ਨਹੀਂ ਰਹੇ 'ਮੇਰਾ ਨਾਮ ਜੌਕਰ' ਵਾਲੇ ਜੂਨੀਅਰ ਮਹਿਮੂਦ 

67 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਉਹ ਕੈਂਸਰ ਨਾਲ ਜੂਝ ਰਹੇ ਸੀ। 250 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ। 

Share:

ਹਾਈਲਾਈਟਸ

  • ਮੇਰਾ ਨਾਮ ਜੌਕਰ
  • ਨੌਨਿਹਾਲ

ਕੈਂਸਰ ਨਾਲ ਜੂਝ ਰਹੇ ਮਸ਼ਹੂਰ ਅਭਿਨੇਤਾ ਜੂਨੀਅਰ ਮਹਿਮੂਦ ਦਾ ਵੀਰਵਾਰ ਰਾਤ 67 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਸਥਿਤ ਆਪਣੇ ਘਰ 'ਚ ਆਖਰੀ ਸਾਹ ਲਿਆ। ਪੰਜ ਦਹਾਕਿਆਂ ਤੋਂ ਵੱਧ ਦੇ ਆਪਣੇ ਕਰੀਅਰ ਵਿੱਚ ਜੂਨੀਅਰ ਮਹਿਮੂਦ ਨੇ 250 ਤੋਂ ਵੱਧ ਫਿਲਮਾਂ ਵਿੱਚ ਕੰਮ ਕਰਕੇ ਆਪਣੀ ਅਦਾਕਾਰੀ ਅਤੇ ਕਾਮੇਡੀ ਹੁਨਰ ਨੂੰ ਸਾਬਤ ਕੀਤਾ। ਦੋ ਹਫ਼ਤੇ ਪਹਿਲਾਂ ਹੀ ਜਾਣਕਾਰੀ ਸਾਹਮਣੇ ਆਈ ਸੀ ਕਿ ਅਦਾਕਾਰ ਮਹਿਮੂਦ ਕੈਂਸਰ ਦੀ ਚੌਥੀ ਸਟੇਜ਼ ਨਾਲ ਜੂਝ ਰਹੇ ਸਨ। ਵੀਰਵਾਰ ਰਾਤ ਉਨ੍ਹਾਂ ਦੀ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ, ਜਿਸਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਜੂਨੀਅਰ ਮਹਿਮੂਦ ਦਾ ਫ਼ਿਲਮੀ ਸਫ਼ਰ 

ਜੂਨੀਅਰ ਮਹਿਮੂਦ ਦਾ ਅਸਲੀ ਨਾਂ ਨਈਮ ਸਈਦ ਸੀ। ਆਪਣੇ ਫਿਲਮੀ ਕਰੀਅਰ ਵਿੱਚ ਕਟੀ ਪਤੰਗ, ਮੇਰਾ ਨਾਮ ਜੌਕਰ, ਪਰਵਰਿਸ਼ ਅਤੇ ਦੋ ਔਰ ਦੋ ਪਾਂਚ ਸਮੇਤ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ।ਜੂਨੀਅਰ ਮਹਿਮੂਦ ਨੇ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਫਿਲਮ 'ਨੌਨਿਹਾਲ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਸੰਜੀਵ ਕੁਮਾਰ, ਬਲਰਾਜ ਸਾਹਨੀ ਅਤੇ ਇੰਦਰਾਣੀ ਮੁਖਰਜੀ ਵਰਗੇ ਦਿੱਗਜਾਂ ਨਾਲ ਕੰਮ ਕੀਤਾ।  1967 'ਚ ਰਿਲੀਜ਼ ਹੋਈ 'ਨੌਨਿਹਾਲ' ਤੋਂ ਲੈ ਕੇ ਹੁਣ ਤੱਕ ਇਸ ਅਦਾਕਾਰ ਨੇ ਜੂਨੀਅਰ ਮਹਿਮੂਦ ਦੇ ਨਾਂ ਨਾਲ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ। 250 ਤੋਂ ਵੱਧ ਫਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ ਕਈ ਮਰਾਠੀ ਫਿਲਮਾਂ ਵੀ ਬਣਾਈਆਂ। 

photo
ਜੂਨੀਅਰ ਮਹਿਮੂਦ ਨੂੰ ਆਖਰੀ ਵਾਰ ਮਿਲਣ ਲਈ ਕਈ ਫ਼ਿਲਮੀ ਸਿਤਾਰੇ ਪਹੁੰਚੇ ਸੀ। ਫੋਟੋ ਕ੍ਰੇਡਿਟ - ਐਕਸ


ਜੀਤੇਂਦਰ ਤੇ ਸਚਿਨ ਨੂੰ ਮਿਲਣ ਦੀ ਇੱਛਾ 

ਜੂਨੀਅਰ ਮਹਿਮੂਦ ਨੇ ਅਦਾਕਾਰ ਜੀਤੇਂਦਰ ਅਤੇ ਸਚਿਨ ਪਿਲਗਾਂਵਕਰ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ, ਜਿਸ ਤੋਂ ਬਾਅਦ ਅਦਾਕਾਰ ਉਨ੍ਹਾਂ ਨੂੰ ਮਿਲਣ ਆਏ ਸਨ। ਵੀਰਵਾਰ ਨੂੰ ਕਾਮੇਡੀਅਨ ਅਤੇ ਐਕਟਰ ਜੌਨੀ ਲੀਵਰ ਨੇ ਵੀ ਜੂਨੀਅਰ ਮਹਿਮੂਦ ਨਾਲ ਮੁਲਾਕਾਤ ਕੀਤੀ। ਜੂਨੀਅਰ ਮਹਿਮੂਦ ਨੇ ਆਪਣੇ ਕਰੀਅਰ ਦੌਰਾਨ ਜੀਤੇਂਦਰ ਅਤੇ ਸਚਿਨ ਪਿਲਗਾਂਵਕਰ ਦੋਵਾਂ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ।  ਫਿਲਮਾਂ ਤੋਂ ਇਲਾਵਾ ਉਹ ਦੇਸ਼-ਵਿਦੇਸ਼ ਦੇ ਕਈ ਸਟੇਜ ਸ਼ੋਅ ਦਾ ਹਿੱਸਾ ਵੀ ਰਹੇ। 

ਇਹ ਵੀ ਪੜ੍ਹੋ