ਜਪਾਨ: ਟੋਕੀਓ ਏਅਰਪੋਰਟ ਦੇ ਰਨਵੇਅ 'ਤੇ ਚੱਲਦੀ ਫਲਾਈਟ 'ਚ ਲੱਗੀ ਅੱਗ, 379 ਯਾਤਰੀਆਂ ਨੂੰ ਕੱਢਿਆ ਬਾਹਰ, ਇਹ ਹੈ ਹਾਦਸੇ ਦਾ ਵੱਡਾ ਕਾਰਨ

ਜਾਪਾਨੀ ਮੀਡੀਆ ਮੁਤਾਬਕ ਜਾਪਾਨ ਏਅਰਲਾਈਨਜ਼ ਦੇ ਜਹਾਜ਼ ਨੇ ਹੋਕਾਈਡੋ ਤੋਂ ਉਡਾਣ ਭਰੀ ਸੀ। ਟੋਕੀਓ ਦੇ ਹਨੇਡਾ ਹਵਾਈ ਅੱਡੇ 'ਤੇ ਉਤਰਦੇ ਹੀ ਅੱਗ ਲੱਗ ਗਈ। ਸਮਾਚਾਰ ਏਜੰਸੀ ਰਾਇਟਰਸ ਦੀ ਰਿਪੋਰਟ ਦੇ ਅਨੁਸਾਰ, ਸਾਰੇ 379 ਯਾਤਰੀਆਂ ਅਤੇ ਚਾਲਕ ਦਲ ਨੂੰ ਸੜਦੇ ਹੋਏ ਜਾਪਾਨ ਏਅਰਲਾਈਨਜ਼ ਦੇ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪਰ ਹੁਣ ਮਿਲੀ ਜਾਣਕਾਰੀ ਅਨੂਸਾਰ ਇਸ ਹਾਦਸੇ ਵਿੱਚ ਕਰੀਬ ਪੰਜ ਲੋਕਾਂ ਦੀ ਮੌਤ

Share:

Japani flight Cought Fire on Tokyo Airport Runway: ਜਾਪਾਨ 'ਚ ਮੰਗਲਵਾਰ ਨੂੰ ਇਕ ਵੱਡਾ ਹਾਦਸਾ ਲਗਭਗ ਟਲ ਗਿਆ। ਇੱਥੇ ਜਾਪਾਨ ਏਅਰਲਾਈਨਜ਼ ਦੀ ਉਡਾਣ JAL 516 ਨੂੰ ਟੋਕੀਓ ਦੇ ਹਨੇਡਾ ਹਵਾਈ ਅੱਡੇ 'ਤੇ ਉਤਰਦੇ ਹੀ ਅੱਗ ਲੱਗ ਗਈ। ਸਮਾਚਾਰ ਏਜੰਸੀ ਰਾਇਟਰਸ ਦੀ ਰਿਪੋਰਟ ਦੇ ਅਨੁਸਾਰ, ਸਾਰੇ 379 ਯਾਤਰੀਆਂ ਅਤੇ ਚਾਲਕ ਦਲ ਨੂੰ ਸੜਦੇ ਹੋਏ ਜਾਪਾਨ ਏਅਰਲਾਈਨਜ਼ ਦੇ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪਰ ਹੁਣ ਮਿਲੀ ਜਾਣਕਾਰੀ ਅਨੂਸਾਰ ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। 

ਜਹਾਜ਼ ਵਿੱਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵਿੱਚ ਜੁਟੀਆਂ ਏਜੰਸੀਆਂ

ਜਾਪਾਨੀ ਮੀਡੀਆ NHK 'ਤੇ ਇਕ ਫੁਟੇਜ 'ਚ ਜਹਾਜ਼ ਦੀਆਂ ਖਿੜਕੀਆਂ 'ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ। ਜਾਪਾਨੀ ਨਿਊਜ਼ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਹਨੇਦਾ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਜਹਾਜ਼ ਦੇ ਕਿਸੇ ਹੋਰ ਜਹਾਜ਼ ਨਾਲ ਟਕਰਾਏ ਜਾਣ ਦੀ ਸੰਭਾਵਨਾ ਹੈ। ਕੋਸਟ ਗਾਰਡ ਨੇ ਕਥਿਤ ਤੌਰ 'ਤੇ ਕਿਹਾ ਕਿ ਉਹ ਇਸ ਸੰਭਾਵਨਾ ਦੀ ਜਾਂਚ ਕਰ ਰਿਹਾ ਹੈ ਕਿ ਉਸ ਦਾ ਇੱਕ ਜਹਾਜ਼ ਯਾਤਰੀ ਜਹਾਜ਼ ਨਾਲ ਟਕਰਾ ਗਿਆ ਸੀ।

ਪਤਾ ਨਹੀਂ ਲੱਗਿਆ ਹੁਣ ਤੱਕ ਕਿੰਨੇ ਲੋਕ ਹੋਏ ਜ਼ਖਮੀ 

ਪਾਨੀ ਮੀਡੀਆ ਮੁਤਾਬਕ ਫਲਾਈਟ ਨੇ ਹੋਕਾਈਡੋ ਤੋਂ ਉਡਾਣ ਭਰੀ ਸੀ। ਹਾਦਸੇ ਤੋਂ ਬਾਅਦ, ਵੀਡੀਓ ਵਿੱਚ ਫਾਇਰਫਾਈਟਰਜ਼ ਨੂੰ ਅੱਗ ਬੁਝਾਉਣ ਲਈ ਕੰਮ ਕਰਦੇ ਦਿਖਾਇਆ ਗਿਆ ਹੈ। ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈੱਸ ਦੀ ਰਿਪੋਰਟ ਮੁਤਾਬਕ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਹਾਦਸੇ ਵਿਚ ਕਿੰਨੇ ਲੋਕ ਜ਼ਖਮੀ ਹੋਏ ਹਨ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ 'ਚ ਹਲਚਲ ਮਚ ਗਈ।

ਇਹ ਵੀ ਪੜ੍ਹੋ