J&K:ਕੁਲਗਾਮ ਵਿੱਚ ਸੈਨਾ ਦਾ ਅਪਰੇਸ਼ਨ, 5 ਅੱਤਵਾਦੀਆਂ ਨੂੰ ਕੀਤਾ ਢੇਰ

ਕੁਲਗਾਮ ਦੇ ਸਾਮਨੂ 'ਚ ਵੀਰਵਾਰ ਸ਼ਾਮ 4.30 ਵਜੇ ਸ਼ੁਰੂ ਹੋਇਆ ਮੁਕਾਬਲਾ ਸ਼ੁੱਕਰਵਾਰ ਦੁਪਹਿਰ 1 ਵਜੇ ਤੱਕ ਜਾਰੀ ਰਿਹਾ। ਇਸ ਮੁਕਾਬਲੇ 'ਚ ਲਸ਼ਕਰ-ਏ-ਤੈਇਬਾ ਨਾਲ ਜੁੜੇ ਸੰਗਠਨ ਦ ਰੇਸਿਸਟੈਂਸ ਫਰੰਟ ਦੇ 5 ਅੱਤਵਾਦੀ ਮਾਰੇ ਗਏ ਸਨ।

Share:

ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਸੈਨਾ ਨੇ ਇੱਕ ਅਪਰੇਸ਼ਨ ਵਿੱਚ 19 ਘੰਟਿਆਂ ਦੇ ਵਿੱਚ 5 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਜਾਣਕਾਰੀ ਦੇ ਅਨੁਸਾਰ ਸੁਰੱਖਿਆ ਬਲਾਂ ਨੂੰ ਵੀਰਵਾਰ ਨੂੰ ਸੂਚਨਾ ਮਿਲੀ ਸੀ ਕਿ ਸਮਾਨੂ 'ਚ ਅੱਤਵਾਦੀ ਗਤੀਵਿਧੀਆਂ ਹੋ ਰਹੀਆਂ ਹਨ। ਮੁੱਠਭੇੜ ਉਦੋਂ ਸ਼ੁਰੂ ਹੋਈ ਜਦੋਂ ਤਲਾਸ਼ੀ ਮੁਹਿੰਮ ਦੌਰਾਨ ਬਲਾਂ 'ਤੇ ਗੋਲੀਬਾਰੀ ਕੀਤੀ ਗਈ। ਰਾਤ ਨੂੰ ਮੁਕਾਬਲਾ ਰੁਕ ਗਿਆ। ਪਰ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਸੀ। ਸ਼ੁੱਕਰਵਾਰ ਸਵੇਰੇ ਫਿਰ ਮੁੱਠਭੇੜ ਸ਼ੁਰੂ ਹੋਈ ਅਤੇ ਦੁਪਹਿਰ ਤੱਕ ਫੌਜ ਨੂੰ ਸਫਲਤਾ ਮਿਲੀ। ਬਲਾਂ ਨੇ ਉਸ ਟਿਕਾਣੇ ਨੂੰ ਤਬਾਹ ਕਰ ਦਿੱਤਾ ਜਿੱਥੇ ਅੱਤਵਾਦੀ ਲੁਕੇ ਹੋਏ ਸਨ। ਮੁਕਾਬਲੇ ਵਾਲੀ ਥਾਂ ਤੋਂ ਬੰਦੂਕਾਂ, ਗੋਲੀਆਂ, ਗ੍ਰੇਨੇਡ ਅਤੇ ਕੁਝ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।

 

ਸਥਾਨਕ ਲੋਕਾਂ ਨੂੰ ਮਾਰਨ 'ਚ ਅੱਤਵਾਦੀਆਂ ਦਾ ਹੱਥ

ਦੱਖਣੀ ਕਸ਼ਮੀਰ ਪੁਲਿਸ ਦੇ ਡੀਆਈਜੀ ਦਾ ਕਹਿਣਾ ਹੈ ਕਿ ਪਿਛਲੇ ਸਾਲ ਸ਼ੋਪੀਆਂ ਅਤੇ ਕੁਲਗਾਮ ਵਿੱਚ ਕਸ਼ਮੀਰੀ ਪੰਡਤਾਂ ਦੀ ਹੱਤਿਆ ਕੀਤੀ ਗਈ ਸੀ। ਇਸ ਸਾਲ 13 ਸਤੰਬਰ ਨੂੰ ਸੁਰੱਖਿਆ ਬਲਾਂ ਦੇ ਤਿੰਨ ਅਧਿਕਾਰੀ ਇੱਕ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸਨ।

 

ਨੌਜਵਾਨਾਂ ਨੂੰ ਆਨਲਾਈਨ ਭਰਤੀ ਕਰਕੇ ਫੈਲਾਉਂਦਾ ਹੈ ਅੱਤਵਾਦ

ਅੱਤਵਾਦੀ ਸੰਗਠਨ ਦ ਰੇਸਿਸਟੈਂਸ ਫਰੰਟ (TRF) ਲਸ਼ਕਰ-ਏ-ਤੈਇਬਾ ਦੀ ਇੱਕ ਸ਼ਾਖਾ ਹੈ। ਮੰਨਿਆ ਜਾਂਦਾ ਹੈ ਕਿ ਇਹ ਸੰਗਠਨ 2019 ਵਿੱਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪੈਦਾ ਹੋਇਆ ਸੀ। ਦ ਰੈਜ਼ਿਸਟੈਂਸ ਫਰੰਟ ਦਾ ਨਾਂ ਦੇਣ ਦਾ ਮਕਸਦ ਇਸ ਸੰਗਠਨ ਨੂੰ ਲੋਕ ਲਹਿਰ ਵਜੋਂ ਦਿਖਾਉਣਾ ਹੈ। ਇਸ ਤੋਂ ਇਲਾਵਾ ਇਸ ਨਾਂ ਦਾ ਮਕਸਦ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਯਾਨੀ FATF ਦੀਆਂ ਨਜ਼ਰਾਂ ਤੋਂ ਬਚਣਾ ਵੀ ਹੈ। ਇਹ ਸੰਗਠਨ ਨੌਜਵਾਨਾਂ ਨੂੰ ਆਨਲਾਈਨ ਭਰਤੀ ਕਰਕੇ ਅੱਤਵਾਦ ਫੈਲਾਉਂਦਾ ਹੈ। ਪਾਕਿਸਤਾਨ ਤੋਂ ਭਾਰਤ ਵਿੱਚ ਘੁਸਪੈਠ ਕਰਕੇ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵੀ ਹੁੰਦੀ ਹੈ।

ਗ੍ਰਹਿ ਮੰਤਰਾਲੇ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ TRF ਆਨਲਾਈਨ ਮਨੋਵਿਗਿਆਨਕ ਆਪਰੇਸ਼ਨ ਚਲਾਉਂਦਾ ਹੈ। ਇਸ ਰਾਹੀਂ ਉਹ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਅੱਤਵਾਦੀ ਸੰਗਠਨਾਂ ਨਾਲ ਜੁੜਨ ਅਤੇ ਭਾਰਤ ਸਰਕਾਰ ਵਿਰੁੱਧ ਲੜਨ ਲਈ ਉਕਸਾਉਂਦਾ ਹੈ।

ਇਹ ਵੀ ਪੜ੍ਹੋ