ਸੋਸ਼ਲ ਮੀਡੀਆ ਤੇ ਰੀਲਾਂ ਬਣਾਉਣਾ ਪਿਆ ਮਹਿੰਗਾ, ਪਤੀ ਨੇ ਵੱਡਿਆ ਗਲਾ

ਮੁਲਜ਼ਮ ਦੇ ਦੋ ਬੱਚੇ ਹਨ। ਘਟਨਾ ਵਾਲੇ ਦਿਨ ਉਹ ਘਰ ਨਹੀਂ ਸੀ। 7ਵੀਂ ਜਮਾਤ 'ਚ ਪੜ੍ਹਦਾ ਪੁੱਤਰ ਜਦੋਂ ਵਾਪਸ ਆਇਆ ਤਾਂ ਉਸ ਨੇ ਆਪਣੀ ਮਾਂ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।

Share:

ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ ਅੱਜ ਕੱਲ ਸਾਰਿਆਂ ਨੂੰ ਪਸੰਦ ਹੈ। ਕਈ ਲੋਕ ਸੋਸ਼ਲ ਮੀਡੀਆਂ ਤੇ ਕਈ ਪ੍ਰਕਾਰ ਦੀਆਂ ਰੀਲਾਂ ਵੀ ਬਣਾਉਂਦੇ ਹਨ ਪਰ ਇਹ ਰੀਲਾਂ ਕਿਸੇ ਦੀ ਜਾਨ ਵੀ ਲੈ ਸਕਦੀਆਂ ਹਨ। ਇਸ ਤਰ੍ਹਾਂ ਦਾ ਹੀ ਮਾਮਲਾ ਕੋਲਕਾਤਾ ਦੇ ਹਰਿਨਾਰਾਇਣਪੁਰ ਤੋਂ ਆਇਆ ਜਿੱਥੇ  38 ਸਾਲਾਂ ਵਿਅਕਤੀ ਨੇ ਆਪਣੀ ਪਤਨੀ ਵੱਲੋਂ ਸੋਸ਼ਲ ਮੀਡੀਆਂ ਤੇ ਰੀਲਾ ਬਣਾਉਣਾ ਪਸੰਦ ਨਾ ਆਇਆ ਤੇ ਉਸਨੇ ਆਪਣੀ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ।

 

ਅਕਸਰ ਹੁੰਦਾ ਸੀ ਝਗੜਾ

ਪੁਲਿਸ ਨੇ ਮੁਲਜ਼ਮ ਦੀ ਪਛਾਣ ਪਰਿਮਲ ਵੈਦਿਆ ਵਜੋਂ ਕੀਤੀ ਹੈ। ਜਿਸ ਦਾ ਵਿਆਹ ਅਪਰਨਾ ਨਾਂ ਦੀ ਔਰਤ ਨਾਲ ਹੋਇਆ ਸੀ। ਦੋਹਾਂ ਦੇ ਵਿਆਹ ਨੂੰ ਕਾਫੀ ਸਮਾਂ ਹੋ ਗਿਆ ਸੀ। ਪਹਿਲਾਂ ਵੀ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਅਕਸਰ ਪਤੀ-ਪਤਨੀ ਵਿਚਾਲੇ ਝਗੜੇ ਹੁੰਦੇ ਰਹਿੰਦੇ ਹਨ। ਇਸ ਦੌਰਾਨ ਮਹਿਲਾ ਨੇ ਸੋਸ਼ਲ ਮੀਡੀਆ 'ਤੇ ਰੀਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦਾ ਪਤੀ ਨੇ ਕਈ ਵਾਰ ਵਿਰੋਧ ਕੀਤਾ। ਇੰਨਾ ਹੀ ਨਹੀਂ ਪਤੀ ਨੂੰ ਵੀ ਔਰਤ ਦੀ ਫੇਸਬੁੱਕ 'ਤੇ ਅਜਨਬੀਆਂ ਨਾਲ ਦੋਸਤੀ ਪਸੰਦ ਨਹੀਂ ਆਈ।

 

ਹਮਲੇ ਤੋਂ ਬਾਅਦ ਫਰਾਰ ਹੋਇਆ ਮੁਲਜ਼ਮ

ਪੁਲਿਸ ਅਨੁਸਾਰ ਲਗਾਤਾਰ ਝਗੜਿਆਂ ਕਾਰਨ ਔਰਤ ਪਹਿਲਾਂ ਆਪਣੇ ਪਤੀ ਤੋਂ ਵੱਖ ਹੋ ਗਈ ਸੀ ਅਤੇ ਆਪਣੇ ਪੇਕੇ ਘਰ ਰਹਿ ਰਹੀ ਸੀ। ਇਸ ਦੇ ਬਾਵਜੂਦ ਪਤੀ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਹਾਦਸੇ ਵਾਲੇ ਦਿਨ ਵੀ ਉਸਦੀ ਪਤਨੀ ਨਾਲ ਝਗੜਾ ਹੋ ਗਿਆ ਸੀ। ਲੜਾਈ ਇੰਨੀ ਵੱਧ ਗਈ ਕਿ ਉਸ ਨੇ ਕੋਲ ਰੱਖੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਆਪਣੀ ਪਤਨੀ ਦੀ ਗਰਦਨ 'ਤੇ ਵਾਰ ਕਰ ਦਿੱਤਾ। ਹਮਲਾ ਹੁੰਦੇ ਹੀ ਪਰਿਮਲ ਘਰੋਂ ਭੱਜ ਗਿਆ। ਜ਼ਿਆਦਾ ਖੂਨ ਵਹਿਣ ਕਾਰਨ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਕਤਲ ਵਿੱਚ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ ਅਤੇ ਪਤੀ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ