ਵਡਾਲਾ-ਸੀਐਸਐਮਟੀ ਮੈਟਰੋ ਪ੍ਰਾਜੈਕਟ ਲਈ ਜੇਆਈਸੀਕੇ ਇਕ ਸਹੀ ਕਦਮ

 ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਜਾਪਾਨ ਇੰਟਰਨੈਸ਼ਨਲ ਕੋਆਪ੍ਰੇਸ਼ਨ ਏਜੰਸੀ (ਜੇਆਈਸੀਏ) ਮੁੰਬਈ ਵਿੱਚ ਵਰਸੋਵਾ-ਵਿਰਾਰ ਸੀ ਲਿੰਕ ਅਤੇ ਵਡਾਲਾ-ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀਐਸਐਮਟੀ) ਮੈਟਰੋ ਪ੍ਰੋਜੈਕਟਾਂ ਲਈ ਵਿੱਤੀ ਸਹਾਇਤਾ ਲਈ ਤਿਆਰ ਹੈ। ਜੋ ਆਪਣੇ ਆਪ ਵਿੱਚ ਇੱਕ ਸਕਾਰਾਤਮ ਕਦਮ ਹੈ। ਅਸੀਂ ਇਸ ਕਦਮ ਦੀ ਪੂਰੀ ਸ਼ਲਾਘਾ ਕਰਦੇ ਹਾਂ।  ਹਵਾਈ ਅੱਡੇ […]

Share:

 ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਜਾਪਾਨ ਇੰਟਰਨੈਸ਼ਨਲ ਕੋਆਪ੍ਰੇਸ਼ਨ ਏਜੰਸੀ (ਜੇਆਈਸੀਏ) ਮੁੰਬਈ ਵਿੱਚ ਵਰਸੋਵਾ-ਵਿਰਾਰ ਸੀ ਲਿੰਕ ਅਤੇ ਵਡਾਲਾ-ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀਐਸਐਮਟੀ) ਮੈਟਰੋ ਪ੍ਰੋਜੈਕਟਾਂ ਲਈ ਵਿੱਤੀ ਸਹਾਇਤਾ ਲਈ ਤਿਆਰ ਹੈ। ਜੋ ਆਪਣੇ ਆਪ ਵਿੱਚ ਇੱਕ ਸਕਾਰਾਤਮ ਕਦਮ ਹੈ। ਅਸੀਂ ਇਸ ਕਦਮ ਦੀ ਪੂਰੀ ਸ਼ਲਾਘਾ ਕਰਦੇ ਹਾਂ।  ਹਵਾਈ ਅੱਡੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਪਣੀ ਪੰਜ ਦਿਨਾਂ ਦੀ ਜਾਪਾਨ ਯਾਤਰਾ ਦੌਰਾਨ ਜਾਪਾਨ ਸਰਕਾਰ ਦੇ ਸੀਨੀਅਰ ਅਧਿਕਾਰੀਆਂ, ਮੰਤਰੀਆਂ ਅਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਨਾਲ ਮੁਲਾਕਾਤ ਕੀਤੀ। ਜਿੱਥੇ ਉਨ੍ਹਾਂ ਨੂੰ ਰਾਜ ਮਹਿਮਾਨ ਦਾ ਸਨਮਾਨ ਦਿੱਤਾ ਗਿਆ। ਫੜਨਵੀਸ ਨੇ ਕਿਹਾ ਕਿ ਉਹ ਇਸ ਪ੍ਰੋਜੈਕਟ (ਵਰਸੋਵਾ-ਵਿਰਾਰ ਸੀ ਲਿੰਕ) ਲਈ ਸਹਿਯੋਗ ਨੂੰ ਲੈ ਕੇ ਸਕਾਰਾਤਮਕ ਸਨ। ਉਨ੍ਹਾਂ ਨੇ ਸਾਨੂੰ ਕੇਂਦਰ ਰਾਹੀਂ ਪ੍ਰਸਤਾਵ ਭੇਜਣ ਦੀ ਬੇਨਤੀ ਕੀਤੀ ਹੈ। ਇਹ ਫੈਸਲਾ ਦੇਸ਼ ਦੇ ਹਿਤ ਲਈ ਹੈ। ਇਸ ਨਾਲ ਭੱਵਿਖ ਵਿੱਚ ਨਵੇਂ ਉਪਰਾਲੇ ਦੇਖਣ ਨੂੰ ਮਿਲਣਗੇ, ਜਿਸ ਦਾ ਲਾਭ ਸਾਰੇ ਲੈ ਸਕਣਗੇ। ਹਰ ਕੋਈ ਇਸ ਨਾਲ ਮਾਣ ਮਹਿਸੂਸ ਕਰੇਗਾ। ਹੁਣ ਕੇਂਦਰ ਸਰਕਾਰ ਵੱਲੋਂ ਪ੍ਰਸਤਾਵ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਅਗਲੀ ਕਾਰਵਾਈ ਜਲਦੀ ਸ਼ੁਰੂ ਹੋ ਸਕੇਗੀ। 

 ਇਹ ਜੇਆਈਸੀਏ ਮੁੰਬਈ ਮੈਟਰੋ ਦੀ ਵਡਾਲਾ-ਸੀਐਸਐਮਟੀ ਲਾਈਨ ਲਈ ਵਿੱਤੀ ਸਹਾਇਤਾ ਲਈ ਵੀ ਸਕਾਰਾਤਮਕ ਸੀ। ਉਹਨਾਂ ਨੇ ਕਿਹਾ ਕਿ  ਮੁੰਬਈ ਵਿੱਚ ਭਾਰੀ ਮੀਂਹ ਦੌਰਾਨ ਹੋਣ ਵਾਲੇ ਨੁਕਸਾਨ ਅਤੇ  ਹੜ੍ਹਾਂ ਨੂੰ ਘੱਟ ਕਰਨ ਦੇ ਪ੍ਰਾਜੈਕਟ ‘ਤੇ ਵੀ ਚਰਚਾ ਹੋਈ। ਊਮੀਦ ਹੈ ਕਿ ਉਸ ਬਾਰੇ ਵੀ ਸਕਾਰਾਤਮਕ ਫੈਸਲਾ ਜਲਦ ਸਾਹਮਣੇ ਆਵੇਗਾ। ਉਹਨਾਂ ਨੇ ਮਹਾਰਾਸ਼ਟਰ ਵਿੱਚ ਨਿਵੇਸ਼ ਕਰਨ ਲਈ  ਜਾਪਾਨੀ ਕੰਪਨੀਆਂ ਨਾਲ ਵੀ ਗੱਲਬਾਤ ਕੀਤੀ। ਜੋ ਕਿ ਸਿੱਟੇ ਵੱਜੋ ਸਹੀ ਰਹੀ।ਉਹਨਾਂ ਨੇ ਕਿਹਾ ਕਿ ਜਾਪਾਨੀ ਕਾਰੋਬਾਰ ਇੱਥੇ ਆਉਣਾ ਚਾਹੁੰਦੇ ਹਨ।  ਉਨ੍ਹਾਂ ਨੂੰ ਮਹਾਰਾਸ਼ਟਰ ਲਿਆਉਣ ਦੀ ਲਗਾਤਾਰ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਸੈਮੀਕੰਡਕਟਰਾਂ ਤੋਂ ਲੈ ਕੇ ਹਰ ਤਰ੍ਹਾਂ ਦੇ ਨਿਰਮਾਣ ਤੱਕ ਅਤੇ ਡਾਟਾ ਸੈਂਟਰਾਂ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਮਹਾਰਾਸ਼ਟਰ ਵਿੱਚ ਹਰ ਤਰ੍ਹਾਂ ਦੇ ਨਿਵੇਸ਼ ਲਿਆਂਦੇ ਜਾ ਸਕਦੇ ਹਨ।  ਜਿਸ ਨਾਲ ਰਾਜ ਦੀ ਤਰੱਕੀ ਹੋਵੇਗੀ। ਯੁਵਾਂਵਾ ਲਈ ਨਵੇਂ ਅਵਸਰ ਖੁੱਲਣਗੇ। ਆਉਣ ਵਾਲੇ ਸਮੇਂ ਵਿੱਚ ਚੰਗੀ ਤਬਦੀਲੀ ਵੀ ਵੇਖਣ ਨੂੰ ਮਿਲੇਗੀ। ਜਿਸ ਨਾਲ ਸਿਰਫ਼ ਮਹਾਰਾਸ਼ਟਰ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਲੋਕਾਂ ਨੂੰ ਲਾਭ ਹੋਵੇਗਾ। ਇਸ ਤੋਂ ਅਲਾਵਾ ਹੋਰ ਕਈ ਨਵੇਂ ਪ੍ਰੋਜੈਕਟ ਤੇ ਕੰਮ ਚੱਲ ਰਿਹਾ ਹੈ। ਖਾਸ ਕਰਕੇ ਤਕਨੀਕ ਯੁਕਤ ਪ੍ਰੋਜੇਕਟ ਨੂੰ ਸ਼ੁਰੂ ਕਰਨ ਤੇ ਜ਼ੋਰ ਦਿੱਤਾ ਜਾਵੇਗਾ। ਇਸ ਵਿੱਚ ਆਰਟੀਫਿਸ਼ਿਅਲ ਇੰਟੈਲੀਜੈਂਸ ਨੂੰ ਪਹਿਲ ਦਿੱਤੀ ਜਾਵੇਗੀ। ਜਿਸ ਨਾਲ ਨਵੇਂ ਕੰਮ ਸ਼ੁਰੂ ਹੋ ਸਕਣਗੇ।