਕਿਲੋਮੀਟਰ ਲੰਬੀ ਭਾਰਤ ਜੋੜੋ ਯਾਤਰਾ ਕੱਢੀ ਗਈ ਸੀ। ਇਸ ਯਾਤਰਾ ਨੇ ਪੂਰੇ ਦੇਸ਼ ਦਾ ਮਾਹੌਲ ਹੀ ਬਦਲ ਦਿੱਤਾ। ਪਾਰਟੀ ਵਰਕਰਾਂ ਵਿੱਚ ਨਵੀਂ ਊਰਜਾ ਭਰੀ ਸੀ। 
 
ਯਾਤਰਾ ਦਾ ਰੂਟ 
 

ਇਹ ਯਾਤਰਾ 14 ਜਨਵਰੀ ਨੂੰ ਮਨੀਪੁਰ ਤੋਂ ਸ਼ੁਰੂ ਹੋਵੇਗੀ। ਮਨੀਪੁਰ ਦੇ 4 ਜ਼ਿਲ੍ਹਿਆ ਅੰਦਰ 107 ਕਿਲੋਮੀਟਰ,  ਨਾਗਾਲੈਂਡ 257 ਕਿਲੋਮੀਟਰ ਲੰਬੀ ਯਾਤਰਾ 5 ਜ਼ਿਲ੍ਹੇ ਕਵਰ ਕਰੇਗੀ। ਅਸਾਮ 833 ਕਿ.ਮੀ ਦੇ ਨਾਲ 17 ਜ਼ਿਲ੍ਹੇ,  ਅਰੁਣਾਚਲ ਪ੍ਰਦੇਸ਼ 55 ਕਿਲੋਮੀਟਰ  ਦੇ ਨਾਲ ਕੇਵਲ 1 ਜ਼ਿਲ੍ਹਾ, ਮੇਘਾਲਿਆ 5 ਕਿ.ਮੀ ਨਾਲ ਕੇਵਲ 1 ਜ਼ਿਲ੍ਹਾ ਤੇ  ਪੱਛਮੀ ਬੰਗਾਲ 523 ਕਿਲੋਮੀਟਰ ਦੇ ਨਾਲ 7 ਜ਼ਿਲ੍ਹੇ ਕਵਰ ਕੀਤੇ ਜਾਣਗੇ। ਮੁੰਬਈ ਵਿਖੇ 20 ਮਾਰਚ ਨੂੰ ਇਸਦੀ ਸਮਾਪਤੀ ਹੋਵੇਗੀ। 

 

 

ਇਹ ਵੀ ਪੜ੍ਹੋ