ਹੁਣ JEE Mains Exams ਦੇਣ ਵਾਲੇ ਵਿਦਿਆਰਥੀ ਟਾਇਲਟ ਵੀ ਨਹੀਂ ਜਾ ਸਕਣਗੇ, ਸਖ਼ਤ ਨਿਯਮ ਲਾਗੂ 

ਪ੍ਰੀਖਿਆਵਾਂ ਦੋ ਪੜਾਵਾਂ ਵਿੱਚ ਹੋਣਗੀਆਂ। ਪਹਿਲਾ ਪੜਾਅ 24 ਜਨਵਰੀ ਤੋਂ 1 ਫਰਵਰੀ ਤੱਕ ਅਤੇ ਦੂਜਾ ਪੜਾਅ 1 ਅਪ੍ਰੈਲ ਤੋਂ 15 ਅਪ੍ਰੈਲ 2024 ਤੱਕ ਹੋਵੇਗਾ। ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ ਪ੍ਰੀਖਿਆ 'ਚ ਨਕਲ ਤੇ ਹੋਰ ਕਿਸੇ ਪ੍ਰਕਾਰ ਦੀ ਗੜਬੜੀ ਰੋਕਣ ਲਈ ਗਾਈਡਲਾਈਨ ਜਾਰੀ ਕੀਤੀ ਹੈ।

Share:

ਦੇਸ਼ ਦੇ ਟਾਪ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖਲਾ ਲੈਣ ਲਈ ਦਾਖਲਾ ਪ੍ਰੀਖਿਆ (ਜੇਈਈ ਮੇਨਜ਼ 2024) ਇਸੇ ਮਹੀਨੇ ਹੋਣ ਜਾ ਰਹੀ ਹੈ। ਜੇਈਈ ਮੇਨਜ਼ ਦੀਆਂ ਪ੍ਰੀਖਿਆਵਾਂ ਦੋ ਪੜਾਵਾਂ ਵਿੱਚ ਹੋਣਗੀਆਂ। ਪਹਿਲਾ ਪੜਾਅ 24 ਜਨਵਰੀ ਤੋਂ 1 ਫਰਵਰੀ ਤੱਕ ਅਤੇ ਦੂਜਾ ਪੜਾਅ 1 ਅਪ੍ਰੈਲ ਤੋਂ 15 ਅਪ੍ਰੈਲ 2024 ਤੱਕ ਹੋਵੇਗਾ। ਇਸ ਲਈ ਉਮੀਦਵਾਰ ਤਿਆਰੀਆਂ ਵਿੱਚ ਜੁਟੇ ਹੋਏ ਹਨ। ਇਸ ਸਬੰਧੀ ਉਮੀਦਵਾਰਾਂ ਲਈ ਕੁੱਝ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਵਾਰ ਜੇਈਈ ਮੇਨਜ਼ ਪ੍ਰੀਖਿਆ ਨੂੰ ਲੈ ਕੇ ਕੁੱਝ ਸਖ਼ਤ ਨਿਯਮ ਬਣਾਏ ਗਏ ਹਨ। ਪ੍ਰੀਖਿਆ ਕੇਂਦਰਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਮੀਦਵਾਰਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਹੋਵੇਗੀ। ਜੇਕਰ ਕੋਈ ਉਮੀਦਵਾਰ ਇਮਤਿਹਾਨ ਦੇ ਵਿਚਕਾਰ ਟਾਇਲਟ ਜਾਣ ਲਈ ਉੱਠਦਾ ਹੈ ਤਾਂ ਉਸਨੂੰ ਦੁਬਾਰਾ ਬਾਇਓਮੈਟ੍ਰਿਕ  ਜਾਂਚ ਕਰਾਉਣੀ ਲਾਜ਼ਮੀ ਹੋਵੇਗੀ। ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ ਪ੍ਰੀਖਿਆ 'ਚ ਨਕਲ ਤੇ ਹੋਰ ਕਿਸੇ ਪ੍ਰਕਾਰ ਦੀ ਗੜਬੜੀ ਰੋਕਣ ਲਈ ਇਹ ਗਾਈਡਲਾਈਨ ਜਾਰੀ ਕੀਤੀ ਹੈ। ਇਸਤੋਂ ਇਲਾਵਾ ਕੇਂਦਰਾਂ ਦੇ ਅਧਿਆਪਕਾਂ ਨੂੰ ਵੀ ਇਸ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪਵੇਗਾ। ਇਸ ਸਾਲ ਪਹਿਲੀ ਵਾਰ ਜੇਈਈ ਮੇਨਜ਼ 2024 ਲਈ ਛੱਤੀਸਗੜ੍ਹ ਦੇ ਬਸਤਰ ਅਤੇ ਮੇਘਾਲਿਆ ਦੇ ਤੁਰਾ ਵਿਖੇ ਵੀ ਕੇਂਦਰ ਸਥਾਪਤ ਕੀਤੇ ਗਏ ਹਨ।

ਜੇਈਈ ਮੇਨ 2024 ਲਈ ਅਰਜ਼ੀਆਂ ਦਾ ਰਿਕਾਰਡ ਟੁੱਟਿਆ 

ਇਸ ਵਾਰ ਜੇਈਈ ਮੇਨ 2024 ਦੀ ਪ੍ਰੀਖਿਆ ਲਈ ਸਭ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ। ਸਾਰੇ ਪੁਰਾਣੇ ਰਿਕਾਰਡ ਟੁੱਟ ਗਏ ਹਨ। ਪਹਿਲੀ ਵਾਰ ਅਰਜ਼ੀਆਂ ਦੀ ਗਿਣਤੀ 10 ਲੱਖ ਨੂੰ ਪਾਰ ਕਰ ਗਈ ਹੈ। 8 ਦਸੰਬਰ 2023 ਤੱਕ ਜੇਈਈ ਮੇਨ ਲਈ 12.3 ਲੱਖ ਉਮੀਦਵਾਰਾਂ ਨੇ ਫਾਰਮ ਭਰੇ ਸਨ। ਨਾਲ ਹੀ ਦੂਜੇ ਪੜਾਅ ਵਿੱਚ ਅਪ੍ਰੈਲ ਮਹੀਨੇ ਵਿੱਚ ਹੋਣ ਵਾਲੀ ਜੇਈਈ ਮੇਨ ਪ੍ਰੀਖਿਆ ਵਿੱਚ ਉਮੀਦਵਾਰਾਂ ਦੀ ਗਿਣਤੀ ਹੋਰ ਵਧਣ ਦੀ ਉਮੀਦ ਹੈ। NTA ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪ੍ਰੀਖਿਆ 'ਚ ਗੜਬੜੀ ਨੂੰ ਰੋਕਣ ਅਤੇ ਮਿਹਨਤੀ ਉਮੀਦਵਾਰਾਂ ਨੂੰ ਮੌਕਾ ਦੇਣ ਲਈ ਸਖਤ ਨਿਯਮ ਬਣਾਏ ਗਏ ਹਨ।

ਕੇਂਦਰਾਂ 'ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ

ਐੱਨ.ਟੀ.ਏ. ਦੇ ਡਾਇਰੈਕਟਰ ਜਨਰਲ ਸੁਬੋਧ ਕੁਮਾਰ ਸਿੰਘ ਦਾ ਕਹਿਣਾ ਹੈ ਕਿ ਜੇਈਈ ਮੇਨ ਪ੍ਰੀਖਿਆ ਤੋਂ ਪਹਿਲਾਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਪ੍ਰੀਖਿਆ ਕੇਂਦਰਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਮੀਦਵਾਰਾਂ ਦੀ ਤਲਾਸ਼ੀ ਹੋਵੇਗੀ ਅਤੇ ਬਾਇਓਮੈਟ੍ਰਿਕ ਜਾਂਚ ਕੀਤੀ ਜਾਵੇਗੀ। ਟਾਇਲਟ ਬ੍ਰੇਕ ਤੋਂ ਬਾਅਦ ਵਿਦਿਆਰਥੀਆਂ ਨੂੰ ਦੁਬਾਰਾ ਪ੍ਰਵੇਸ਼ ਕਰਨ ਲਈ ਆਪਣੀ ਬਾਇਓਮੈਟ੍ਰਿਕ ਹਾਜ਼ਰੀ ਦੁਬਾਰਾ ਦਰਜ ਕਰਨੀ ਪਵੇਗੀ। ਇਹ ਨਿਯਮ ਸਿਰਫ਼ ਉਮੀਦਵਾਰਾਂ ਲਈ ਹੀ ਨਹੀਂ, ਸਗੋਂ ਕੇਂਦਰ ਵਿੱਚ ਮੌਜੂਦ ਅਧਿਕਾਰੀਆਂ, ਅਧਿਆਪਕਾਂ ਅਤੇ ਹੋਰ ਸਟਾਫ਼ ਲਈ ਵੀ ਹਨ। 

ਇਹ ਵੀ ਪੜ੍ਹੋ