ਕਪਿਲ ਸ਼ਰਮਾ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ,ਪਾਕਿਸਤਾਨ ਤੋਂ ਭੇਜੀ ਗਈ ਈ-ਮੇਲ

ਫਿਲਹਾਲ ਇਸ 'ਤੇ ਕਪਿਲ ਸ਼ਰਮਾ ਅਤੇ ਹੋਰ ਸਿਤਾਰਿਆਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਖ਼ਬਰਾਂ ਅਨੁਸਾਰ, ਸਿਤਾਰਿਆਂ ਨੂੰ ਮਿਲੀ ਧਮਕੀ ਦੀ ਪੁਸ਼ਟੀ ਨਹੀਂ ਹੋਈ ਹੈ। ਪਰ ਕਿਹਾ ਜਾ ਰਿਹਾ ਹੈ ਕਿ ਈਮੇਲ ਦਾ ਆਈਪੀ ਐਡਰੈੱਸ ਪਾਕਿਸਤਾਨ ਦਾ ਹੈ।

Share:

ਕਾਮੇਡੀਅਨ ਕਿੰਗ ਕਪਿਲ ਸ਼ਰਮਾ ਦੇ ਪ੍ਰਸ਼ੰਸਕਾਂ ਲਈ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਕਪਿਲ ਸ਼ਰਮਾ ਨੂੰ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਕਪਿਲ ਤੋਂ ਇਲਾਵਾ, ਚਾਰ ਹੋਰ ਮਸ਼ਹੂਰ ਸਿਤਾਰਿਆਂ ਨੂੰ ਵੀ ਧਮਕੀ ਭਰੀ ਈਮੇਲ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਈਮੇਲ ਪਾਕਿਸਤਾਨ ਤੋਂ ਭੇਜੀ ਗਈ ਹੈ।

3 ਹੋਰ ਸਿਤਾਰਿਆਂ ਨੂੰ ਧਮਕੀ ਭਰੇ ਮਿਲੇ ਈਮੇਲ

ਸੈਫ ਅਲੀ ਖਾਨ 'ਤੇ ਚਾਕੂ ਨਾਲ ਹਮਲੇ ਦਾ ਮਾਮਲਾ ਅਜੇ ਸੁਲਝਿਆ ਨਹੀਂ ਹੈ ਅਤੇ ਦੂਜੇ ਪਾਸੇ ਕਾਮੇਡੀਅਨ ਕਪਿਲ ਸ਼ਰਮਾ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਨੂੰ ਪਾਕਿਸਤਾਨ ਤੋਂ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਕਪਿਲ ਤੋਂ ਇਲਾਵਾ ਸੁਗੰਧਾ ਮਿਸ਼ਰਾ, ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਅਤੇ ਰਾਜਪਾਲ ਯਾਦਵ ਨੂੰ ਵੀ ਧਮਕੀ ਭਰੇ ਈਮੇਲ ਮਿਲੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, 'ਵਿਸ਼ਨੂੰ' ਨਾਮ ਦੇ ਇੱਕ ਵਿਅਕਤੀ ਤੋਂ ਇੱਕ ਈਮੇਲ ਆਈ ਹੈ, ਜਿਸਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਸਾਰੇ ਸਿਤਾਰਿਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਿਹਾ ਹੈ।

ਈਮੇਲ ਭੇਜਣ ਵਾਲਿਆਂ  ਦਾ ਪੁਲਿਸ ਕਰ ਰਹੀ ਪਤਾ

ਈਮੇਲ ਵਿੱਚ ਕਪਿਲ ਸ਼ਰਮਾ ਨਾਲ ਜੁੜੇ ਲੋਕਾਂ, ਉਨ੍ਹਾਂ ਦੇ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਅਤੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਮਾਮਲੇ ਵਿੱਚ, ਮੁੰਬਈ ਪੁਲਿਸ ਨੇ ਧਾਰਾ 351 (3) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਈਮੇਲ ਕਿਸਨੇ ਭੇਜੇ ਹਨ।

ਇਹ ਵੀ ਪੜ੍ਹੋ