ਕਾਂਗਰਸ ਦੀ ਕਰਨਾਟਕ ’ਚ 34 ਸਾਲਾਂ ਬਾਅਦ ਵੱਡੀ ਜਿੱਤ

ਕਾਂਗਰਸ ਨੇ 2023 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ 34 ਸਾਲਾਂ ਬਾਅਦ ਸਭ ਤੋਂ ਵੱਧ ਵੋਟ ਸ਼ੇਅਰ ਨਾਲ ਸੀਟਾਂ ਜਿੱਤੀਆਂ ਹਨ ਜਦ ਕਿ ਗਿਣਤੀ ਅਜੇ ਜਾਰੀ ਸੀ, ਸਿਆਸੀ ਕਾਰਕੁਨ ਯੋਗੇਂਦਰ ਯਾਦਵ ਨੇ ਕਿਹਾ ਕਿ ਇਹ ਚੋਣ ਵੀਰੇਂਦਰ ਪਾਟਿਲ ਦੇ ਸ਼ਾਸਨ ਦੌਰਾਨ 1989 ਵਿੱਚ ਕਰਨਾਟਕ ਵਿੱਚ ਕਿਸੇ ਵੀ ਪਾਰਟੀ ਦੀ ਸਭ ਤੋਂ ਵੱਡੀ ਜਿੱਤ ਹੈ ਜਦੋਂ […]

Share:

ਕਾਂਗਰਸ ਨੇ 2023 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ 34 ਸਾਲਾਂ ਬਾਅਦ ਸਭ ਤੋਂ ਵੱਧ ਵੋਟ ਸ਼ੇਅਰ ਨਾਲ ਸੀਟਾਂ ਜਿੱਤੀਆਂ ਹਨ ਜਦ ਕਿ ਗਿਣਤੀ ਅਜੇ ਜਾਰੀ ਸੀ, ਸਿਆਸੀ ਕਾਰਕੁਨ ਯੋਗੇਂਦਰ ਯਾਦਵ ਨੇ ਕਿਹਾ ਕਿ ਇਹ ਚੋਣ ਵੀਰੇਂਦਰ ਪਾਟਿਲ ਦੇ ਸ਼ਾਸਨ ਦੌਰਾਨ 1989 ਵਿੱਚ ਕਰਨਾਟਕ ਵਿੱਚ ਕਿਸੇ ਵੀ ਪਾਰਟੀ ਦੀ ਸਭ ਤੋਂ ਵੱਡੀ ਜਿੱਤ ਹੈ ਜਦੋਂ ਕਾਂਗਰਸ ਨੇ 43.76 ਫ਼ੀਸਦ ਵੋਟ ਸ਼ੇਅਰ ਨਾਲ 178 ਸੀਟਾਂ ਜਿੱਤੀਆਂ ਸਨ। ਸੂਬੇ ਵਿੱਚ ਪਾਰਟੀ ਦੀ ਜਿੱਤ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਦਫ਼ਤਰਾਂ ਵਿੱਚ ਜਸ਼ਨ ਸ਼ੁਰੂ ਹੋ ਗਏ। ਖਬਰ ਦੇ ਸਮੇਂ ਤੱਕ ਕਾਂਗਰਸ ਨੇ 126 ਸੀਟਾਂ ਜਿੱਤੀਆਂ ਹਨ ਅਤੇ 10 ਹੋਰ ‘ਤੇ ਅੱਗੇ ਹੈ।

ਯਾਦਵ ਦੁਆਰਾ ਟਵਿੱਟਰ ‘ਤੇ ਪੋਸਟ ਕੀਤੇ ਗਏ ਅੰਕੜਿਆਂ ਦੇ ਅਨੁਸਾਰ, 1999 ਵਿੱਚ ਕਾਂਗਰਸ ਨੇ 40.84 ਫ਼ੀਸਦ ਵੋਟ ਸ਼ੇਅਰ ਨਾਲ 132 ਸੀਟਾਂ ਜਿੱਤੀਆਂ ਸਨ, ਇਸ ਤੋਂ ਬਾਅਦ 2013 ਵਿੱਚ ਕਾਂਗਰਸ ਨੇ ਪਾਰਟੀ ਨੇ 36.6 ਫ਼ੀਸਦ ਵੋਟ ਸ਼ੇਅਰ ਨਾਲ 122 ਸੀਟਾਂ ਜਿੱਤੀਆਂ ਸਨ।

1994 ਵਿੱਚ ਜੇਡੀਐਸ ਨੇ 33.54 ਦੀ ਵੋਟ ਫ਼ੀਸਦ ਨਾਲ ਕੁੱਲ 115 ਸੀਟਾਂ ਜਿੱਤੀਆਂ। ਬੀਜੇਪੀ ਨੇ 2008 ਵਿੱਚ 36.86 ਫ਼ੀਸਦ ਵੋਟ ਸ਼ੇਅਰ ਨਾਲ 110 ਸੀਟਾਂ ਜਿੱਤੀਆਂ ਸਨ, ਇਸ ਤੋਂ ਬਾਅਦ 2018 ਵਿੱਚ 36.3 ਦੇ ਵੋਟ ਫ਼ੀਸਦ ਨਾਲ 104 ਸੀਟਾਂ ਪ੍ਰਾਪਤ ਕੀਤੀਆਂ ਸਨ। 2004 ‘ਚ ਭਾਜਪਾ ਨੂੰ 28.33 ਫੀਸਦੀ ਵੋਟ ਸ਼ੇਅਰ ਨਾਲ ਕੁੱਲ 79 ਸੀਟਾਂ ਮਿਲੀਆਂ ਸਨ।  

ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਕਾਰਗੁਜ਼ਾਰੀ ’ਤੇ ਪ੍ਰਸੰਸਾ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ’ਚ ਨਫ਼ਰਤ ਦਾ ਬਾਜ਼ਾਰ ਬੰਦ ਹੋ ਗਿਆ ਹੈ ’ਤੇ ਪਿਆਰ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ।

ਕਾਂਗਰਸ ਦੇ ਦਿਗਜ਼ ਆਗੂ ਸਿੱਧਾਰਮੱਈਆ ਅਨੁਸਾਰ, ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ 2024 ਦੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਜਿੱਤ ਵੱਲ ਇੱਕ ਕਦਮ ਸਾਬਿਤ ਹੋਵੇਗਾ ਉਨ੍ਹਾਂ ਇਹ ਵੀ ਉਮੀਦ ਜਤਾਈ ਕਿ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ।   

ਪ੍ਰਧਾਨ ਮੰਤਰੀ ਮੋਦੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਜਿੱਤ ਲਈ ਕਾਂਗਰਸ ਪਾਰਟੀ ਨੂੰ ਵਧਾਈ ਦਿੱਤੀ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪਾਰਟੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇੱਕ ਹੋਰ ਟਵੀਟ ’ਚ ਮੋਦੀ ਨੇ ਕਿਹਾ ਕਿ ਮੈਂ ਉਨ੍ਹਾਂ ਸਾਰੀਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਕਰਨਾਟਕ ਚੋਣਾਂ ’ਚ ਸਾਡਾ ਸਾਥ ਦਿੱਤਾ। ਮੈਂ ਭਾਜਪਾ ਵਰਕਰਾਂ ਦੀ ਮਿਹਨਤ ਦੀ ਸ਼ਲਾਘਾ ਕਰਦਾ ਹਾਂ ਅਸੀਂ ਆਉਣ ਵਾਲੇ ਸਮੇਂ ’ਚ ਹੋਰ ਵੀ ਜੋਸ਼ ਨਾਲ ਕਰਨਾਟਕ ਦੀ ਸੇਵਾ ਕਰਾਂਗੇ।