ਪੰਚਕੂਲਾ ਦੇ ਕਲੱਬ ਵਿੱਚ ਨਾਈਟ ਪਾਰਟੀ ਦੇ ਬਾਅਦ ਚੱਲੀਆਂ ਲੱਤਾਂ, ਮੁੱਕੇ, ਡੰਡੇ ਅਤੇ ਤਲਵਾਰਾਂ

ਪੰਚਕੂਲਾ ਸੈਕਟਰ 20 ਦੇ ਪਾਸ਼ ਕਲੱਬ ਵਿੱਚ ਨਾਈਟ ਪਾਰਟੀ ਦੇ ਬਾਅਦ ਸਵੇਰੇ 4 ਵਜੇ ਕਲੱਬ ਦੇ ਬਾਊਂਸਰ ਅਤੇ ਪਾਰਟੀ ਕਰਨ ਵਾਲੇ ਨੌਜਵਾਨਾਂ ਵਿੱਚ ਜਮਕਰ ਲੱਤਾਂ, ਮੁੱਕੇ, ਡੰਡੇ ਅਤੇ ਤਲਵਾਰਾਂ ਚੱਲੀਆਂ। ਦੋ ਨੌਜਵਾਨ ਤਿੰਨ ਲੜਕੀਆਂ ਦੇ ਨਾਲ ਪਾਰਟੀ ਕਰਨ ਆਏ ਸਨ। ਉਸੇ ਦੌਰਾਨ ਬਿੱਲ ਨੂੰ ਲੈ ਕੇ ਕਲੱਬ ਪ੍ਰਬਧਕਾਂ ਦੇ ਨਾਲ ਨੌਜਵਾਨਾਂ ਦੀ ਬਹਿਸ ਹੋ ਗਈ […]

Share:

ਪੰਚਕੂਲਾ ਸੈਕਟਰ 20 ਦੇ ਪਾਸ਼ ਕਲੱਬ ਵਿੱਚ ਨਾਈਟ ਪਾਰਟੀ ਦੇ ਬਾਅਦ ਸਵੇਰੇ 4 ਵਜੇ ਕਲੱਬ ਦੇ ਬਾਊਂਸਰ ਅਤੇ ਪਾਰਟੀ ਕਰਨ ਵਾਲੇ ਨੌਜਵਾਨਾਂ ਵਿੱਚ ਜਮਕਰ ਲੱਤਾਂ, ਮੁੱਕੇ, ਡੰਡੇ ਅਤੇ ਤਲਵਾਰਾਂ ਚੱਲੀਆਂ। ਦੋ ਨੌਜਵਾਨ ਤਿੰਨ ਲੜਕੀਆਂ ਦੇ ਨਾਲ ਪਾਰਟੀ ਕਰਨ ਆਏ ਸਨ। ਉਸੇ ਦੌਰਾਨ ਬਿੱਲ ਨੂੰ ਲੈ ਕੇ ਕਲੱਬ ਪ੍ਰਬਧਕਾਂ ਦੇ ਨਾਲ ਨੌਜਵਾਨਾਂ ਦੀ ਬਹਿਸ ਹੋ ਗਈ ਅਤੇ ਬੱਚ-ਬਚਾਵ ਕਰਨ ਆਏ ਕਰਨ ਆਏ ਬਾਊਂਸਰਾਂ ਦੇ ਨਾਲ ਉਨ੍ਹਾਂ ਦੀ ਹੱਥੋਪਾਈ ਹੋ ਗਈ।
ਬਿੱਲ ਨੂੰ ਲੈ ਕੇ ਹੋਈ ਤਕਰਾਰ
ਨੌਜਵਾਨਾਂ ਨੇ ਫੋਨ ਕਰਕੇ ਮੋਕੇ ‘ਤੇ ਕੁਝ ਹੋਰ ਨੌਜਵਾਨਾਂ ਨੂੰ ਬੁਲਾ ਲਿਆ। ਦੋ ਗੱਡਿਆਂ ਵਿੱਚ ਸਵਾਰ ਦਰਜਨ ਦੇ ਕਰੀਬ ਨੌਜਵਾਨ ਡੰਡੇ ‘ਤੇ ਤਲਵਾਰਾਂ ਲੈ ਕੇ ਆਏ ਅਤੇ ਬਾਉਂਸਰਾਂ ‘ਤੇ ਕਲੱਬ ਵਿੱਚ ਮੌਜੂਦ ਲੋਕਾਂ ‘ਤੇ ਹਮਲਾ ਕਰ ਦਿੱਤਾ।ਇਸ ਝਗੜੇ ਦੌਰਾਨ ਮੁਲਜ਼ਮਾਂ ਨੇ ਬਿੱਲ ਦੇ ਪੈਸੇ ਲੈਣ ਆਏ ਕਲੱਬ ਦੇ ਵੇਟਰ ਨੂੰ ਗੱਡੀ ਨਾਲ 100 ਮੀਟਰ ਤਕ ਘਸੀਟਦੇ ਹੋਏ ਲੈ ਗਏ।
ਮੌਕੇ ਤੋਂ ਭੱਜਣ ਦੀ ਕੀਤੀ ਕੋਸ਼ਿਸ਼
ਜਦੋਂ ਝਗੜਾ ਵਧਣਾ ਲੱਗਾ ਤਾਂ ਨੌਜਵਾਨਾਂ ਨੇ ਲੜਕੀਆਂ ਦੇ ਨਾਲ ਮੌਕੇ ਤੋਂ ਭਜੱਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਇੱਕ ਜੈਅੰਤ ਨਾ ਦੇ ਵੇਟਰ ਨੇ ਬਿੱਲ ਦੇ ਪੈਸੇ ਲੈਣ ਲਈ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਸਵਾਰ ਨੌਜ਼ਵਾਨਾਂ ‘ਤੇ ਲੜਕੀਆਂ ਉਸਨੂੰ ਕਰੀਬ 100 ਮੀਟਰ ਤੱਕ ਗੱਡੀ ਦੇ ਬੋਨਟ ਨਾਲ ਘਸੀਟਦੇ ਲੈ ਗਏ। ਜਿਸ ਨਾਲ ਜੈਅੰਤ ਬਹੁੱਤ ਜਿਆਦਾ ਜ਼ਖਮੀ ਹੋ ਗਿਆ। ਉਸਦੇ ਦੋਨਾਂ ਹੱਥਾਂ ਦੀ ਹੱਡੀ ਟੁੱਟ ਗਈ ਅਤੇ ਪੈਰ ਵਿੱਚ ਵੀ ਫਰੈਕਚਰ ਆ ਗਿਆ। ਉਸ ਦਾ ਇਲਾਜ ਸੈਕਟਰ 6 ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ। ਇਸ ਝਗੜੇ ਦੌਰਾਨ ਲੜਕੀਆਂ ਵੀ ਤਲਵਾਰਾਂ ਲਹਰਾਦੀਆਂ ਨਜ਼ਰ ਆਇਆਂ।