Jharkhand Political Crisis: ਈਡੀ ਨੇ ਸੀਐਮ ਹੇਮੰਤ ਸੋਰੇਨ ਨੂੰ ਕੀਤਾ ਗ੍ਰਿਫ਼ਤਾਰ, ਹੁਣ ਚੰਪਾਈ ਸੋਰੇਨ ਹੋਣਗੇ ਨਵੇਂ CM

Jharkhand Political Crisis:ਸੋਰੇਨ ਨੂੰ 8 ਘੰਟੇ ਤੱਕ ਚੱਲੀ ਲੰਬੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਰਿਹਾਇਸ਼, ਰਾਜ ਭਵਨ ਅਤੇ ਭਾਜਪਾ ਦਫਤਰਾਂ ਸਮੇਤ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।

Share:

ਹਾਈਲਾਈਟਸ

  • ਈਡੀ ਦੀ ਟੀਮ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ।
  • ਇਸ ਦੌਰਾਨ ਰਾਂਚੀ ਦੇ ਕਈ ਇਲਾਕਿਆਂ 'ਚ ਧਾਰਾ 144 ਲਾਗੂ ਹੈ

Jharkhand Political Crisis:ਝਾਰਖੰਡ ਤੋਂ ਵੱਡੀ ਖ਼ਬਰ ਸਾਮਣੇ ਆਈ ਹੈ। ਸੂਤਰਾਂ ਅਨੁਸਾਰ ਈਡੀ (ED) ਵੱਲੋਂ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਈਡੀ ਨੇ ਮੁੱਖ ਮੰਤਰੀ ਸੋਰੇਨ ਨੂੰ 8 ਘੰਟੇ ਤੱਕ ਚੱਲੀ ਲੰਬੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਰਿਹਾਇਸ਼, ਰਾਜ ਭਵਨ ਅਤੇ ਭਾਜਪਾ ਦਫਤਰਾਂ ਸਮੇਤ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ ਈਡੀ ਦੀ ਟੀਮ ਨੇ ਸੀਐਮ ਹਾਊਸ 'ਚ ਹੇਮੰਤ ਸੋਰੇਨ ਤੋਂ ਕਰੀਬ 8 ਘੰਟੇ ਤੱਕ ਪੁੱਛਗਿੱਛ ਕੀਤੀ। ਇਸਤੋਂ ਬਾਅਦ ਈਡੀ ਦੀ ਟੀਮ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ।

ਸੰਤੁਸ਼ਟ ਜਵਾਬ ਨਹੀਂ ਦੇ ਸਕੇ ਸੋਰੇਨ 

ਦੱਸਿਆ ਜਾ ਰਿਹਾ ਹੈ ਕਿ ਹੇਮੰਤ ਸੋਰੇਨ  ਨੇ ਰਾਜ ਭਵਨ 'ਚ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਸੂਤਰਾਂ ਮੁਤਾਬਕ ਹੁਣ ਤੱਕ ਦੀ ਪੁੱਛਗਿੱਛ 'ਚ ਹੇਮੰਤ ਸੋਰੇਨ ਦੇ ਜਵਾਬਾਂ ਤੋਂ ਈਡੀ ਅਧਿਕਾਰੀ ਸੰਤੁਸ਼ਟ ਨਹੀਂ ਹਨ। ਹੇਮੰਤ ਸੋਰੇਨ ਨੇ ਹੁਣ ਤੱਕ ਦੀ ਪੁੱਛਗਿੱਛ ਵਿੱਚ ਸਿਰਫ ਹਾਂ ਅਤੇ ਨਾ ਵਿੱਚ ਜਵਾਬ ਦਿੱਤਾ ਹੈ। ਈਡੀ ਦੇ ਅਧਿਕਾਰੀਆਂ ਨੇ ਹੇਮੰਤ ਸੋਰੇਨ ਤੋਂ 40 ਤੋਂ ਵੱਧ ਸਵਾਲ ਪੁੱਛੇ ਹਨ। ਕਈ ਸਵਾਲ ਸੁਣ ਕੇ ਹੇਮੰਤ ਸੋਰੇਨ ਈਡੀ ਅਧਿਕਾਰੀਆਂ 'ਤੇ ਗੁੱਸੇ 'ਚ ਆ ਗਏ। ਇਸ ਦੌਰਾਨ ਰਾਂਚੀ ਦੇ ਕਈ ਇਲਾਕਿਆਂ 'ਚ ਧਾਰਾ 144 ਲਾਗੂ ਹੈ। ਸੀਐਮ ਹਾਊਸ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਮਾਈਕਿੰਗ ਵੀ ਕੀਤੀ ਜਾ ਰਹੀ ਹੈ।

ਚੰਪਾਈ ਸੋਰੇਨ ਹੋਣਗੇ ਮੁੱਖ ਮੰਤਰੀ 

ਦੂਜੇ ਪਾਸੇ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਵਿਧਾਇਕ ਦਲ ਦੀ ਮੀਟਿੰਗ ਵੀ ਹੋਈ। ਸੂਤਰਾਂ ਅਨੁਸਾਰ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੇ ਚੰਪਾਈ ਸੋਰੇਨ ਦੇ ਹੱਕ ਵਿੱਚ ਆਪਣਾ ਸਮਰਥਨ ਪੱਤਰ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਸੌਂਪ ਦਿੱਤਾ। ਇਸਦਾ ਮਤਲਬ ਹੈ ਕਿ ਹੁਣ ਚੰਪਈ ਸੋਰੇਨ ਹੇਮੰਤ ਸੋਰੇਨ ਦੀ ਥਾਂ ਝਾਰਖੰਡ ਦੇ ਨਵੇਂ ਮੁੱਖ ਮੰਤਰੀ ਬਣ ਸਕਦੇ ਹਨ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜੇਐਮਐਮ ਨੇਤਾ ਰਾਜੇਸ਼ ਠਾਕੁਰ ਨੇ ਕਿਹਾ ਕਿ ਚੰਪਈ ਸੋਰੇਨ ਦੇ ਨਾਮ 'ਤੇ ਸਹਿਮਤੀ ਬਣ ਗਈ ਹੈ। ਸੱਤਾਧਾਰੀ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਚੰਪਾਈ ਸੋਰੇਨ ਨੂੰ ਆਪਣਾ ਨੇਤਾ ਚੁਣ ਲਿਆ ਹੈ। ਇਸ ਬਾਰੇ ਬੰਨਾ ਗੁਪਤਾ ਨੇ ਕਿਹਾ ਕਿ ਅਸੀਂ ਚੰਪਾਈ ਸੋਰੇਨ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਹੈ।

ਇਹ ਵੀ ਪੜ੍ਹੋ