ਜਾਣੋ ਕੌਣ ਹਨ ਭਾਰਤ ਦੇ ਪਹਿਲੇ ਦਲਿਤ ਮੁੱਖ ਸੂਚਨਾ ਕਮਿਸ਼ਨਰ ਹੀਰਾਲਾਲ ਸਾਮਰਿਆ 

ਕੇਂਦਰੀ ਸੂਚਨਾ ਕਮਿਸ਼ਨ ਦੇ ਨਵੇਂ ਕਮਿਸ਼ਨਰ ਵਜੋਂ ਹੀਰਾਲਾਲ ਸਾਮਰਿਆ ਦੀ ਨਿਯੁਕਤੀ ਕੀਤੀ ਗਈ ਹੈ। ਹੀਰਾਲਾਲ ਪਹਿਲੇ ਦਲਿਤ ਸ਼ਖਸ਼ ਹਨ ਜਿਹਨਾਂ ਨੂੰ ਇਹ ਅਹਿਮ ਜੁੰਮੇਵਾਰੀ ਸੌਂਪੀ ਗਈ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ ਹੀਰਾਲਾਲ ਸਮਰੀਆ ਨੂੰ ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਦੇ ਮੁਖੀ ਵਜੋਂ ਅਹੁਦੇ ਦੀ ਸਹੁੰ ਚੁਕਾਈ। ਹੁਣ ਤੱਕ ਉਹ ਸੂਚਨਾ ਕਮਿਸ਼ਨਰ ਸਨ। ਸਾਮਰਿਆ ਕਿਰਤ […]

Share:

ਕੇਂਦਰੀ ਸੂਚਨਾ ਕਮਿਸ਼ਨ ਦੇ ਨਵੇਂ ਕਮਿਸ਼ਨਰ ਵਜੋਂ ਹੀਰਾਲਾਲ ਸਾਮਰਿਆ ਦੀ ਨਿਯੁਕਤੀ ਕੀਤੀ ਗਈ ਹੈ। ਹੀਰਾਲਾਲ ਪਹਿਲੇ ਦਲਿਤ ਸ਼ਖਸ਼ ਹਨ ਜਿਹਨਾਂ ਨੂੰ ਇਹ ਅਹਿਮ ਜੁੰਮੇਵਾਰੀ ਸੌਂਪੀ ਗਈ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ ਹੀਰਾਲਾਲ ਸਮਰੀਆ ਨੂੰ ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਦੇ ਮੁਖੀ ਵਜੋਂ ਅਹੁਦੇ ਦੀ ਸਹੁੰ ਚੁਕਾਈ। ਹੁਣ ਤੱਕ ਉਹ ਸੂਚਨਾ ਕਮਿਸ਼ਨਰ ਸਨ। ਸਾਮਰਿਆ ਕਿਰਤ ਤੇ ਰੁਜ਼ਗਾਰ ਮੰਤਰਾਲੇ ‘ਚ ਬਤੌਰ ਸਕੱਤਰ ਵਜੋਂ ਵੀ ਕੰਮ ਕਰ ਚੁੱਕੇ ਹਨ। ਵਾਈ.ਕੇ ਸਿਨਹਾ ਦਾ ਕਾਰਜਕਾਲ 3 ਅਕਤੂਬਰ ਨੂੰ ਖਤਮ ਹੋ ਗਿਆ ਸੀ। ਇਸ ਮਗਰੋਂ ਮੁੱਖ ਸੂਚਨਾ ਕਮਿਸ਼ਨਰ ਦਾ ਅਹੁਦਾ ਖਾਲੀ ਪਿਆ ਸੀ। ਕਮਿਸ਼ਨ ‘ਚ 10 ਸੂਚਨਾ ਕਮਿਸ਼ਨਰ ਹੋ ਸਕਦੇ ਹਨ। ਸਾਰੇ ਕਮਿਸ਼ਨਰਾਂ ਦੀ ਅਗਵਾਈ ਮੁੱਖ ਸੂਚਨਾ ਕਮਿਸ਼ਨਰ ਕਰਦੇ ਹਨ।

ਕਿਵੇਂ ਹੋਈ ਹੀਰਾਲਾਲ ਦੀ ਨਿਯੁਕਤੀ 

ਹੀਰਾਲਾਲ ਸਾਮਰਿਆ ਦੀ ਨਿਯੁਕਤੀ ਸੁਪਰੀਮ ਕੋਰਟ ਦੇ 30 ਅਕਤੂਬਰ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਖਾਲੀ ਅਸਾਮੀਆਂ ਭਰਨ ਲਈ ਕਿਹਾ ਸੀ। ਨਾਲ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਖਾਲੀ ਅਸਾਮੀਆਂ ਨੂੰ ਨਾ ਭਰਿਆ ਗਿਆ ਤਾਂ ਸੂਚਨਾ ਦਾ ਅਧਿਕਾਰ ਐਕਟ 2005 ਬੇਅਸਰ ਹੋ ਜਾਵੇਗਾ। ਚੀਫ਼ ਜਸਟਿਸ ਡੀ.ਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਅਮਲਾ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਨੂੰ ਰਾਜ ਸੂਚਨਾ ਕਮਿਸ਼ਨ (ਐਸਆਈਸੀ) ਵਿੱਚ ਅਧਿਕਾਰਤ ਸੂਚਨਾ ਕਮਿਸ਼ਨਰਾਂ ਦੀ ਗਿਣਤੀ, ਮੌਜੂਦਾ ਖਾਲੀ ਅਸਾਮੀਆਂ ਦੀ ਕੁੱਲ ਗਿਣਤੀ ਅਤੇ ਬਕਾਇਆ ਬਾਰੇ ਸਾਰੇ ਰਾਜਾਂ ਤੋਂ ਜਾਣਕਾਰੀ ਇਕੱਠੀ ਕਰਨ ਦਾ ਨਿਰਦੇਸ਼ ਦਿੱਤਾ ਸੀ।

ਕੌਣ ਹੈ ਹੀਰਾਲਾਲ ਸਾਮਰਿਆ 

ਹੀਰਾਲਾਲ ਸਾਮਰਿਆ ਸੰਨ 1985 ਬੈਚ ਦੇ ਆਈਏਐਸ ਅਧਿਕਾਰੀ ਹਨ। ਉਹ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹਨਾਂ ਦਾ ਜਨਮ 14 ਸਤੰਬਰ 1960 ਨੂੰ ਪਹਾੜੀ ਪਿੰਡ ‘ਚ ਹੋਇਆ ਸੀ। ਉਹਨਾਂ ਨੇ ਸਾਲ 1982 ‘ਚ ਐਮਐਨਆਈਟੀ ਜੈਪੁਰ ਰਾਜਸਥਾਨ ਯੂਨੀਵਰਸਿਟੀ ਤੋਂ ਬੀਈ (ਸਿਵਲ) ਆਨਰਜ਼ ਦੀ ਡਿਗਰੀ ਪ੍ਰਾਪਤ ਕੀਤੀ। ਇਸਤੋਂ ਬਾਅਦ ਉਹ 1985 ਵਿੱਚ ਤੇਲੰਗਾਨਾ ਕੇਡਰ ‘ਚ ਭਾਰਤੀ ਪ੍ਰਸ਼ਾਸਨਿਕ ਸੇਵਾ ‘ਚ ਸ਼ਾਮਲ ਹੋਏ। ਉਨ੍ਹਾਂ ਦਾ ਪੁੱਤਰ ਪੀਯੂਸ਼ ਸਾਮਰਿਆ ਵੀ ਆਈ.ਏ.ਐਸ. ਅਧਿਕਾਰੀ ਹੈ। 
ਹੀਰਾਲਾਲ ਸਾਮਰਿਆ ਕਿਰਤ ਅਤੇ ਰੁਜ਼ਗਾਰ ਮੰਤਰਾਲੇ ‘ਚ ਸਕੱਤਰ ਅਤੇ ਵਧੀਕ ਸਕੱਤਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਿਜਲੀ ਵੰਡ ਕੰਪਨੀ ਆਂਧਰਾ ਪ੍ਰਦੇਸ਼ ਦੇ ਸੀਐਮਡੀ, ਆਂਧਰਾ ਪ੍ਰਦੇਸ਼ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਸੀਐਮਡੀ ਅਤੇ ਸਿੰਚਾਈ ਵਿਭਾਗ ਦੇ ਸਕੱਤਰ ਵੀ ਰਹਿ ਚੁੱਕੇ ਹਨ।